ਲੋਕੇਸ਼ ਰਿਸ਼ੀ
ਗੁਰਦਾਸਪੁਰ, 15 ਅਗਸਤ 2020 - ਦੇਸ਼ ਦੇ 74 ਵੇਂ ਅਜ਼ਾਦੀ ਦਿਹਾੜੇ ਨੂੰ ਲੈ ਕੇ ਗੁਰਦਾਸਪੁਰ ਦੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿੱਚ ਆਜ਼ਾਦ ਦਿਹਾੜਾ ਮਨਾਇਆ ਗਿਆ । ਇਸ ਸਮਾਗਮ ਦੌਰਾਨ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਰਸਮੀ ਤੌਰ ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ । ਇਸ ਮੌਕੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਪਰ ਇਸ ਵਾਰ ਦੇ 74 ਵੇਂ ਅਜ਼ਾਦੀ ਦਿਹਾੜੇ ਉੱਤੇ ਕਰੋਨਾ ਦਾ ਅਸਰ ਵੀ ਵਿਖਾਈ ਦਿੱਤਾ। ਜਿਸ ਕਾਰਨ ਪਹਿਲਾਂ ਵਰਗੀ ਰੌਣਕ ਗ਼ਾਇਬ ਨਜ਼ਰ ਆਈ ਅਤੇ ਸਟੇਡੀਅਮ ਵੀ ਖ਼ਾਲੀ ਵਿਖਾਈ ਦਿੱਤਾ ਅਤੇ ਪਰੇਡ ਵਿੱਚ ਵੀ ਸਿਰਫ਼ ਪੰਜਾਬ ਪੁਲਿਸ ਦੀ ਇੱਕ ਹੀ ਟੁਕੜੀ ਵਿਖਾਈ ਦਿੱਤੀ।
ਇਸ ਮੌਕੇ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਪ੍ਰਣਾਮ ਵੀ ਕੀਤਾ। ਦੂਜੇ ਪਾਸੇ ਆਪਣੇ ਸੰਬੋਧਨ ਵਿੱਚ ਜਿੱਥੇ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਜਿਹੀ ਨਾ ਮੁਰਾਦ ਬਿਮਾਰੀ ਨੇ ਨਾ ਕਿ ਦੇਸ਼, ਬਲ ਕਿ ਪੂਰੀ ਦੁਨੀਆ ਦੀ ਅਰਥ ਵਿਵਸਥਾ ਤੇ ਭਾਰੀ ਪ੍ਰਭਾਵ ਪਾਇਆ ਹੈ।
ਮੰਤਰੀ ਨੇ ਕਿਹਾ ਕਿ ਕੋਰੋਨਾ ਕਾਰਨ ਜਿੱਥੇ ਪੂਰੀ ਦੁਨੀਆ ਰੁਕ ਗਈ ਹੈ। ਉੱਥੇ ਪੂਰੇ ਹਿੰਦੁਸਤਾਨ ਨਾਲ ਨਾਲ ਪੰਜਾਬ ਵੀ ਇਸ ਦੀ ਲਪੇਟ ਵਿੱਚ ਆ ਚੁੱਕਾ ਹੈ। ਇਸ ਕਾਰਨ ਪੰਜਾਬ ਦੀ ਆਮਦਨੀ ਵੀ ਪਹਿਲਾਂ ਨਾਲੋਂ ਕਾਫ਼ੀ ਘਟ ਗਈ ਹੈ ਅਤੇ ਇਸੇ ਕਾਰਨ ਵਿਕਾਸ ਕਾਰਜਾਂ ਦੇ ਜੋ ਪੁਣੇ ਸਨ, ਉਹਨੂੰ ਥੋੜ੍ਹਾ ਜਿਹਾ ਝਟਕਾ ਵੀ ਲਗਾ ਹੈ। ਪਰ ਸਾਡੀ ਸਰਕਾਰ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਦ੍ਰਿੜ੍ਹ ਨਿਸ਼ਚੇ ਕਰ ਰੱਖਿਆ ਹੈ ਕਿ ਪੰਜਾਬ ਵਿੱਚ ਕਿਸੇ ਵੀ ਵਿਕਾਸ ਦੇ ਕੰਮਾਂ ਨੂੰ ਰੋਕਿਆ ਨਹੀਂ ਜਾਵੇਗਾ।
ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਵਿਦਿਆਰਥੀਆਂ ਦੀ ਪੜਾਈ ਤੇ ਜੋ ਅਸਰ ਪੈਂਦਾ ਵਿਖਾਈ ਦੇ ਰਿਹਾ ਸੀ। ਉਹਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਕਰੀਬ 100 ਕਰੋੜ ਦੇ ਮੋਬਾਈਲ ਦਿੱਤੇ ਗਾਏ। ਤਾਂ ਜੋ ਵਿਦਿਆਰਥੀਆਂ ਦੀ ਪੜਾਈ ਵਿੱਚ ਵਿਘਨ ਨਾ ਪੈ ਸਕੇ ਅਤੇ ਬੱਚੇ ਆਨਲਾਈਨ ਘਰ ਬੈਠੇ ਹੀ ਪੜਾਈ ਕਰ ਸਕਣ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਇਸ ਕੋਰੋਨਾ ਮਹਾਂਮਾਰੀ ਨੇ ਪੰਜਾਬ ਵਿੱਚ ਇੱਕ ਜੁੱਟਤਾ ਦਾ ਜਜ਼ਬਾ ਵਧਾਇਆ ਹੈ ਅਤੇ ਅੱਗੇ ਵੀ ਦਿਸਦਾ ਰਹੇਗਾ। ਉਨ੍ਹਾਂ ਨੇ ਕਿਹਾ ਦੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਦੀ ਜਾਵੇ ਤਾਂ ਪਿੰਡਾਂ ਵਿੱਚ 32 ਕਰੋੜ ਦੇ ਵਿਕਾਸ ਕਾਰਜ ਹੋ ਚੁੱਕੇ ਹਨ ਅਤੇ ਸਾਲ ਦੇ ਅਖੀਰ ਤੱਕ 80 ਕਰੋੜ ਰੁਪਏ ਦੇ ਵਿਕਾਸ ਕਾਰਜ ਨੇਪਰੇ ਚੜਾਂ ਦਿੱਤੇ ਜਾਣਗੇ। ਇਸ ਮੌਕੇ ਮੰਤਰੀ ਨੇ ਮੰਨਰੇਗਾ ਸਕੀਮ ਤਹਿਤ ਸੂਬੇ ਅੰਦਰ 662 ਕਰੋੜ ਦੀ ਲਾਗਤ ਨਾਲ ਮਨਰੇਗਾ ਰੁਜ਼ਗਾਰ ਦਿੱਤੇ ਜਾਣ ਦੀ ਗੱਲ ਵੀ ਕਹੀ।