ਮਨਿੰਦਰਜੀਤ ਸਿੱਧੂ
ਜੈਤੋ, 19 ਅਗਸਤ 2020 - ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਮੱਤਾ, ਦਬੜੀਖਾਨਾ, ਚੰਦਭਾਨ, ਆਦਿ ਪਿੰਡਾਂ ਵਿੱਚ ਵੱਡੀ ਪੱਧਰ ਤੇ ਇਕੱਤਰਤਾ ਕਰਕੇ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਅਤੇ ਵੱਧ ਬਿੱਲ ਆਉਣ ਕਾਰਨ ਪੱਟੇ ਜਾ ਰਹੇ ਮੀਟਰਾਂ ਦੇ ਸਬੰਧ ਵਿੱਚ ਅਤੇ ਮਾਈਕਰੋ ਫਾਈਨੈਂਸ ਕੰਪਨੀਆਂ ਦੇ ਧੱਕੇ ਦੇ ਖਿਲਾਫ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਗਈਆਂ।
ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਆਗੂ ਅੰਗਰੇਜ ਮੱਤਾ ਨੇ ਕਿਹਾ ਕਿ ਮਾਈਕਰੋ ਫਾਈਨੈਂਸ ਕੰਪਨੀਆਂ ਵੱਲੋਂ ਆਰਬੀਆਈ ਦੀਆਂ ਹਦਾਇਤਾਂ ਦੇ ਬਾਵਜੂਦ ਵੀ ਲੋੜਵੰਦ ਮਜ਼ਦੂਰ ਅਤੇ ਕਿਸਾਨ ਔਰਤਾਂ ਤੋਂ ਲਏ ਗਏ ਖ਼ਾਲੀ ਚੈੱਕ ਅਤੇ ਆਧਾਰ ਕਾਰਡ ਵਗ਼ੈਰਾ ਲਏ ਗਏ ਹਨ।ਉਹਨਾਂ ਕਿਹਾ ਕਿ ਮਾਈਕਰੋ ਫਾਈਨੈਂਸ ਕੰਪਨੀਆਂ ਕਿਸੇ ਵੀ ਔਰਤ ਤੋਂ ਕਰਜ਼ਾ ਦਿੰਦੇ ਸਮੇਂ ਕਿਸੇ ਵੀ ਔਰਤ ਦਾ ਆਈ.ਡੀ. ਪਰੂਫ ਨਹੀਂ ਲੈ ਸਕਦੀਆਂ ਹਨ ਜੋ ਕਿ ਕੰਪਨੀਆਂ ਦੇ ਲੋਨ ਦੇਣ ਵਾਲੇ ਕਾਰਡਾਂ ਦੇ ਵਿੱਚ ਦਰਜ ਹੈ, ਇਸ ਦੇ ਬਾਵਜੂਦ ਵੀ ਔਰਤਾਂ ਤੋਂ ਆਈ.ਡੀ. ਪਰੂਫ ਅਤੇ ਖਾਲੀ ਚੈੱਕ ਲੈ ਗਏ ਹਨ ਜੋ ਕਿ ਗੈਰ ਕਾਨੂੰਨੀ ਹਨ ਇਸ ਧੱਕੇਸ਼ਾਹੀ ਦੇ ਖਿਲਾਫ 25 ਤਰੀਕ ਨੂੰ ਐੱਸਐੱਸਪੀ ਫਰੀਦਕੋਟ ਨੂੰ ਫਾਈਨੈਂਸ ਕੰਪਨੀਆਂ ਤੋਂ ਪੀੜਤ ਸੈਂਕੜੇ ਔਰਤਾਂ ਵੱਲੋਂ ਅਰਜ਼ੀਆਂ ਦਿੱਤੀਆਂ ਜਾਣਗੀਆਂ ਅਤੇ ਮਾਈਕਰੋ ਫਾਈਨੈਂਸ ਕੰਪਨੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਇਸ ਤੋਂ ਬਾਅਦ ਕਾਂਗਰਸੀ ਐਮ ਐਲ ਏ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਜਾਵੇਗਾ।