ਹਰੀਸ਼ ਕਾਲੜਾ
- ਸਪੀਕਰ ਰਾਣਾ ਕੇ ਪੀ ਸਿੰਘ ਨੇ ਕੀਰਤਪੁਰ ਸਾਹਿਬ ਵਿਖੇ ਬਣਨ ਵਾਲੇ ਸਟੀਲ ਪੁੱਲ ਦਾ ਰੱਖਿਆ ਨੀਂਹ ਪੱਥਰ
ਕੀਰਤਪੁਰ ਸਾਹਿਬ, 14 ਅਗਸਤ 2020 - ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਕੀਰਤਪੁਰ ਸਾਹਿਬ ਵਿਖੇ 7 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇੱਕ ਸਟੀਲ ਪੁਲ ਦਾ ਨੀਹ ਪੱਥਰ ਰੱਖਿਆ ਅਤੇ ਕਿਹਾ ਕਿ ਇਸ ਨਾਲ ਇਸ ਇਲਾਕੇ ਦੇ ਲੋਕਾ ਦੀ ਲੰਮਾ ਅਰਸੇ ਤੋ ਲਟਕਦੀ ਮੰਗ ਪੂਰੀ ਹੋ ਰਹੀ ਹੈ। ਇਸ ਮੋਕੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੋਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਦਬੂੜ ਵਿਚ ਇੱਕ ਆਈ.ਟੀ.ਆਈ ਦਾ ਨਿਰਮਾਣ ਕਰਵਾਇਆ ਜਾਵੇਗਾ ਤਾ ਜ਼ੋ ਚੰਗਰ ਦੇ ਇਲਾਕੇ ਦੇ ਵਿਦਿਆਰਥੀਆ ਨੂੰ ਤਕਨੀਕੀ ਸਿੱਖਿਆ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਦੇ ਵਿਕਾਸ ਲਈ ਉਹ ਹਮੇਸਾ ਬਚਨਬੱਧ ਹਨ ਅਤੇ ਇਸ ਇਲਾਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ।
ਇਹ ਪੁੱਲ ਬਿਨ੍ਹਾਂ ਕਿਸੇ ਪਿੱਲਰ ਤੋਂ ਬਣਾਇਆ ਜਾਵੇਗਾ, ਜਿਸ ਦੀ ਲੰਬਾਈ 76.88 ਮੀਟਰ ਅਤੇ ਚੋੜਾਈ 12 ਮੀਟਰ ਹੋਵੇਗੀ। ਇਹ ਪੁੱਲ ਲਗਭਗ 9 ਮਹੀਨਿਆਂ ਵਿਚ ਤਿਆਰ ਕਰਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੀਰਤਪੁਰ ਸਾਹਿਬ ਦੇ ਵਿਕਾਸ ਦੇ ਲਈ ਵਚਨਬੱਧ ਹਨ।
ਇਸ ਮੋਕੇ ਐਸ.ਡੀ.ਐਮ ਮੈਡਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਤਹਿਸੀਲਦਾਰ ਰਾਮ ਕ੍ਰਿਸ਼ਨ,ਥਾਨਾ ਮੁਖੀ ਹਰਕੀਰਤ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ,ਬਲਵੀਰ ਸਿੰਘ ਭੀਰੀ, ਗੁਰਚਰਨ ਸਿੰਘ ਚੰਨੀ ਠੇਕੇਦਾਰ, ਸਿਕਾਇਤ ਨਿਵਾਰਨ ਕਮੇਟੀ ਮੈਬਰ ਨਾਜਰ ਨਿੰਦੀ, ਰਮਨਜੋਤ ਗੋਨਾ, ਹੇਮਾਯੂ ਟੰਡਨ, ਬਹਾਦੁਰ ਸਿੰਘ ਬਰੂਵਾਲ, ਸਰਤਾਜ ਸਿੰਘ ਰਾਣਾ, ਨੰਬਰਦਾਰ ਦਿਲਬਾਗ ਸਿੰਘ, ਸੋਮਦੱਤ ਜ਼ੋਸ਼ੀ, ਜਗਤਾਰ ਸਿੰਘ ਸੈਣੀ, ਵਿਜੇ ਬਜਾਜ, ਯੁਗਰਾਜ ਸਿੰਘ ਬਿੱਲੂ, ਤੇਜਵੀਰ ਸਿੰਘ ਜਗੀਰਦਾਰ, ਰਜਿੰਦਰ ਸਿੰਘ, ਸਿਮਰਨਜੀਤ ਸਿੰਘ,ਰਮਨਜੋਤ ਸਿੰਘ, ਦਿਨੇਸ ਅੱਤਰੀ, ਸੰਜੀਵ ਕੁਮਾਰ ਲਾਲਾ, ਚੈਨ ਸਿੰਘ ਰਾਣਾ, ਜਰਨੈਲ ਸਿੰਘ, ਮਾਨ ਸਿੰਘ, ਰਾਮ ਸ਼ਰਨ, ਕਿਸੋਰੀ ਲਾਲ, ਸਰਤਾਜ ਸਿਘ ਕਲਿਆਣਪੁਰ, ਜ਼ਸਪਾਲ ਸਿੰਘ ਪਾਲਾ, ਸ਼ਿਵ ਕੁਮਾਰ ਅਤੇ ਪਤਵੰਤੇ ਹਾਜਰ ਸਨ।