ਮਨਿੰਦਰਜੀਤ ਸਿੱਧੂ
ਜੈਤੋ, 13 ਅਗਸਤ 2020 - ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਅਤੇ ਦਿਹਾਤੀ ਮਜਦੂਰ ਸਭਾ ਦੀ ਅਗਵਾਈ ਵਿੱਚ ਜੈਤੋ ਬੀਡੀਪੀਓ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ ਇਹ ਧਰਨਾ ਪਿੰਡ ਸੂਰਘੁਰੀ ਦੇ ਸੈਂਕੜੇ ਮਨਰੇਗਾ ਮਜਦੂਰਾਂ ਨੇ ਕੱਚੇ ਰਾਹਾਂ ਦੇ ਗਿਆਰਾਂ ਦਿਨ ਕੀਤੇ ਕੰਮ ਦੀਆਂ ਹਾਜ਼ਰੀਆਂ ਨਾ ਲਾਉਣ ਦੇ ਖਿਲਾਫ ਦਿੱਤਾ ਗਿਆ। ਇਸ ਧਰਨੇ ਵਿੱਚ ਪਹੁੰਚੇ ਮਨਰੇਗਾ ਮਜਦੂਰਾਂ ਨੂੰ ਸੰਬੋਧਨ ਕਰਦੇ ਹੋਏ ਦਿਹਾਤੀ ਮਜਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਗੁਰਤੇਜ ਸਿੰਘ ਹਰੀ ਨੌਂ ਨੇ ਦੱਸਿਆ ਕਿ ਪਿੰਡ ਸੂਰਘੁਰੀ ਦੀ ਪੰਚਾਇਤ ਮਨਰੇਗਾ ਮਜਦੂਰਾਂ ਨਾਲ ਧੱਕਾ ਕਰ ਰਹੀ ਹੈ। ਪਿੰਡ ਦੀ ਪੰਚਾਇਤ ਨੇ ਸੈਂਕੜੇ ਮਜਦੂਰਾਂ ਦੇ ਗਿਆਰਾਂ ਦਿਨਾਂ ਦੀ ਹਾਜ਼ਰੀ ਇਸ ਕਰਕੇ ਨਹੀਂ ਲਗਾਈ ਕਿਉਂਕਿ ਪਿੰਡ ਦੇ ਸੈਂਕੜੇ ਮਜ਼ਦੂਰ ਆਪਣੇ ਲੰਮੇ ਸਮੇਂ ਤੋਂ ਪੁਰਾਣੇ ਹਾਜ਼ਰੀ ਲਗਾ ਰਹੇ ਮੇਟ ਤੇ ਭਰੋਸਾ ਕਰਦੇ ਹਨ।
ਸੈਂਕੜੇ ਮਜਦੂਰ ਨਵੇਂ ਲਾਏ ਮੇਟ ਨੂੰ ਇਸ ਕਰਕੇ ਰੱਦ ਕਰਦੇ ਹਨ ਕੇ ਉਸ ਮੇਟ ਨੇ ਲੱਗਦੇ ਸਾਰ ਹੀ ਸੈਂਕੜੇ ਮਜਦੂਰਾਂ ਦੀਆਂ ਗਿਆਰਾਂ ਦਿਨਾਂ ਦੀਆਂ ਹਾਜਰੀਆਂ ਕੱਟ ਦਿੱਤੀਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਸਿੰਘ ਨੰਗਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜੈਤੋ ਬਲਾਕ ਦੀ ਬੀਡੀਪੀਓ ਵੀ ਹਾਜ਼ਰੀਆਂ ਕੱਟਣ ਵਾਲੀ ਪੰਚਾਇਤ ਦੇ ਨਾਲ ਖੜੀ ਹੈ ਆਗੂਆਂ ਨੇ ਦੋਸ਼ ਲਾਇਆ ਕਿ ਪੰਚਾਇਤ ਨੇ ਸ਼ਰੇਆਮ ਬੀਡੀਪੀਓ ਦੀ ਹਾਜਰੀ ਵਿੱਚ ਦਫਤਰ ਦੇ ਅੰਦਰ ਮਜ਼ਦੂਰਾਂ ਅਤੇ ਮਜ਼ਦੂਰ ਆਗੂਆਂ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦਿੱਤੀਆਂ ਅਤੇ ਬੀਡੀਪੀਓ ਦੇਖਦੀ ਅਤੇ ਸੁਣਦੀ ਰਹੀ ਅਤੇ ਪੰਚਾਇਤ ਵੱਲੋਂ ਗੁੰਡੇ ਵੀ ਮੰਗਵਾਏ ਗਏ ਇਸ ਮੌਕੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਅੰਗਰੇਜ ਸਿੰਘ ਗੋਰਾ ਮੱਤਾ ਅਤੇ ਡਾਕਟਰ ਗੋਰਾ ਸਿੰਘ ਸੂਰਘੁਰੀ ਅਤੇ ਬਲਜੀਤ ਕੌਰ ਸੂਰਘੁਰੀ ਨੇ ਵੀ ਸੰਬੋਧਨ ਕੀਤਾ ਦਿਹਾਤੀ ਮਜ਼ਦੂਰ ਸਭਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਸਿਆਸੀ ਰੰਜਿਸ ਕਾਰਨ ਰੋਮਾਣਾ ਅਜੀਤ ਸਿੰਘ ਮੜਾਕ ਆਦਿ ਪਿੰਡਾਂ ਵਿੱਚ ਬੰਦ ਪਿਆ ਕੰਮ ਨਾ ਚਲਾਇਆ ਗਿਆ ਅਤੇ ਪਿੰਡ ਸੂਰਘੁਰੀ ਦੇ ਸੈਂਕੜੇ ਮਨਰੇਗਾ ਮਜਦੂਰਾਂ ਦੀ ਗਿਆਰਾਂ ਦਿਨਾਂ ਦੀਆਂ ਕੱਟੀਆਂ ਹਾਜ਼ਰੀਆਂ ਨਾ ਲਗਾਈਆਂ ਗਈਆਂ ਅਤੇ ਮਜਦੂਰਾਂ ਨਾਲ ਧੱਕੇਸਾਹੀ ਬੰਦ ਨਾ ਕੀਤੀ ਗਈ ਤਾਂ 17/8/2020ਤੋਂ ਬਾਅਦ ਦੋਹਾਂ ਜਥੇਬੰਦੀਆਂ ਵੱਲੋਂ ਵਿਚਾਰ ਕਰਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਆਗੂਆਂ ਨੇ ਇਹ ਵੀ ਕਿਹਾ ਕਿ ਅਗਰ ਕੋਈ ਮਾਹੌਲ ਖ਼ਰਾਬ ਹੁੰਦਾ ਹੈ ਜਾਂ ਕਿਸੇ ਮਜਦੂਰ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪਿੰਡ ਦੀ ਪੰਚਾਇਤ ਅਤੇ ਬੀਡੀਪੀਓ ਦਫਤਰ ਦੀ ਹੋਵੇਗੀ।