← ਪਿਛੇ ਪਰਤੋ
ਚੰਡੀਗੜ੍ਹ, 13 ਅਗਸਤ 2020- ਰਿਸ਼ਵਤ ਮਾਮਲੇ 'ਚ ਮੁਲਜ਼ਮ ਮਨੀਮਾਜਰਾ ਦੀ ਸਾਬਕਾ ਥਾਣਾ ਇੰਚਾਰਜ ਜਸਵਿੰਦਰ ਕੌਰ ਨੂੰ ਆਪਣੇ ਪੁੱਤ ਦੇ ਵਿਆਹ 'ਚ ਸ਼ਾਮਲ ਹੋਣ ਲਈ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਵੱਲੋਂ ਜਸਵਿੰਦਰ ਕੌਰ ਨੂੰ 14 ਅਗਸਤ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜ਼ਮਾਨਤ ਦਿੱਤੀ ਹੈ, ਪਰ ਇਸ ਦੌਰਾਨ ਜਸਵਿੰਦਰ ਕੌਰ ਪੁਲਿਸ ਦੀ ਨਿਗਰਾਨੀ ਹੇਠ ਹੀ ਰਹੇਗੀ ਅਤੇ ਅਦਾਲਤ ਵੱਲੋਂ ਕਿਹਾ ਗਿਆ ਕਿ ਇਸ ਦੌਰਾਨ ਨਾ ਤਾਂ ਉਹ ਮਨੀਮਾਜਰਾ ਥਾਣੇ ਜਾਵੇਗੀ ਅਤੇ ਨਾ ਹੀ ਕਿਸੇ ਗਵਾਹ ਅਤੇ ਸਬੂਤ ਨਾਲ ਛੇੜਛਾੜ ਕਰੇਗੀ। ਸਿਰਫ਼ ਆਪਣੇ ਘਰ 'ਚ ਆਪਣੇ ਪੁੱਤ ਦੇ ਵਿਆਹ 'ਚ ਹੀ ਰਹੇਗੀ।
Total Responses : 935