ਜੀ ਐਸ ਪੰਨੂ
ਪਟਿਆਲਾ, 14 ਅਗਸਤ 2020 - ਰੋਜ਼ਗਾਰ ਵਿਭਾਗ ਪਟਿਆਲਾ ਵੱਲੋਂ ਸਰਕਾਰੀ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਜ਼ਰੂਰਤਮੰਦ ਵਿਦਿਆਰਥੀਆਂ ਲਈ ਮਿੰਨੀ ਸੈਕਟਰੀਏਟ ਦੇ ਵਿੱਚ ਮੁਫ਼ਤ ਕੋਚਿੰਗ ਸੈਂਟਰ ਖੁੱਲ੍ਹਣ ਦਾ ਉਦਘਾਟਨ ਡੀਸੀ ਪਟਿਆਲਾ ਅਮਿਤ ਕੁਮਾਰ ਨੇ ਕੀਤਾ ਜ਼ਿਕਰਯੋਗ ਹੈ ਕਿ ਪਹਿਲਾਂ ਇਹ ਕੋਚਿੰਗ ਸੈਂਟਰ ਮਲਟੀਪਰਪਜ਼ ਸਕੂਲ ਵਿੱਚ ਚੱਲਦਾ ਸੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਸੀ ਪਟਿਆਲਾ ਨੇ ਦੱਸਿਆ ਕਿ ਇਹ ਮੁਫ਼ਤ ਕੋਚਿੰਗ ਸੈਂਟਰ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਇਮਤਿਹਾਨਾਂ ਵਿੱਚ ਮਦਦ ਕਰਨ ਲਈ ਸਹਾਈ ਹੋਵੇਗਾ।
ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਇਸ ਨੂੰ ਮੁਫ਼ਤ ਕੋਚਿੰਗ ਸੈਂਟਰ ਵਿੱਚ ਵੱਖ ਵੱਖ ਵਿਸ਼ਿਆਂ ਦੇ ਮਾਹਿਰ ਅਧਿਆਪਕਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਉਹ ਪਹਿਲਾਂ ਵਿਦਿਆਰਥੀ ਦਾ ਆਈ ਕਿਊ ਲੇਵਲ ਦੇਖਦੇ ਹਨ ਅਤੇ ਉਸ ਮੁਤਾਬਕ ਉਸ ਨੂੰ ਉਸ ਇਮਤਿਹਾਨ ਦੀ ਤਿਆਰੀ ਲਈ ਤਿਆਰ ਕਰਦੇ ਹਨ ਉਨ੍ਹਾਂ ਕਿਹਾ ਕਿ ਇਸ ਮੁਫਤ ਕੋਚਿੰਗ ਸੈਂਟਰ ਵਿੱਚ ਬਹੁਤ ਸਾਰੇ ਵਿਦਿਆਰਥੀ ਦਿਲਚਸਪੀ ਵਿਖਾ ਰਹੇ ਹਨ ਅਤੇ ਕੁਝ ਵਿਦਿਆਰਥੀ ਇਥੋਂ ਕੋਚਿੰਗ ਲੈ ਕੇ ਸਰਕਾਰੀ ਵਿਭਾਗ ਵਿੱਚ ਨੌਕਰੀ ਲੈਣ ਲਈ ਕਾਮਯਾਬ ਵੀ ਹੋਏ ਹਨ ਉਦਘਾਟਨ ਤੋਂ ਬਾਅਦ ਡੀਸੀ ਪਟਿਆਲਾ ਅਮਿਤ ਕੁਮਾਰ ਅਤੇ ਰੋਜ਼ਗਾਰ ਅਫ਼ਸਰ ਵੱਲੋਂ ਸਾਂਝੇ ਤੌਰ ਤੇ ਮਿੰਨੀ ਸੈਕਟਰੀਏਟ ਵਿੱਚ ਪੌਦੇ ਵੀ ਲਗਾਏ ਗਏ।