ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਹੰਗਾਮੀ ਮੀਟਿੰਗ ਵਿੱਚ ਮੌਜੂਦ ਅਹੁਦੇਦਾਰ
ਜਗਦੀਸ਼ ਥਿੰਦ
ਜਲਾਲਾਬਾਦ /ਫਾਜ਼ਿਲਕਾ 14 ਅਗਸਤ ,
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਮਲਕੀਤ ਸਿੰਘ ਟੋਨੀ ਛਾਬੜਾ ਦੀ ਪ੍ਰਧਾਨਗੀ ਹੇਠ ਹੋਈ ।
ਇਸ ਮੌਕੇ ਫਿਰੋਜ਼ਪੁਰ ਵਿਖੇ ਪੱਤਰਕਾਰ ਗੁਰਨਾਮ ਸਿੰਘ ਸਿੱਧੂ ਉੱਪਰ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਲਫ਼ਜ਼ਾਂ ਵਿੱਚ ਨਿਖੇਧੀ ਕਰਦਿਆਂ ਹਮਲਾਵਰਾਂ ਨੂੰ ਤੁਰੰਤ ਗਿਰਫਤਾਰ ਕਰਨ ਦੀ ਮੰਗ ਕੀਤੀ ਗਈ ।
ਜਿਲ੍ਹਾ ਪ੍ਰਧਾਨ ਮਲਕੀਤ ਸਿੰਘ ਛਾਬੜਾ ਨੇ ਇਸ ਹਮਲੇ ਨੂੰ ਲੋਕਤੰਤਰੀ ਪ੍ਰਬੰਧ ਉੱਪਰ ਹਮਲਾ ਕਰਾਰ ਦਿੱਤਾ ।
ਉਹਨਾਂ ਕਿਹਾ ਕਿ ਲੋਕਾਂ ਦੇ ਹੱਕਾਂ ਲਈ ਲੜਣ ਵਾਲੇ ਮੀਡਿਆ ਕਰਮੀ ਉੱਪਰ ਹਮਲਾ ਕਰਕੇ ਫੱਟੜ ਕਰਨਾ ਦਰਸਾਉਂਦਾ ਹੈ ਕਿ ਲੋਕਾਂ ਅੰਦਰ ਕਨੂੰਨ ਦਾ ਭੈਅ ਨਹੀਂ ਰਿਹਾ ।
ਇਸ ਸਮੇਂ ਮਤਾ ਪਾਸ ਕਰਕੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਕਿ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ।
ਪਾਸ ਕੀਤੇ ਮਤੇ ਵਿੱਚ ਕਿਹਾ ਗਿਆ ਕਿ ਬੋਲਣ ਦੇ ਅਧਿਕਾਰ ਦੀ ਰਖਵਾਲੀ ਲਈ ਪੰਜਾਬ ਅੰਦਰ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਪੱਤਰਕਾਰਤਾ ਨਾਲ ਜੁੜੇ ਲੋਕਾਂ ਤੇ ਹਮਲਾ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ।
ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬੁਰੀ ਤਰ੍ਹਾਂ ਫੱਟੜ ਹੋਏ ਪੱਤਰਕਾਰ ਦੇ ਇਲਾਜ ਲਈ ਬਣਦੀ ਸਹਾਇਤਾ ਰਾਸ਼ੀ ਵੀ ਜਾਰੀ ਕੀਤੀ ਜਾਵੇ ।
ਇਸ ਮੌਕੇ ਕਿਹਾ ਗਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਫੌਰੀ ਕਾਰਵਾਈ ਨਾ ਕੀਤੀ ਗਈ ਤਾਂ ਪੱਤਰਕਾਰ ਯੂਨੀਅਨ ਪੰਜਾਬ ਸਰਕਾਰ ਦੇ ਸਮਾਗਮਾਂ ਦੇ ਬਾਈਕਾਟ ਦਾ ਫੈਸਲਾ ਲਵੇਗੀ ।
ਇਸ ਮੌਕੇ ਪੱਤਰਕਾਰ ਜਗਦੀਸ਼ ਥਿੰਦ , ਦੀਪਕ ਨਾਗਪਾਲ , ਜਤਿੰਦਰ ਪਾਲ ਸਿੰਘ , ਪਰਮਜੀਤ ਸਿੰਘ ਢਾਬਾਂ , ਟਿੰਕੂ ਨਿਖੰਜ ,
ਸਤਨਾਮ ਸਿੰਘ ਫਲੀਆਂ ਵਾਲਾ, ਕੁਲਦੀਪ ਸਿੰਘ ਬਰਾੜ ' ਹੈਪੀ ਕਾਠਪਾਲ , ਗਗਨ ਵਾਟਸ , ਸਚਿਨ ਟਿਵਾਨਾ , ਅਮਰਜੀਤ ਖੁਰਾਣਾ , ਬੰਟੀ ਦਹੂਜਾ ਤੋਂ ਇਲਾਵਾ ਹੋਰ ਵੀ ਰਿਪੋਰਟਰ ਮੌਜੂਦ ਸਨ ।