ਲੁਧਿਆਣਾ, 14 ਅਗਸਤ 2020 - ਅੱਜ 14 ਅਗਸਤ ਨੂੰ ਪੀ ਐਚ ਸੀ ਧਿਆਨਪੁਰ ਦੇ ਫ਼ੀਲਡ ਸਟਾਫ਼ ਮੇਲ ਹੈਲਥ ਵਰਕਰ ਅਤੇ ਫੀਮੇਲ ਹੈਲਥ ਵਰਕਰ ਦੀ ਮੀਟਿੰਗ ਵਿੱਚ ਲੁਧਿਆਣਾ ਦੀ ਡੇਹਲੋ ਪੀ ਐਚ ਸੀ ਵਿੱਚ ਮੇਲ ਵਰਕਰ ਮੁਸਕਾਨ ਸਿੰਘ ਨਾਲ ਡਿਊਟੀ ਦੌਰਾਨ ਕੰਮ ਕਰਦੇ ਕਰਮਚਾਰੀ ਨਾਲ ਕੁਝ ਸਮਾਜਿਕ ਭੈੜੇ ਅਨਸਰਾਂ ਵੱਲੋਂ ਕੀਤੀ ਕੁੱਟ-ਮਾਰ ਦੀ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਮੇਲ ਫੀਮੇਲ ਪੰਜਾਬ ਮੀਤ ਪ੍ਰਧਾਨ ਨਰਿੰਦਰ ਸਰਮਾ ਅਤੇ ਸਮੂਹ ਪੈਰਾ ਮੈਡੀਕਲ ਯੂਨੀਅਨ ਵੱਲੋਂ ਪੁਰ-ਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਇਹ ਸਰਕਾਰ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਦੇ ਵਿੱਤੀ ਹੱਕਾਂ 'ਤੇ ਤਾਂ ਪਹਿਲਾ ਹੀ ਨਾਗ ਬਣ ਕੇ ਫ਼ਨ ਮਾਰ ਕੇ ਬੈਠੇ ਹੋ ਪਰ ਊਸ ਉੱਪਰ ਕਰਮਚਾਰੀ ਦੀ ਕੋਈ ਸੁਰਖਿਆ ਵੀ ਨਹੀਂ ਅਜਿਹੇ ਮਾਹੌਲ ਵਿੱਚ ਸਿਹਤ ਕਾਮਿਆਂ ਨੂੰ ਜਿੱਥੇ ਸਨਮਾਨਿਤ ਕੀਤਾ ਜਾ ਰਿਹਾ।
ਪਰ ਪੰਜਾਬ ਵਿੱਚ ਸਿਹਤ ਕਾਮੇ ਜ਼ਲੀਲ ਹੋ ਰਿਹੇ ਹਨ ਹਰ ਵਿੰਗ ਵਿੱਚ ਸਰਕਾਰ ਖ਼ਿਲਾਫ਼ ਰੋਸ ਹੈ ਮੁਲਾਜ਼ਮਾਂ ਨੂੰ ਨਾ ਡੀ ਏ ਦਾ ਭੁਗਤਾਨ ਨਾ ਪੇ ਕਮਿਸ਼ਨ ਦੀ ਰਿਪੋਰਟ ਨਾ ਵਕਤ ਨਾਲ ਤਨਖਾਹਾਂ ਪਿਛਲੇ ਪੰਦਰਾਂ ਪੰਦਰਾਂ ਸਾਲਾ ਤੋਂ ਡਿਪਾਰਟਮੈਂਟ ਵਿੱਚ ਠੇਕੇ ਤੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਲਈ ਪਹਿਲ ਦੇ ਆਧਾਰ ਤੇ ਨੀਤੀ ਨਹੀਂ। ਹਰ ਵਰਗ ਵਿੱਚ ਅਸੰਤੁਸ਼ਟੀ ਦਾ ਪਸਾਰਾ ਹੈ ਸਰਕਾਰ ਨੁੰ ਮੁਲਾਜ਼ਮਾਂ ਦੀਆ ਸੁਰਖਿਆ ਅਤੇ ਮੰਗਾ ਵੱਲ ਤਰਜੀਹ ਦੇਨੀ ਚਾਹੀਦੀ ਹੈ ।ਇਸ ਮੀਟਿੰਗ ਵਿੱਚ ਸਮੂਹ ਫੀਲਡ ਸਟਾਫ਼ ਹਾਜਿਰ ਸੀ ਅਤੇ ਸਰਕਾਰ ਤੋਂ ਮੰਗ ਕੀਤੀ ਸਾਡੇ ਮਸਲਿਆਂ ਨੂੰ ਤਰਜੀਹ ਦੇ ਕੇ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਅਤੇ ਮੁਸਕਾਨ ਸਿੰਘ ਵਰਕਰ ਦੇ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਆਖੀਰ ਵਿਚ ਰੌਬਿਨ ਪ੍ਰਭਜੋਤ ਸਟਾਫ ਨਰਸ ਐਨ ਆਰ ਐਚ ਐਮ ਮੁਲਾਜਮਾਂ ਦੇ ਆਗੂ ਡਾ ਮਨਮੀਤ ਕਲਾਸ ਫੋਰ ਯੁਨੀਅਨ ਦੇ ਰਾਮ ਪ੍ਸਾਦ ਰਵਿੰਦਰ ਸਰਮਾ ਪੁਨੀਤ ਮਹਿਤਾ ਰਾਕੇਸ਼ ਕੁਮਾਰ ਗਰਮੇਲ ਰਮਨਦੀਪ ਸਿੰਘ ਹਰਮੇਸ਼ ਚੰਦਰ ਸੰਗੀਤਾ ਹਰਬੀਰ ਸੁਖਜਿੰਦਰ ਕੋਰ ਜਸਮੀਤ ਕੋਰ ਪਰਮਜੀਤ ਗੁਰਮੀਤ ਕੌਰ ਸੈਲੀ ਪ੍ਰਵੀਨ ਕੁਮਾਰੀ ਬੰਦਨਾ, ਨੀਸਾ ਆਦਿ ਹਾਜ਼ਰ ਸਨ।