ਦੇਖੋ ਇਹ ਨਵੇਕਲੀ ਤਸਵੀਰ ਪੰਜਾਬ ਦੇ ਆਜ਼ਾਦੀ ਸਮਾਗਮ ਦੀ ..
ਚੰਡੀਗੜ੍ਹ , 15 ਅਗਸਤ , 2020 : ਭਾਰਤ ਦੀ ਆਜ਼ਾਦੀ ਦੇ 74ਵੇਂ ਦਿਵਸ ਦੇ ਮੌਕੇ ਮੁਹਾਲੀ ਵਿਚ ਪੰਜਾਬ ਸਰਕਾਰ ਦੇ ਸੂਬਾ ਪੱਧਰੀ ਸਮਾਗਮ 'ਚ ਇੱਕ ਅਜਿਹੀ ਤਸਵੀਰ ਬਣੀ ਜੋ 1947 ਤੋਂ ਬਾਅਦ ਸ਼ਾਇਦ ਪੰਜਾਬ ਦੇ ਰਾਜ-ਪ੍ਰਬੰਧ ਦੀ ਇੱਕ ਪਹਿਲੀ ਅਤੇ ਇਤਿਹਾਸਕ ਤਸਵੀਰ ਹੋ ਨਿੱਬੜੀ ਹੈ . ਇਹ ਤਸਵੀਰ ਹੈ ਪੰਜਾਬ ਦੇ ਦੋ ਚੋਟੀ ਦੇ ਆਲ੍ਹਾ ਅਫ਼ਸਰਾਂ ਦੇ ਜੋੜੇ ਦੀ ਜੋ ਕੌਮੀ ਝੰਡੇ ਨੂੰ ਦਿੱਤੀ ਜਾ ਹੀ ਸਲਾਮੀ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸੱਜੇ -ਖੱਬੇ ਮੌਜੂਦ ਸਨ .
ਉਨ੍ਹਾਂ ਦੇ ਇਕ ਸੱਜੇ ਪਾਸੇ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਖੱਬੇ ਪਾਸੇ ਡੀ ਜੀ ਪੀ ਪੰਜਾਬ ਦਿਨਕਰ ਗੁਪਤਾ ਮੌਜੂਦ ਸਨ . ਉਹ ਦੋਵੇਂ ਪਤੀ-ਪਤਨੀ ਹਨ . ਉਂਝ ਤਾਂ ਪੰਜਾਬ ਵਿਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਡੀ ਜੀ ਪੀ ਅਤੇ ਚੀਫ਼ ਸੈਕਟਰੀ ਪਤੀ ਪਤਨੀ ਹੋਣ ਪਰ ਆਜ਼ਾਦੀ ਦਿਵਸ ਦੇ ਮੌਕੇ ਲੋਕਾਂ ਦੇ ਸਾਹਮਣੇ ਆਈ ਇਹ ਤਸਵੀਰ ਹਮੇਸ਼ਾ ਯਾਦ ਰਹੇਗੀ .