ਨਨਕਾਣਾ ਸਾਹਿਬ ਦੀ ਸਿੱਖ ਕੁੜੀ ਬਾਰੇ ਅਦਾਲਤ ਨੇ ਦਿੱਤਾ ਫ਼ੈਸਲਾ -ਸਿੱਖ ਭਾਈਚਾਰੇ 'ਚ ਚਿੰਤਾ
ਲਾਹੌਰ , 13 ਅਗਸਤ , 2020 : ਨਨਕਾਣਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਕੁੜੀ ਜਗਜੀਤ ਕੌਰ ਬਾਰੇ ਲਾਹੌਰ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ ਜਿਸ ਮੁਤਾਬਿਕ ਉਹ ਆਪਣੇ ਮਾਪਿਆਂ ਕੋਲ ਨਹੀਂ ਸਗੋਂ ਆਪਣੇ ਮੁਸਲਿਮ ਪਤੀ ਮੁਹੰਮਦ ਹਸਨ ਦੇ ਘਰ ਜਾਏਗੀ .
ਬੁੱਧਵਾਰ ਨੂੰ ਅਦਾਲਤ ਵੱਲੋਂ ਸੁਣਾਏ ਫ਼ੈਸਲੇ ਅਨੁਸਾਰ ਜਗਜੀਤ ਕੌਰ ਉਰਫ਼ ਆਇਸ਼ਾ ਬੀਬੀ ਨੂੰ ਦਾਰੁਲ ਅਮਨ ਸ਼ੈਲਟਰ ਹੋਮ 'ਚੋਂ ਆਜ਼ਾਦ ਕਰਨ ਦੇ ਹੁਕਮ ਨਾਲ ਉਸਨੂੰ ਪੁਲਿਸ ਸਕਿਉਰਿਟੀ ਦੇਣ ਦੇ ਵੀ ਹੁਕਮ ਦਿੱਤੇ ਗਏ .
ਇਸ ਦੇ ਨਾਲ ਹੀ ਉਸਨੂੰ ਦਿੱਤੀ ਜਾਣ ਵਾਲੀ ਹੱਕ ਮਿਹਰ ਦੀ ਰਾਸ਼ੀ ਵੀ 10 ਲੱਖ ਰੁਪਏ ਕਰ ਦਿੱਤੀ . ਚੇਤੇ ਰਹੇ ਕਿ ਜਗਜੀਤ ਕੌਰ ਦੇ ਮਾਪਿਆਂ ਨੇ ਦੋਸ਼ ਲਾਇਆ ਸੀ ਕਿ ਜਗਜੀਤ ਕੌਰ ਨੂੰ ਜਬਰੀ ਅਗਵਾ ਕਰਕੇ ਉਸਦਾ ਧਰਮ ਤਬਦੀਲ ਕਰਕੇ ਉਸਦਾ ਨਿਕਾਹ ਕਰਾਇਆ ਗਿਆ ਸੀ . ਦੁਨੀਆ ਭਰ 'ਚ ਸਿੱਖ ਭਾਈ ਚਾਰੇ ਵੱਲੋਂ ਵਿਰੋਧ ਕੀਤੇ ਜਾਣ ਤੇ ਉਸਨੂੰ ਸ਼ੈਲਟਰ ਹੋਮ ਭੇਜ ਦਿੱਤਾ ਗਿਆ ਸੀ .
ਜਗਜੀਤ ਕੌਰ ਅਦਾਲਤ ਵਿਚ ਇਹੀ ਬਿਆਨ ਦਿੱਤੇ ਕਿ ਉਹ ਆਪਣੇ ਮੁਸਲਿਮ ਪਤੀ ਕਲ ਹੀ ਜਾਣਾ ਚਾਹੁੰਦੀ ਹੈ ਜਦੋਂ ਕਿ ਉਸਦੇ ਮਾਪਿਆਂ ਦਾ ਦੋਸ਼ ਸੀ ਉਸ ਤੇ ਦਬਾਅ ਪੱਕੇ ਅਜਿਹਾ ਕਹਾਇਆ ਜਾ ਰਿਹਾ ਸੀ .
ਪਾਕਿਸਤਾਨ ਮਾਮਲਿਆਂ ਦੇ ਮਾਹਰ ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਅਨੁਸਾਰ ਅਦਾਲਤ ਦੇ ਨਿਰਨੇ ਤੋਂ ਬਾਅਦ ਚਿੰਤਤ ਹੋਏ ਸਿੱਖ ਭਾਈਚਾਰੇ ਦੇ ਲੋਕਾਂ ਨੇ ਨਨਕਾਣਾ ਸਾਹਿਬ 'ਚ ਇੱਕ ਮੀਟਿੰਗ ਕਰਕੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸਲਾਮਤੀ ਦੇ ਮੁੱਦੇ ਤੇ ਆਪਸੀ ਵਿਚਾਰ ਵਟਾਂਦਰਾ ਕੀਤਾ .