ਰਜਨੀਸ਼ ਸਰੀਨ
- 15 ਅਗਸਤ ਨੂੰ ਗੁਲਾਮੀ ਦਿਵਸ ਵਜੋਂ ਮਨਾਉਣ ਦਾ ਐਲਾਨ
ਨਵਾਂ ਸ਼ਹਿਰ, 14 ਅਗਸਤ 2020 - ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਪੰਜਾਬ ਭਰ 'ਚ ਜ਼ਿਲ੍ਹਾ ਪੱਧਰਾਂ ਤੇ ਚੱਲ ਰਿਹਾ ਧਰਨਾ ਅੱਜ 56ਵੇਂ ਦਿਨ ਵਿਚ ਸ਼ਾਮਿਲ ਹੋ ਗਿਆ। ਅੱਜ ਜ਼ਿਲ੍ਹਾ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਨਗਰ ਵਿਖੇ ਇਕੱਤਰ ਹੋਏ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੇ ਧਰਨੇ ਦੌਰਾਨ ਜ਼ਿਲ੍ਹਾ ਉਪ ਪ੍ਰਧਾਨ ਰਣਧੀਰ ਸਿੰਘ ਨੇ ਕਿਹਾ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਫਾਰਮਾਸਿਸਟ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਲਗਾਤਾਰ 56 ਦਿਨਾਂ ਤੋਂ ਕੀਤੀ ਜਾਂ ਰਹੀ ਹੜਤਾਲ ਨੂੰ ਲੈ ਕੇ ਪੰਚਾਇਤ ਮੰਤਰੀ ਵਲੋਂ ਲਗਭਗ 2 ਮਹੀਨੇ ਤੋਂ ਸਿਰਫ ਲਾਰੇ ਲਗਾਏ ਜਾ ਰਹੇ ਹਨ ਜਦੋਂਕਿ ਹੜਤਾਲੀ ਮੁਲਾਜ਼ਮ ਲਗਾਤਰ ਸਮੂਹ ਪੰਜਾਬ ਵਿਚ ਜ਼ਿਲ੍ਹਾ ਹੈਡਕੁਆਟਰਾਂ ਤੇ ਕੋਵਿਡ ਡਿਊਟੀਆਂ ਅਤੇ 1186 ਪੇਂਡੂ ਸਿਹਤ ਡਿਸਪੈਂਸਰੀਆਂ ਵਿਚ ਡਿਊਟੀਆਂ ਦਾ ਮੁਕੰਮਲ ਬਾਈਕਾਟ ਕਰਕੇ ਪਿਛਲੇ 2 ਮਹੀਨਿਆਂ ਤੋਂ ਧਰਨੇ ਤੇ ਚੱਲ ਰਹੇ ਹਨ।
ਜਿਨ੍ਹਾਂ ਦਾ ਕਹਿਣਾ ਹੈ ਕੇ ਫਾਰਮਾਸਿਸਟਾਂ ਦੀ ਕੋਈ ਜੋਬ ਸਕਿਉਰਿਟੀ ਨਹੀਂ ਹੈ ਅਤੇ ਨਾ ਹੀ ਉਹਨਾਂ ਨੂੰ ਯੋਗ ਤਨਖਾਹ ਦਿੱਤੀ ਜਾ ਰਹੀ ਹੈ, ਫਾਰਮਾਸਿਸਟ ਮਹਿਜ 10000 ਰੁਪਏ ਅਤੇ ਦਰਜਾ ਚਾਰ ਮਹਿਜ 4500 ਮਹੀਨਾ ਤਨਖਾਹ ਤੇ ਪਿਛਲੇ ਲਗਭਗ 15 ਸਾਲਾਂ ਤੋਂ ਸੇਵਾਵਾਂ ਦੇ ਰਹੇ ਹਨ ਸਮੂਹ ਫਾਰਮਾਸਿਸਟ ਆਪਣੀ ਵਿੱਦਿਅਕ ਯੋਗਤਾ ਸਮੇਤ ਰੈਗੂਲਰ ਹੋਣ ਲਈ ਜਰੂਰੀ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਪੰਚਾਇਤ ਵਿਭਾਗ ਅਧੀਨ ਖਾਲੀ ਪਈਆਂ 1186 ਪੋਸਟਾਂ ਉਪਰ ਕੰਮ ਕਰ ਰਹੇ ਹਨ ਪਰ ਸਰਕਾਰ ਵਲੋਂ ਉਹਨਾਂ ਨੂੰ ਹਜੇ ਤੱਕ ਰੈਗੂਲਰ ਨਹੀਂ ਕੀਤਾ ਗਿਆ।
ਪਿਛਲੇ ਦਿਨੀਂ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਦੁਆਰਾ ਮਿਤੀ 11 ਅਗਸਤ ਨੂੰ ਵਫਦ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਪੈਨਲ ਮੀਟਿੰਗ ਵਿਚ ਕੋਈ ਨਤੀਜਾ ਨਾ ਨਿਕਲਣ ਕਾਰਣ ਮੁਲਾਜ਼ਮਾਂ ਵਿਚ ਰੋਸ ਹੋਰ ਵੱਧ ਚੁੱਕਾ ਹੈ ਹਲਾ ਕੇ ਮੰਤਰੀ ਵਲੋਂ ਸਬ ਕੈਬਿਨੇਟ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਦੌਰਾਨ ਸੇਵਾਵਾਂ ਰੈਗੂਲਰ ਕਰਨ ਅਤੇ ਤਨਖਾਹ ਵਿਚ ਯੋਗ ਵਾਧਾ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਉਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਜਿਸਤੋਂ ਸਰਕਾਰ ਦੁਆਰਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪ੍ਰਕਿਰਿਆ ਲਾਰਾ ਲੱਪਾ ਸਿੱਧ ਹੋ ਰਹੀ ਹੈ, ਜਥੇਬੰਦੀ ਆਗੂਆਂ ਦਾ ਕਹਿਣਾ ਹੈ ਐਸੋਸੀਏਸ਼ਨ ਦੁਆਰਾ ਜਦੋਂ ਤੱਕ ਫੈਸਲੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਆਉਣ ਵਾਲੇ ਸਮੇ ਵਿਚ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਕੇ ਤੇਜ਼ ਕੀਤਾ ਜਾਵੇਗਾ, ਜਿਸਦੀ ਜਿੰਮੇਵਾਰੀ ਪੰਚਾਇਤ ਮੰਤਰੀ ਅਤੇ ਪੰਜਾਬ ਸਰਕਾਰ ਦੀ ਹੋਏਗੀ ਯੂਨੀਅਨ ਆਗੂਆਂ ਦਾ ਕਹਿਣਾ ਹੈ ਕੇ ਪੰਜਾਬ ਦੇ ਹਾਲਾਤ ਦਿਨ ਬਦਿਨ ਨਾਜ਼ੁਕ ਹੁੰਦੇ ਜਾ ਰਹੇ ਹਨ।
ਇਹਨਾਂ ਹਾਲਾਤਾਂ ਵਿਚ ਸਰਕਾਰ ਨੂੰ ਸਿਹਤ ਅਮਲੇ ਦੇ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ ਤੇ ਰੈਗੂਲਰ ਕਰਨਾ ਚਾਹੀਦਾ ਹੈ ਤਾਂ ਜੋ ਫਾਰਮਾਸਿਸਟ ਬਿਨਾਂ ਕਿਸੇ ਡਰ ਸੰਦੇਹ ਤੇ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਕਰ ਸਕਣ ਇਸ ਮੌਕੇ ਫਾਰਮੇਸੀ ਅਫਸਰ ਸੁਖਦੇਵ ਸਿੰਘ, ਗੁਰਨੇਕ ਸਿੰਘ, ਅਮਰੀਕ ਸਿੰਘ, ਰਣਧੀਰ ਸਿੰਘ, ਗੁਰਮੀਤ ਸਿੰਘ ਹਾਜ਼ਰ ਸਨ।