ਕੈਪਟਨ ਸਰਕਾਰ ਦਾ 10+2 ਤੱਕ ਦੀ ਸਕੂਲ ਮੁਫ਼ਤ ਸਿੱਖਿਆ ਬਾਰੇ ਇਤਿਹਾਸਕ ਫ਼ੈਸਲਾ ਹੋਇਆ ਲਾਗੂ - ਪੜ੍ਹੋ ਵੇਰਵਾ
ਚੰਡੀਗੜ੍ਹ , 15 ਅਗਸਤ , 2020 : ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਤੇ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਸਿੱਖਿਆ ਪੱਖੋਂ ਇੱਕ ਵੱਡਾ ਤੋਹਫ਼ਾ ਦਿੱਤਾ ਹੈ . ਰਾਜ ਸਰਕਾਰ ਵੱਲੋਂ 10+2 ਤੱਕ ਲੜਕੇ ਅਤੇ ਲੜਕੀਆਂ ਦੋਹਾਂ ਲਈ ਮੁਫ਼ਤ ਸਿੱਖਿਆ ਦੇਣ ਦੇ ਐਲਾਨੇ ਆਪਣੇ ਫ਼ੈਸਲੇ ਨੂੰ ਲਾਗੂ ਕਰਨ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ .
ਸਕੱਤਰ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ " ਰਾਜ ਦੇ ਸਾਰੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਮੰਤਵ ਨਾਲ ਪਹਿਲੀ ਜਮਾਤ ਤੋਂ ਲੈ ਕੇ 10+2 ਤੱਕ ਮੁਫ਼ਤ ਵਿੱਦਿਆ ਦੇਣ ਦੇ ਸਰਕਾਰ ਦੇ ਨਿਰਨੇ ਤੇ ਰਾਜਪਾਲ ਪੰਜਾਬ ਨੇ ਮੋਹਰ ਲਾ ਦਿੱਤੀ ਹੈ .ਇਸ ਲਈ ਵਿਦਿਆਰਥੀਆਂ ਤੋਂ ਲਈ ਜਾਂ ਵਾਲੀ ਫ਼ੀਸ ਜੋ ਖ਼ਜ਼ਾਨੇ 'ਚ ਜਮ੍ਹਾ ਕਰਾਈ ਜਾਂਦੀ ਹੈ , ਨਹੀਂ ਲਈ ਜਾਵੇਗੀ .
ਇਹ ਹੁਕਮ ਨਵੇਂ ਅਕਾਦਮਿਕ ਸੈਸ਼ਨ 2020-21 ਤੋਂ ਲਾਗੂ ਹੋਣਗੇ .