ਚੰਡੀਗੜ੍ਹ, 14 ਅਗਸਤ 2020 - ਪੰਜਾਬ ਸਕੱਤਰੇਤ ‘ਚ ਕੋਰੋਨਾ ਫੈਲਣ ਦੇ ਖਤਰੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਕਰਮਚਾਰੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਕੱਤਰੇਤ ‘ਚ ਕੋਰੋਨਾ ਦੇ ਕਰੀਬ 8 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਿਸਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਜਿਸ ਤੋਂ ਬਾਅਦ ਪ੍ਰਸੋਨਲ ਵਿਭਾਗ ਵੱਲੋਂ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਅਨੁਸਾਰ ਗਰੁੱਪ ਬੀ, ਸੀ, ਅਤੇ ਡੀ ਦੇ 50% ਕਰਮਚਾਰੀ ਦਫਤਰ ਅਟੈਂਡ ਕਰਨਗੇ ਜਦੋਂ ਕਿ 50% ਕਰਮਚਾਰੀ ਘਰੋਂ ਕੰਮ ਕਰਨਗੇ। ਜਿਸ ਅਨੁਸਾਰ ਰੋਸਟਡ ਤਿਆਰ ਕਰਨ ਲਈ ਕਿਹਾ ਗਿਆ ਹੈ ਅਤੇ ਉਸ ਨੂੰ ਫਾਲੋ ਕਰਨ ਦੇ ਹੁਕਮ ਜਾਰੀ ਹੋਏ ਹਨ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁੱਝ ਦਿਨਾਂ ਤੋਂ 50 ਪੰਜਾਬ ਸਕੱਤਰੇਤ ਕਰਮਚਾਰਿ ਪੈੱਨ ਡਾਊਨ ਹੜਤਾਲ 'ਤੇ ਹਨ ਉਨ੍ਹਾਂ ਵੱਲੋਂ ਸਰਕਾਰ ਖਿਲਾਫ ਰੈਲੀਆਂ ਕੀਤੀਆ ਜਾ ਰਹੀਆਂ ਹਨ। ਜਿਸ ਤੋਂ ਬਾਅਦ ਵਿਭਾਗ ਨੇ ਪੰਜਾਬ ਸਕੱਤਰੇਤ 'ਚ ਗੈਲਰੀ 'ਚ ਇਕੱਠ ਕਰਨ, ਰੈਲੀਆਂ ਕਰਨ ਅਤੇ ਬਿਨਾਂ ਵਜ੍ਹਾ ਘੁੰਮਣ 'ਤ ਰੋਕ ਲਾ ਦਿੱਤੀ ਹੈ। ਅਤੇ ਸੋਸ਼ਲ ਡਿਸਟੈਂਸ ਦੀਆਂ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਹਨ।