ਹਰੀਸ਼ ਕਾਲੜਾ
- ਸਪੀਕਰ ਰਾਣਾ ਕੇ ਪੀ ਸਿੰਘ ਨੇ ਮਹੈਣ ਵਿਖੇ ਡਿਗਰੀ ਕਾਲਜ ਦਾ ਰੱਖਿਆ ਨੀਂਹ ਪੱਥਰ
ਸ੍ਰੀ ਅਨੰਦਪੁਰ ਸਾਹਿਬ, 14 ਅਗਸਤ 2020 - ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮਹੈਣ ਵਿਚ 9 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰਿ ਵੀ ਮੋਜੂਦ ਸਨ।
ਇਸ ਮੌਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿਚ ਵਿੱਦਿਆ ਦਾ ਮਹੱਤਵਪੂਰਨ ਯੋਗਦਾਨ ਹੈ।ਜਿਸ ਖੇਤਰ ਦੇ ਨੋਜਵਾਨ ਅਤੇ ਵਿਦਿਆਰਥੀ ਸਿੱਖਿਆ ਦੇ ਖੇਤਰ ਵਿਚ ਪੁਲਾਗਾਂ ਪੁੱਟਦੇ ਹਨ ਉਹ ਇਲਾਕਾ ਜਿਆਦਾ ਖੁਸ਼ਹਾਲ ਹੁੰਦਾ ਹੈ ਅਤੇ ਤਰੱਕੀ ਦੇ ਮੋਕੇ ਵੀ ਜਿਆਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਮੁਕਾਬਲੇਵਾਜੀ ਦੇ ਦੌਰ ਵਿਚ ਸਿੱਖਿਆ ਹੀ ਤਰੱਕੀ ਦਾ ਸਰਲ ਮਾਧਿਅਮ ਹੈ ਅਤੇ ਸੰਸਾਰ ਭਰ ਵਿਚ ਅੱਜ ਵਿੱਦਿਆ ਦੇ ਖੇਤਰ ਵਿਚ ਇੱਕ ਸਮਾਨਤਾ ਬਣ ਗਈ ਹੈ।ਇਸ ਲਈ ਵਿੱਦਿਆ ਦਾ ਪਸਾਰ ਹੋਣਾ ਬੇਹੱਦ ਜਰੂਰੀ ਹੈ ਤੇ ਅਸੀ ਇਸ ਦੇ ਲਈ ਢੁਕਵੇ ਉਪਰਾਲੇ ਕਰ ਰਹੇ ਹਾਂ ਤਾਂ ਜ਼ੋ ਹਰ ਲੋੜਵੰਦ ਤੱਕ ਮਿਆਰੀ ਵਿੱਦਿਆ ਅਸਾਨੀ ਨਾਲ ਪਹੁੰਚ ਜਾਵੇ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਸਤਲੁਜ ਉਤੇ ਜਲਦੀ ਹੀ ਪੁੱਲ ਪਾਇਆ ਜਾਵੇਗਾ ਜਿਸ ਨਾਲ ਇਸ ਕਾਲਜ ਦਾ ਲਾਭ ਆਲੇ ਦੁਆਲੇ ਦੇ ਚਾਲ੍ਹੀ ਤੋ ਵੱਧ ਪਿੰਡਾਂ ਦੇ ਵਿਦਿਆਰਥੀਆ ਨੂੰ ਮਿਲ ਸਕੇਗਾ। ਉਨ੍ਹਾਂ ਕਿਹਾ ਕਿ 1.58 ਕਰੋੜ ਦੀ ਲਾਗਤ ਨਾਲ ਇੱਕ ਸੜਕ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ। ਇਸ ਡਿਗਰੀ ਕਾਲਜ ਦੀ ਇਮਾਰਤ 54890 ਸਕੇਅਰ ਫੁੱਟ ਵਿਚ ਬਣੇਗੀ ਅਤੇ ਇਸ ਇਮਾਰਤ ਵਿਚ ਕਲਾਸਰੂਮ, ਲਾਈਬ੍ਰੇਰੀ ਅਤੇ ਕੰਟੀਨ ਦੇ ਨਾਲ ਨਾਲ ਅੰਗਹੀਣ ਵਿਦਿਆਰਥੀਆਂ ਲਈ ਰੈਂਪ ਵੀ ਬਣਾਏ ਜਾਣਗੇ। ਇਸ ਕਾਲਜ ਦੀ ਚਾਰ ਦੀਵਾਰੀ ਗਰਿੱਲਾਂ ਵਾਲੀ ਬਣਾਈ ਜਾਵੇਗੀ। ਇਹ ਇਮਾਰਤ ਲਗਭਗ 1 ਸਾਲ ਵਿਚ ਤਿਆਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿੰਡਾਂ ਦੇ ਵਿਕਾਸ ਦੇ ਲਈ ਵਚਨਬੱਧ ਹਨ। ਇਹ ਉਪਰਾਲਾ ਪਿੰਡਾਂ ਵਿਚ ਰਹਿ ਰਹੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਕੀਤਾ ਗਿਆ ਹੈ।ઠ
ਇਸ ਮੌਕੇ ਪਿੰਡ ਵਾਸੀਆ ਵਲੋ ਸਪੀਕਰ ਰਾਣਾ ਕੇ.ਪੀ ਸਿੰਘ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ। ਇਸ ਮੋਕੇ ਐਸ.ਡੀ.ਐਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਜਿਲ੍ਹਾ ਪ੍ਰੀਸਦ ਚੇਅਰਪਰਸ਼ਨ ਕ੍ਰਿਸ਼ਨਾ ਦੇਵੀ, ਬਲਾਕ ਸੰਮਤੀ ਚੇਅਰਮੈਨ ਚੋਧਰੀ ਰਕੇਸ਼ ਮਹਿਲਮਾ, ਵਾਈਸ ਚੇਅਰਪਰਸਨ ਬੇਗਮ ਫਰੀਦਾ, ਡਾਇਰੈਕਟਰ ਪੀ.ਆਰ.ਟੀ.ਸੀ ਕਮਲਦੇਵ ਜ਼ੋਸ਼ੀ, ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿੰਦਲੀ, ਪ੍ਰੇਮ ਸਿੰਘ ਬਾਸੋਵਾਲ, ਚੋਧਰੀ ਪਹੂ ਲਾਲ, ਬਲਾਕ ਸੰਮਤੀ ਮੈਬਰ ਪਲਵਿੰਦਰ ਸਿੰਘ,ਕਰਨੈਲ ਕੋਰ ਸਰਪੰਚ ਮਹੈਣ, ਮਹਿੰਦਰਪਾਲ ਸਿੰਘ ਸਰਪੰਚ ਢਾਹੇ, ਮੁਖਤਿਆਰ ਸਿੰਘ ਢਾਹੇ,ਮਨਜੀਤ ਕੁਮਾਰ ਸਰਪੰਚ ਗੰਭੀਰਪੁਰ, ਜਗਤਾਰ ਸਿੰਘ ਸਰਪੰਚ, ਪਰਮਜੀਤ ਕੁਮਾਰ ਢੇਰ, ਯੋਗਰਾਜ ਖਮੇੜਾ, ਸੁਖਵਿੰਦਰ ਸਿੰਘ, ਵੀਨਾ ਰਾਣੀ ਸਾਬਕਾ ਸਰਪੰਚ ਖਮੇੜਾ ਅਤੇ ਹੋਰ ਪਤਵੰਤੇ ਹਾਜਰ ਸਨ।