← ਪਿਛੇ ਪਰਤੋ
ਮੁਰਗੀ ਦੇ ਖੰਭਾਂ 'ਚੋਂ ਮਿਲਿਆ ਕੋਰੋਨਾ, ਚੀਨ ਨੇ ਨਾਗਰਿਕਾਂ ਨੂੰ ਦਿੱਤੀ ਇਹ ਸਲਾਹ ਬੀਜਿੰਗ, 13 ਅਗਸਤ, 2020 : ਚੀਨ ਨੇ ਸ਼ੈਨਜ਼ੈਨ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਾਮਦ ਕੀਤਾ ਫਰੋਜ਼ਨ ਫੂਡ ਖਰੀਦਣ ਤੋਂ ਪਹਿਲਾਂ ਚੌਕਸੀ ਵਰਤਣ ਕਿਉਂਕਿ ਬ੍ਰਾਜ਼ੀਲ ਤੋਂ ਦਰਾਮਦ ਕੀਤੇ ਗਏ ਮੁਰਗੀ ਦੇ ਖੰਭਾਂ ਯਾਨੀ ਚਿਕਨ ਵਿੰਗਜ਼ ਵਿਚੋਂ ਲਏ ਸੈਂਪਲ ਦਾ ਕੋਰੋਨਾ ਟੈਸਟ ਪਾਜ਼ੀਟਿਵ ਆ ਗਿਆ ਹੈ। ਐਨ ਡੀ ਟੀ ਵੀ ਦੀ ਇਕ ਰਿਪੋਰਟ ਮੁਤਾਬਕ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਸੈਂਪਲ ਮੁਰਗੀ ਦੇ ਮੀਟ ਦੀ ਉਪਰੀ ਪਰਤ ਵਿਚੋਂ ਲਿਆ ਗਿਆ ਸੀ। ਇਸ ਤੋਂ ਪਹਿਲਾ ਦਰਾਮਦ ਕੀਤੇ ਫਰੋਜ਼ਨ ਸੀਅਫੂਡ ਦੀ ਪਰਤ ਤੋਂ ਲਏ ਸੈਂਪਲ ਵੀ ਕੋਰੋਨਾ ਪਾਜ਼ੀਟਿਵ ਆਏ ਸਨ। ਮੁਰਗੀ ਦਾ ਇਹ ਮੀਟ ਸੈਂਟਾਂ ਕੈਟਰੀਨਾ ਸੂਬੇ ਦੇ ਅਰੋਡਾ ਐਲੀਮੈਂਟੋਜ਼ ਤੋਂ ਆਇਆ ਸੀ ਸਰਕਾਰ ਨੇ ਖਪਤਕਾਰਾਂ ਨੂੰ ਆਖਿਆ ਹੈ ਕਿ ਉਹ ਫਰੋਜ਼ਨ ਫੂਡ ਅਤੇ ਸੀਅਫੂਡ ਖਰੀਦਣ ਵੇਲੇ ਚੌਕਸੀ ਵਰਤਣ।
Total Responses : 863