ਹਰੀਸ਼ ਕਾਲੜਾ
- ਪਾਣੀ/ਸੀਵਰੇਜ਼ ਦੇ 1011 ਖੱਪਤਕਾਰਾਂ ਵੱਲੋਂ ਇਸ ਸਕੀਮ ਦਾ ਲਾਭ ਪ੍ਰਾਪਤ ਕਰਦੇ ਹੋਏ ਕੁੱਲ 14.61 ਲੱਖ ਰੁਪਏ ਜਮ੍ਹਾਂ ਕਰਵਾਉਣ ਉਪਰੰਤ 1.60 ਲੱਖ ਰੁਪਏ ਦੀ ਰਿਬੇਟ ਪ੍ਰਾਪਤ ਕੀਤੀ
- 2929 ਪ੍ਰਾਪਰਟੀਆਂ ਦੇ ਮਾਲਕਾਂ ਵੱਲੋਂ ਕੁੱਲ 29.74 ਲੱਖ ਰੁਪਏ ਜਮ੍ਹਾਂ ਕਰਵਾਉਂਦੇ ਹੋਏ 4.27 ਲੱਖ ਰੁਪਏ ਦੀ ਰਿਬੇਟ ਪ੍ਰਾਪਤ ਕੀਤੀ
ਰੂਪਨਗਰ, 14 ਅਗਸਤ 2020 - ਪੰਜਾਬ ਸਰਾਕਰ ਵੱਲੋਂ ਆਮ ਜਨਤਾ ਨੂੰ ਲਾਭ ਦੇਣ ਲਈ ਮਿਤੀ 27 ਨਵੰਬਰ 2019 ਤੋਂ ਪ੍ਰਾਪਰਟੀ ਟੈਕਸ ਸਬੰਧੀ ਅਤੇ 12 ਫਰਵਰੀ 2020 ਤੋਂ ਪਾਣੀ ਸੀਵਰੇਜ਼ ਸਬੰਧੀ ਵਨ ਟਾਈਮ ਸੈਟਲਮੈਂਟ ਪਾਲਿਸੀ ਜੋ ਕਿ ਮਿਤੀ 31 ਜੁਲਾਈ 2020 ਤੱਕ ਲਾਗੂ ਕੀਤੀ ਗਈ ਸੀ। ਇਸ ਸਕੀਮ ਅਧੀਨ ਨਗਰ ਕੌਂਸਲ ਦੀ ਹਦੂਦ ਅੰਦਰ ਪਾਣੀ/ਸੀਵਰੇਜ਼ ਦੇ 1011 ਖੱਪਤਕਾਰਾਂ ਵੱਲੋਂ ਇਸ ਸਕੀਮ ਦਾ ਲਾਭ ਪ੍ਰਾਪਤ ਕਰਦੇ ਹੋਏ ਕੁੱਲ 14.61 ਲੱਖ ਰੁਪਏ ਜਮ੍ਹਾਂ ਕਰਵਾਉਣ ਉਪਰੰਤ ਸ਼ਹਿਰ ਵਾਸੀਆਂ ਨੇ 1.60 ਲੱਖ ਰੁਪਏ ਦੀ ਰਿਬੇਟ ਪ੍ਰਾਪਤ ਕੀਤੀ। ਇਹ ਜਾਣਕਾਰੀ ਕਾਰਜ ਸਾਧਕ ਅਫਸਰ ਭਜਨ ਚੰਦ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਦਿੱਤੀ ਗਈ ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪ੍ਰਾਪਰਟੀ ਟੈਕਸ ਸਬੰਧੀ ਇਸ ਸਕੀਮ ਦਾ ਲਾਭ ਉਠਾਉਂਦੇ ਹੋਏ ਕੁੱਲ 2929 ਪ੍ਰਾਪਰਟੀਆਂ ਦੇ ਮਾਲਕਾਂ ਵੱਲੋਂ ਕੁੱਲ 29.74 ਲੱਖ ਰੁਪਏ ਜਮ੍ਹਾਂ ਕਰਵਾਉਂਦੇ ਹੋਏ 4.27 ਲੱਖ ਰੁਪਏ ਦੀ ਰਿਬੇਟ ਪ੍ਰਾਪਤ ਕੀਤੀ ਗਈ। ਬਾਕੀ ਰਹਿੰਦੇ ਪਾਣੀ/ਸੀਵਰੇਜ਼ ਦੇ ਖਪਤਕਾਰਾਂ ਅਤੇ ਪ੍ਰਾਪਰਟੀ ਮਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦ ਤੋਂ ਜਲਦ ਆਪਣਾ ਬਕਾਇਆ ਰਹਿੰਦਾ ਟੈਕਸ ਦਫਤਰ ਨਗਰ ਕੌਂਸਲ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਜਮ੍ਹਾਂ ਕਰਵਾਇਆ ਜਾਵੇ।
ਇਸ ਤੋਂ ਇਲਾਵਾ ਕਾਰਜ ਸਾਧਕ ਅਫਸਰ, ਸ਼੍ਰੀ ਭਜਨ ਚੰਦ ਨੇ ਦੱਸਿਆ ਕਿ ਨਗਰ ਕੌਂਸਲ ਰੂਪਨਗਰ ਵੱਲੋਂ ਪੰਜਾਬ ਸਰਕਾਰ ਦੁਆਰਾ ਆਨ ਲਾਈਨ ਬਿਲਡਿੰਗ ਪਲਾਨ ਈ.ਨਕਸ਼ਾ ਦੀ ਵੈਬਸਾਈਟ ਆਮ ਜਨਤਾ ਦੀ ਸਹੂਲਤ ਲਈ ਸੁਰੂ ਕੀਤੀ ਗਈ ਹੈ। ਜਿਸ ਤੇ ਆਮ ਜਨਤਾ ਘਰ ਬੈਠੇ ਹੀ ਅਪਲਾਈ ਕਰਕੇ ਆਪਣਾ ਨਕਸ਼ਾ ਪਾਸ ਕਰਵਾ ਸਕਦੀ ਹੈ। ਪਲਾਟ ਦੀ ਰੈਗੂਲਰਾਈਜੇਸ਼ਨ ਦੀ ਐਨ.ਓ.ਸੀ, ਸੀ.ਐਲ.ਯੂ, ਜ਼ੋਨਿੰਗ ਪਲਾਨ/ਲੇਅ ਆਊਟ ਪਲਾਨ, ਟੈਲੀਕਮਿਊਨੀਕੇਸ਼ਨ ਟਾਵਰ ਆਦਿ ਸਹੂਲਤਾਂ ਈ.ਨਕਸ਼ਾ ਪੋਰਟਲ ਤੇ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਲਈ ਘਰ ਬੈਠੇ ਹੀ ਅਪਲਾਈ ਕੀਤਾ ਜਾ ਸਕਦਾ ਹੈ।