ਇੰਦਰਜੀਤ ਸਿੰਘ
- ਨਰ ਸੇਵਾ ਨਰਾਇਣ ਸੰਸਥਾ ਅਤੇ ਪੁਲਿਸ ਨੇ ਪਹਿਚਾਣ ਲਈ ਲਾਸ਼ ਨੂੰ ਰਖਵਾਇਆ ਹਸਪਤਾਲ ਦੀ ਮੋਰਚਰੀ ਵਿੱਚ
ਅਬੋਹਰ, 14 ਅਗਸਤ 2020 - ਅਬੋਹਰ ਦੀ ਮਲੂਕਪੂਰਾ ਨਹਿਰ ਤੋਂ ਇੱਕ ਜਵਾਨ ਲੜਕੀ ਦੀ ਗਲੀਸੜੀ ਲਾਸ਼ ਬਰਾਮਦ ਹੋਈ ਹੈ ਜਿੱਥੇ ਇਸ ਲਾਸ਼ ਦੀ ਸੂਚਨਾ ਅਬੋਹਰ ਦੀ ਇੱਕ ਸਮਾਜ ਸੇਵੀ ਸੰਸਥਾ ਨੂੰ ਮਿਲੀ ਤਾਂ ਸੰਸਥਾ ਦੇ ਸੇਵਾਦਾਰਾਂ ਨੇ ਮੌਕੇ 'ਤੇ ਪਹੁੰਚਕੇ ਵੇਖਿਆ ਤਾਂ ਨਹਿਰ ਦੇ ਪੁੱਲ ਵਿੱਚ ਇੱਕ ਨੌਜਵਾਨ ਲੜਕੀ ਦੀ ਲਾਸ਼ ਫਸੀ ਹੋਈ ਸੀ ਜਿਸ ਤੇ ਉਨ੍ਹਾਂ ਨੇ ਨਜਦੀਕੀ ਪੁਲਿਸ ਸਟੇਸ਼ਨ ਨੂੰ ਉਸਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ ਉੱਤੇ ਪੁਲਿਸ ਪਹੁੰਚੀ ਅਤੇ ਸੰਸਥਾ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਲੜਕੀ ਦੀ ਲਾਸ਼ ਨੂੰ ਬਾਹਰ ਨਿਕਲਵਾਕੇ ਲਾਸ਼ ਦੀ ਪਹਿਚਾਣ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ।
ਇਸ ਮੌਕੇ ਜਾਣਕਾਰੀ ਦਿੰਦੇਆ ਸੰਸਥਾ ਦੇ ਮੈਂਬਰ ਸੋਨੂ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਸਥਾ ਦੇ ਪ੍ਰਧਾਨ ਰਾਜੂ ਚਰਾਇਆ ਵਲੋਂ ਸੂਚਨਾ ਦਿੱਤੀ ਗਈ ਸੀ ਕਿ ਮਲੂਕਪੂਰਾ ਲਹਿਰ ਵਿੱਚ ਕਿਸੇ ਲੜਕੀ ਦੀ ਲਾਸ਼ ਪਈ ਹੈ ਜਿਸ ਤੇ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮੌਕੇ ਉੱਤੇ ਪਹੁਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਲਾਸ਼ ਨੂੰ ਬਾਹਰ ਕੱਢ ਕੇ ਅਬੋਹਰ ਦੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ ਉਨ੍ਹਾਂ ਨੇ ਦੱਸਿਆ ਕਿ ਲੜਕੀ ਦੀ ਉਮਰ ਕਰੀਬ 25 ਸਾਲ ਲੱਗ ਰਹੀ ਹੈ ਅਤੇ ਲੜਕੀ ਨੇ ਲਾਲ ਰੰਗ ਦੀ ਪਜਾਮੀ ਪਹਿਨੀ ਹੋਈ ਹੈ।
ਇਸ ਸਮੇਂ ਮੌਕੇ ਤੇ ਪਹੁਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਨਹਿਰ ਵਿੱਚ ਕਿਸੇ ਮੁਟਿਆਰ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਤਾਂ ਉਹ ਮੌਕੇ ਉੱਤੇ ਪਹੁਚੇ ਹਨ ਅਤੇ ਅਬੋਹਰ ਦੀ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਲਾਸ਼ ਨੂੰ ਬਾਹਰ ਨਿਕਲਵਾਕੇ ਲਾਸ਼ ਦੀ ਪਹਿਚਾਣ ਲਈ ਅਬੋਹਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਖਣ ਵਿੱਚ ਇਹ ਲਾਸ਼ ਕਰੀਬ ਇੱਕ ਹਫਤਾ ਪੁਰਾਣੀ ਲੱਗ ਰਿਹੀ ਹੈ ਅਤੇ ਇਸਦੀ ਉਮਰ 25 ਸਾਲ ਦੇ ਕਰੀਬ ਲੱਗ ਰਹੀ ਹੈ ਅਤੇ ਮ੍ਰਿਤਕ ਲੜਕੀ ਦੇ ਸਿਰ ਉੱਤੇ ਵਾਲ ਮੌਜੂਦ ਨਹੀਂ ਹਨ।