ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਤਿਰੰਗਾ ਲਹਿਰਾਉਂਦੇ ਹੋਏ ਸਿਵਲ ਸਰਜ਼ਨ ਫਾਜ਼ਿਲਕਾ ਡਾ ਐਨ ਕੇ ਅਗਰਵਾਲ
ਜਗਦੀਸ਼ ਥਿੰਦ
ਫਾਜ਼ਿਲਕਾ 15 ਅਗਸਤ :
ਸਿਹਤ ਵਿਭਾਗ ਅਤੇ ਪਰਵਾਰ ਭਲਾਈ ਵਿਭਾਗ ਵਲੋਂ ਅਜ 15 ਅਗਸਤ ਨੂੰ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ 74 ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ।
ਇਸ ਮੌਕੇ ਤੇ ਡਾਕਟਰ ਐਨ ਕੇ ਅਗਰਵਾਲ ਸਿਵਲ ਸਰਜਨ ਨੇ ਕਿਹਾ ਕਿ ਅੱਜ ਅਸੀਂ 74 ਵਾਂ ਅਜ਼ਾਦੀ ਦਿਹਾੜਾ ਮਨਾਉਣ ਜਾ ਰਹੇ ਹਾਂ।
ਜ਼ਰੂਰਤ ਹੈ ਅਜ ਅਸੀ ਆਪਣੇ ਓਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਓਹਨਾਂ ਵਲੋਂ ਦਿਖਾਏ ਰਸਤੇ ਤੇ ਚਲਣ ਦੀ ਕੋਸ਼ਿਸ਼ ਕਰੀਏ ।
ਅਜ਼ਾਦੀ ਦਾ ਮਤਲਬ ਹੈ ਜ਼ਿਮੇਵਾਰੀ ।
ਸਾਡੇ ਦੇਸ਼ ਦੀ ਜ਼ਿਮੇਵਾਰੀ ਸਾਡੇ ਉੱਪਰ ਹੈ।
ਡਾਕਟਰ ਅਗਰਵਾਲ ਨੇ ਕਿਹਾ ਕਿ ਚਾਹੇ ਹਰ ਖੇਤਰ ਵਿਚ ਅਸੀਂ ਬਹੁਤ ਤਰੱਕੀ ਕੀਤੀ ਹੈ ਪਰ ਫਿਰ ਵੀ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ ।
ਜਿਵੇਂ ਸਿਹਤ ਵਿਭਾਗ ਦੀ ਗੱਲ ਕਰੀਏ ਤਾਂ ਅੱਜ ਬਹੁਤ ਸਾਰੀਆਂ ਸਹੂਲਤਾਂ ਉਪਲੱਬਧ ਹਨ ਪਰ ਕੋਵਿਡ -19 ਦੀ ਚੁਣੌਤੀ ਉੱਪਰ ਜਿੱਤ ਦਰਜ ਕਰਨ ਲਈ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ ।
ਬੇਸ਼ਕ ਸਿਹਤ ਵਿਭਾਗ ਖਾਸ ਕਰਕੇ ਜਿਲ੍ਹਾ ਫ਼ਾਜ਼ਿਲਕਾ ਵੱਲ ਨਜ਼ਰ ਕੀਤੀ ਜਾਵੇ ਤਾਂ ਹਾਲਾਤ ਕਾਬੂ ਹੇਠ ਹੈ ।
ਸਟਾਫ ਘਟ ਹੋਣ ਦੇ ਬਵਜ਼ੂਦ ਵੀ ਸਾਰੇ ਹੀ ਆਪਣੀਆ ਡਿਊਟੀਆਂ ਬਹੁਤ ਤਨਦੇਹੀ ਨਾਲ ਨਿਭਾਅ ਰਹੇ ਹੋ, ਇੱਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ । ਉਹਨਾਂ ਉਮੀਦ ਜ਼ਾਹਰ ਕੀਤੀ ਕਿ ਸਮੂਹ ਅਧਿਕਾਰੀ , ਕਰਮਚਾਰੀ ਇਸ ਤਰ੍ਹਾਂ ਅਪਣੀਆਂ ਜ਼ਿਮੇਵਾਰੀਆਂ ਸਮਾਜ ਤੇ ਲੋਕਾਂ ਦੇ ਪ੍ਰਤੀ ਨਿਭਾਉਂਦੇ ਰਹੋਗੇ।
ਇਹੀ ਅੱਜ ਸਾਡੀ ਸਾਡੇ ਦੇਸ਼ ਦੇ ਸ਼ਹੀਦਾ ਨੂੰ ਇੱਸ ਅਜ਼ਾਦੀ ਦਿਵਸ ਦੇ ਮੌਕੇ ਤੇ ਸੱਚੀ ਸ਼ਰਧਾਂਜਲੀ ਹੈ।
ਇੱਸ ਮੌਕੇ ਤੇ ਡਾ ਕਟਾਰੀਆ, ਡਾ ਕਵਿਤਾ, ਅਨਿਲ ਧਾਮੂ ਜਿਲ੍ਹਾ ਮਾਸ ਮੀਡੀਆ ਅਫਸਰ, ਸ਼੍ਰੀ ਸ਼ਸ਼ੀ ਕਾਂਤ ਤੋਂ ਇਲਾਵਾ ਹੋਰ ਸਟਾਫ਼ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਿਰ ਸਨ।
????????ਜੈ ਹਿੰਦ ????????