← ਪਿਛੇ ਪਰਤੋ
ਤਿਵਾੜੀ ਕੇਂਦਰੀ ਯੂਨੀਵਰਸਟੀ ਬਠਿੰਡਾ ਦੇ ਵਾਈਸ ਚਾਂਸਲਰ ਨਿਯੁਕਤ ਅਸ਼ੋਕ ਵਰਮਾ ਬਠਿੰਡਾ,14ਅਗਸਤ।ਰਾਘਵੇਂਦਰ ਪੀ ਤਿਵਾੜੀ ਨੂੰ ਕੇਂਦਰੀ ਯੂਨੀਵਰਸਿਟੀ ਪੰਜਾਬ (ਸੀਯੂਪੀ), ਬਠਿੰਡਾ ਦਾ ਨਵਾਂ ਵਾਈਸ-ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਉਹ ਆਰ ਕੇ ਕੋਹਲੀ ਦੀ ਜਗਾ ਲੈਣਗੇ ਜਿੰਨਾਂ ਦਾ ਕਾਰਜਕਾਲ ਸਤੰਬਰ 2019 ’ਚ ਖਤਮ ਹੋ ਗਿਆ ਸੀ। ਕੋਹਲੀ ਨੂੰ ਨਵੇਂ ਪ੍ਰਬੰਧ ਹੋਣ ਤੱਕ ਕੰਮ ਜਾਰੀ ਰੱਖਣ ਲਈ ਆਖਿਆ ਗਿਆ ਸੀ। ਤਿਵਾੜੀ ਇਸ ਵਕਤ ਮੱਧ ਪ੍ਰਦੇਸ਼ ਦੇ ਸਾਗਰ ਵਿਖੇ ਕੇਂਦਰੀ ਯੂਨੀਵਰਸਿਟੀ, ਡਾ ਹਰੀਸਿੰਘ ਗੌੜ ਦੇ ਯੂਨੀਵਰਸਿਟੀ ਦੇ ਵੀ ਸੀ ਸਨ । ਉਨਾਂ ਦੇ ਅਗਲੇ ਹਫਤੇ ਆਪਣਾ ਅਹੁਦਾ ਸੰਭਾਲਣ ਦੀ ਸੰਭਾਵਨਾ ਹੈ। ਨਵੇਂ ਵਾਈਸ ਚਾਂਸਲਰ ਦਾ ਸੇਵਾ ਕਾਲ ਪੰਜ ਵਰ੍ਹੇ ਜਾਂ ਉਮਰ ਦੇ 70 ਸਾਲ ਜੋ ਵੀ ਪਹਿਲਾ ਹੋਵੇਗਾ ਮਿਥਿਆ ਗਿਆ ਹੈ।
Total Responses : 267