ਜੀ ਐਸ ਪੰਨੂ
- ਕੈਪਟਨ ਸਰਕਾਰ ਦੈਨਿਕ ਭਾਸਕਰ ਦੇ ਯੁਵਾ ਪੱਤਰਕਾਰ ਨੂੰ ਫਰੰਟ ਲਾਈਨ ਕਰੋਨਾ ਵਾਰੀਅਰ ਐਲਾਨਕੇ ਇਕ ਕਰੋੜ ਦੀ ਸਹਾਇਤਾ ਰਾਸ਼ੀ ਦੇਵੇ - ਸੰਦੀਪ ਬੰਧੂ
ਪਟਿਆਲਾ, 25 ਅਗਸਤ 2020 - ਮੁੱਖ ਮੰਤਰੀ ਦੇ ਹਲਕੇ ਪਟਿਆਲਾ ਸ਼ਹਿਰ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਕਾਫਿਲੇ ਵਿੱਚ ਹੋਰ ਵਾਧਾ ਹੋਇਆ। ਸ਼ਹਿਰ ਦੇ ਲਾਹੌਰੀ ਗੇਟ ਇਲਾਕੇ ਵਿੱਚ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਵਿੱਚ ਪਾਰਟੀ ਦੇ ਯੂਥ ਆਗੂ ਗੋਲੂ ਰਾਜਪੂਤ ਦੀ ਪ੍ਰੇਰਨਾ ਸਦਕਾ 50 ਦੇ ਕਰੀਬ ਨੌਜਵਾਨ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਪਾਰਟੀ ਵੱਲੋਂ ਪਟਿਆਲਾ ਦੈਨਿਕ ਮਾਸਟਰ ਦੇ ਯੁਵਾ ਪੱਤਰਕਾਰ ਸਵ: ਜੈਦੀਪ ਬਾਂਸਲ ਨੂੰ ਦੋ ਮਿੰਟ ਦਾ ਮੌਨ ਰੱਖਕੇ ਸਰਧਾਂਜਲੀ ਵੀ ਦਿੱਤੀ ਗਈ।
ਪ੍ਰੈਸ ਨੋਟ ਜਾਰੀ ਕਰਦਿਆਂ ਸੰਦੀਪ ਬੰਧੂ ਸਾਬਕਾ ਜੋਆਇੰਟ ਸੈਕਟਰੀ, ਪੰਜਾਬ (ਆਰਟੀਆਈ ਵਿੰਗ) ਨੇ ਕਿਹਾ ਕਿ ਪਟਿਆਲਾ ਦੇ ਲਾਹੌਰੀ ਗੇਟ ਇਲਾਕੇ ਵਿੱਚ ਪਾਰਟੀ ਨੂੰ ਉਦੋਂ ਹੋਰ ਤਾਕਤ ਮਿਲੀ ਜਦੋਂ ਪਾਰਟੀ ਦੇ ਯੂਥ ਆਗੂ ਗੋਲੂ ਰਾਜਪੂਤ ਦੀ ਪ੍ਰੇਰਨਾ ਸਦਕਾ ਲੱਕੀ ਪਟਿਆਲਵੀ ਦੀ ਅਗਵਾਈ ਵਿੱਚ 50 ਦੇ ਕਰੀਬ ਨੋਜਵਾਨ ਗੁੱਰੀ ਕਲਿਆਣ, ਸਾਗਰ ਬੱਲੂ, ਪ੍ਰਿੰਸ ਕੁਮਾਰ, ਆਸ਼ਿਸ਼ ਮਹਿਰਾ, ਇਸ਼ੂ ਕੁਮਾਰ, ਕਮਲ ਚੰਦ, ਨੀਰਜ਼ ਕੁਮਾਰ, ਗੋਲਡੀ ਕੁਮਾਰ, ਹੇਮੰਤ ਕੁਮਾਰ, ਅੰਕੁਸ਼ ਕੁਮਾਰ, ਹਿਮਾਸ਼ੂ ਕੁਮਾਰ, ਹਰਸ਼ ਕੁਮਾਰ, ਨੰਦੂ ਪ੍ਰਧਾਨ, ਸੰਜੀਵ ਕੁਮਾਰ, ਨੀਨੀ ਕੁਮਾਰ, ਤਾਰਾ ਚੰਦ, ਨਦੀਮ ਮੁਹੰਮਦ, ਗੁਰਪ੍ਰੀਤ ਗੁੱਰੀ, ਲੱਕੀ, ਲੁਕੇਸ਼ ਕੁਮਾਰ, ਬੋਨੀ ਕੁਮਾਰ, ਲੱਕੀ ਕੁਮਾਰ, ਬੰਟੂ ਕੁਮਾਰ, ਤਰੁਣ ਕੁਮਾਰ, ਹਰਦੀਪ ਕੁਮਾਰ, ਵਿਕਰਮ ਕੁਮਾਰ, ਜੱਸੀ ਕੁਮਾਰ, ਗਗਨ ਕੁਮਾਰ, ਸੰਨੀ ਕੁਮਾਰ, ਗਗਨ ਕੁਮਾਰ, ਮਨੋਜ ਕੁਮਾਰ, ਵਿਸ਼ਾਲ ਕੁਮਾਰ, ਅਕਾਸ਼ ਕੁਮਾਰ, ਰਾਹੁਲ ਠਾਕੁਰ, ਹਰਿੰਦਰ, ਗੌਤਮ ਕੁਮਾਰ, ਪਾਰਸ ਕੁਮਾਰ, ਜਸ਼ਨਜੋਤ, ਪ੍ਰਦੀਪ ਕੁਮਾਰ, ਮੱਖਣ, ਵਿਕੀ, ਅਕਾਸ਼ ਕੁਮਾਰ ਅਰੁਣ ਕੁਮਾਰ, ਵਿਕੀ ਕੁਮਾਰ, ਸੋਨੂੰ ਚੌਹਾਨ, ਸ਼ੇਖਰ, ਅਤੁਲ ਕੁਮਾਰ, ਪੂਰਨ, ਤੇਜ਼ੀ, ਬੋਬੀ ਆਦਿ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਇਹਨਾਂ ਨੋਜਵਾਨਾਂ ਦੀ ਅਗਵਾਈ ਕਰ ਰਹੇ ਲੱਕੀ ਪਟਿਆਲਵੀ ਨੇ ਪਾਰਟੀ ਨਾਲ ਜੁੜਨ ਤੇ ਆਪਣੀ ਖੁਸ਼ੀ ਪ੍ਰਗਟਾਉਂਦੇ ਹੋਏ ਪਾਰਟੀ ਲਈ ਦਿਨ ਰਾਤ ਸੇਵਾ ਕਰਨ ਦਾ ਪ੍ਰਣ ਲਿਆ ਅਤੇ ਜਲਦ ਹੀ ਹੋਰ ਆਮ ਲੋਕਾਂ ਨੂੰ ਖਾਸ ਤੌਰ ਤੇ ਮਹਿਲਾਵਾਂ ਨੂੰ ਪਾਰਟੀ ਨਾਲ ਜੋੜਨ ਦਾ ਭਰੋਸਾ ਦਿੱਤਾ।
ਸੰਦੀਪ ਬੰਧੂ ਨੇ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਪਟਿਆਲਾ ਵਿੱਚ ਪਾਰਟੀ ਦੀ ਟੀਮ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਆ ਕੰਮ ਕਰਦੀ ਹੋਈ ਲਗਾਤਾਰ ਮਜਬੂਤ ਹੁੰਦੀ ਜਾ ਰਹੀ ਹੈ, ਅਤੇ ਸ਼ਹਿਰ ਦੇ ਆਮ ਲੋਕਾਂ ਨੂੰ ਪਾਰਟੀ ਨਾਲ ਜੋੜ ਰਹੀ ਹੈ। ਅੱਜ ਜਿਹੜੇ ਵੀ ਨੋਜਵਾਨ ਪਾਰਟੀ ਵਿੱਚ ਸ਼ਾਮਿਲ ਹੋਏ ਹਨ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਪਟਿਆਲਾ ਸ਼ਹਿਰ ਵਿੱਚੋਂ ਕੁਝ ਸਮਾਜਿਕ ਸੰਸਥਾਵਾਂ ਅਤੇ ਦੂਜੀਆਂ ਪਾਰਟੀ ਦੇ ਵੱਡੇ ਲੀਡਰ ਆਪਣੇ ਸਾਥੀਆਂ ਸਮੇਤ ਜਲਦ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਜਿਸ ਨਾਲ ਪਾਰਟੀ ਨੂੰ ਸ਼ਹਿਰ ਵਿੱਚ ਹੋਰ ਵੀ ਮਜ਼ਬੂਤੀ ਮਿਲੇਗੀ। ਪੰਜਾਬ ਦੇ ਲੋਕ ਦਿੱਲੀ ਵਿੱਚ ਪਾਰਟੀ ਦੀ ਸਰਕਾਰ ਦੁਆਰਾ ਕੀਤੇ ਕੰਮਾਂ ਨੂੰ ਦੇਖਕੇ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ-ਭਾਜਪਾ ਦੀਆਂ ਵੰਡਣ ਵਾਲੀ ਨੀਤੀਆਂ ਅਤੇ 70 ਸਾਲਾਂ ਤੋਂ ਇਹਨਾਂ ਦੋਹਾਂ ਦੇ ਭ੍ਰਿਸ਼ਟ ਕਾਰਜਕਾਲ ਨੂੰ ਨਕਾਰ ਚੁੱਕੇ ਹਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਵਿਕਾਸ ਕਰਨ ਵਾਲੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ, ਜੋ ਕਿ ਇਕ ਬਦਲਾਅ ਦਾ ਸੰਕੇਤ ਹੈ, ਆਮ ਲੋਕ ਹੁਣ ਪੰਜਾਬ ਵਿੱਚ ਇਹਨਾਂ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਭਾਜਪਾ ਤੋਂ ਛੁਟਕਾਰਾ ਚਾਹੁੰਦੇ ਹਨ ਅਤੇ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ।
ਇਸ ਮੌਕੇ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੀ ਤਰਜ਼ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰ ਵਿਖੇ ਪਹੁੰਚਕੇ ਜੈਦੀਪ ਬਾਂਸਲ ਦੇ ਬਜ਼ੁਰਗ ਮਾਤਾ-ਪਿਤਾ ਨੂੰ ਮਿਲਕੇ ਅਫਸੋਸ ਪ੍ਰਗਟ ਕਰਨ ਅਤੇ ਨਾਲ ਹੀ ਜੈਦੀਪ ਨੂੰ ਫਰੰਟਲਾਈਨ ਕਰੋਨਾ ਵਾਰੀਅਰ ਐਲਾਨ ਕੇ ਉਸ ਦੇ ਬਜ਼ੁਰਗ ਮਾਤਾ-ਪਿਤਾ ਨੂੰ ਇਕ ਕਰੋੜ ਰੁਪਏ ਰਾਸ਼ੀ ਦਾ ਮੁਆਵਜ਼ਾ ਦੇਣ, ਜਿਸ ਨਾਲ ਪੰਜਾਬ ਵਿੱਚ ਕਰੋਨਾ ਮਹਾਮਾਰੀ ਨਾਲ ਲੜ ਰਹੇ ਸਾਡੇ ਫਰੰਟ ਲਾਈਨ ਯੋਧਿਆਂ ਜਿਸ ਵਿੱਚ ਡਾਕਟਰ, ਨਰਸਿੰਗ ਸਟਾਫ, ਸਫਾਈ ਕਰਮਚਾਰੀ, ਪੱਤਰਕਾਰ ਭਾਈਚਾਰਾ ਜਾਂ ਹੋਰ ਜਿਹੜੇ ਯੋਧੇ ਕਰੋਨਾ ਮਹਾਮਾਰੀ ਵਿੱਚ ਕੰਮ ਕਰ ਰਹੇ ਨੇ, ਉਹਨਾਂ ਦੀ ਹੋਂਸਲਾ ਅਫਜਾਈ ਹੋ ਸਕੇ, ਅਤੇ ਨਾਲ ਹੀ ਇਹਨਾਂ ਸਾਰਿਆਂ ਦਾ ਮੈਡੀਕਲ ਬੀਮਾ ਵੀ ਕੈਪਟਨ ਸਰਕਾਰ ਕਰਵਾਏ ਤਾਂ ਜੋ ਰੱਬ ਨਾ ਕਰੇ ਕਰੋਨਾ ਦੀ ਬਿਮਾਰੀ ਨਾਲ ਲੜਦੇ ਹੋਏ ਕਿਸੇ ਨੂੰ ਕੁਝ ਹੋ ਜਾਂਦਾ ਹੈ ਤਾਂ ਬਆਦ ਵਿੱਚ ਉਸਦਾ ਪਰਿਵਾਰ ਆਪਣੀ ਜਿੰਦਗੀ ਆਰਾਮ ਨਾਲ ਗੁਜ਼ਰ ਬਸਰ ਕਰ ਸਕੇ।
ਇਸ ਮੌਕੇ ਪਾਰਟੀ ਦੇ ਵਰਿੰਦਰ ਗੌਤਮ ਸਾਬਕਾ ਜਨਰਲ ਸਕੱਤਰ ਯੂਥ ਵਿੰਗ ਜਿਲ੍ਹਾ ਪਟਿਆਲਾ, ਡਾ: ਹਰੀਸ਼ਕਾਂਤ ਵਾਲੀਆ ਸਾਬਕਾ ਉਪ-ਪ੍ਰਧਾਨ ਪਟਿਆਲਾ, ਯੂਥ ਆਗੂ ਗੋਲੂ ਰਾਜਪੂਤ, ਸੰਨੀ ਢਾਬੀ, ਨਦੀਮ ਖਾਨ, ਸੋਨੂੰ ਕੁਮਾਰ, ਸੰਨੀ ਕੁਮਾਰ, ਗਗਨ ਕੁਮਾਰ, ਰੋਹਿਤ ਕੁਮਾਰ, ਨਰਿੰਦਰ ਕੁਮਾਰ, ਪੁਨੀਤ ਬੁੱਧੀਰਾਜਾ, ਕਰਮਜੀਤ ਤਲਵਾੜ ਆਦਿ ਹਾਜ਼ਰ ਸਨ।