ਰੋਸ ਰੈਲੀ ਵਿੱਚ ਕਥਿਤ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕਰਦੇ ਟੈਕਨੀਕਲ ਸਰਵਿਸਿਜ਼ ਯੂਨੀਅਨ ਨਾਲ ਸਬੰਧਤ ਆਗੂ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 13 ਅਗਸਤ 2020 , ਟੈਕਨੀਕਲ ਸਰਵਿਸਿਜ਼ ਯੂਨੀਅਨ ਸ਼ਹਿਰੀ ਗੁਰੂ ਹਰ ਸਹਾਏ ਦੀ ਕਾਲ ਤੇ ਡਿਊਟੀ ਤੇ ਤੈਨਾਤ ਮੁਲਾਜ਼ਮਾਂ ਨੂੰ ਸਿੱਧੀ ਕੁੰਡੀ ਲਗਾ ਕੇ ਜਾਨੋਂ ਮਾਰਨ ਦੀ ਕੀਤੀ ਕੋਸ਼ਿਸ਼ ਤੇ ਕੋਈ ਠੋਸ ਕਾਰਵਾਈ ਨਾ ਹੋਣ ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸਾਥੀ ਰਵਿੰਦਰ ਸਿੰਘ ਪ੍ਰਧਾਨ ਨੇ ਕੀਤੀ। ਜਿਸ ਵਿੱਚ ਜੰਮ ਕੇ ਨਾਅਰੇਬਾਜ਼ੀ ਹੋਈ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਮਿਤੀ 22 ਜੁਲਾਈ 2020 ਨੂੰ ਤਰਿੱਡਾ ਫੀਡਰ ਵਿੱਚ ਫਾਲਟ ਹੋਣ ਕਾਰਨ, ਤਰਿੱਡਾ ਪਿੰਡ ਦੇ ਹੀ ਵਿਅਕਤੀ ਨੇ ਸਿੱਧੀ ਕੁੰਡੀ ਬਾਜਾਂ ਵਾਲਾ UPS ਫੀਡਰ ਤੋਂ ਲਗਾ ਕੇ ਡਿਊਟੀ ਤੇ ਤੈਨਾਤ ਕਰਮਚਾਰੀਆਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਡਿਊਟੀ ਤੇ ਤੈਨਾਤ ਕਰਮਚਾਰੀਆਂ ਨੂੰ ਕੰਮ ਕਰਦੇ ਬਿਜਲੀ ਦਾ ਕਰੰਟ ਲੱਗਿਆ। ਪਰ ਉਪ ਮੰਡਲ ਅਫ਼ਸਰ ਵੱਲੋਂ ਕੋਈ ਠੋਸ ਕਾਰਵਾਈ ਨਾ ਕਰਕੇ, ਉਸ ਵਿਅਕਤੀ ਤੇ ਪਰਚਾ ਦਰਜ ਨਹੀਂ ਕਰਵਾਇਆ ਗਿਆ। ਵਾਰ ਵਾਰ ਉੱਪ ਮੰਡਲ ਅਫ਼ਸਰ ਨੂੰ ਮਿਲਣ ਦੇ ਬਾਵਜੂਦ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉੱਪ ਮੰਡਲ ਅਫ਼ਸਰ ਨੇ ਮੌਕਾ ਚੈੱਕ ਕਰਕੇ ਉਸ ਵਿਅਕਤੀ ਨੂੰ ਜੁਰਮਾਨਾ ਪਾ ਦਿੱਤਾ ਹੈ। ਜੋ ਕਿ ਅਜੇ ਤੱਕ ਨਾ ਤਾਂ ਜਮਾਂ ਕਰਾਇਆ ਗਿਆ ਹੈ ਅਤੇ ਨਾ ਹੀ ਉਸ ਵਿਅਕਤੀ ਤੇ ਥਾਨੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਸੋ ਬੁਲਾਰਿਆਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਵਿਅਕਤੀ ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਜੁਰਮਾਨਾ ਵੀ ਵਸੂਲ ਕੀਤਾ ਜਾਵੇ। ਜਿੰਨੀ ਦੇਰ ਤੱਕ ਉਸ ਵਿਅਕਤੀ ਵਿਰੁੱਧ ਕਾਰਵਾਈ ਨਹੀਂ ਹੁੰਦੀ , ਜਥੇਬੰਦੀ ਸਘੰਰਸ਼ ਕਰੇਗੀ ਅਤੇ ਉਸ ਦੀ ਜੁੰਮੇਵਾਰੀ ਸਬੰਧਤ ਸਿਟੀ SDO ਦੀ ਹੋਵੇਗੀ। ਰੈਲੀ ਨੂੰ ਵੱਖ-ਵੱਖ ਬੁਲਾਰਿਆਂ ਜਿਵੇਂ ਕਿ ਸਰਕਲ ਸਕੱਤਰ ਸਾਥੀ ਸ਼ਿੰਗਾਰ ਚੰਦ, ਡਵੀਜ਼ਨ ਪ੍ਰਧਾਨ ਸਾਥੀ ਰਾਮ ਕਿਸ਼ਨ, ਸਕੱਤਰ ਕੇਵਲ ਕ੍ਰਿਸ਼ਨ,ਸ/ਅ ਸਬ ਡਵੀਜ਼ਨ ਜਲਾਲਾਬਾਦ ਦੇ ਪ੍ਰਧਾਨ ਸਾਥੀ ਇਕਬਾਲ ਸਿੰਘ ਅਤੇ ਸਕੱਤਰ ਸੁਰਿੰਦਰ ਕੁਮਾਰ, ਬਲਵੀਰ ਕੁਮਾਰ, ਬਲਕਾਰ ਚੰਦ, ਕਰਤਾਰ ਸਿੰਘ, ਨਾਨਕ ਚੰਦ, ਪਰਮਿੰਦਰ ਸਿੰਘ, ਸੁਖਦੇਵ ਸਿੰਘ ਆਦਿ ਨੇ ਸੰਬੋਧਿਤ ਕੀਤਾ।