ਜੀ ਐਸ ਪੰਨੂ
- ਨਸ਼ਿਆਂ ਦੀ ਤਸਕਰੀ ਨਹੀਂ ਹੋਣ ਦਿੱਤੀ ਜਾਵੇਗੀ ਜ਼ਿਲ੍ਹਾ ਪਟਿਆਲਾ ਅੰਦਰ
ਪਟਿਆਲਾ, 28 ਅਗਸਤ 2020 - ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ, ਪੰਜਾਬ ਪੁਲਿਸ, ਪਟਿਆਲਾ ਵੱਲੋਂ ਲਗਾਤਾਰ ਨਸ਼ਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਹਰ ਦਿਨ ਉਪਰਾਲੇ ਕੀਤੇ ਜਾ ਰਹੇ ਹਨ। ਵਿਕਰਮ ਜੀਤ ਦੁੱਗਲ IPS, ਐਸ.ਐਸ.ਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਥਾਣਾ ਅਰਬਨ ਅਸਟੇਟ, ਪਟਿਆਲਾ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁੱਕਦਮਾ ਨੰਬਰ 137 ਮਿਤੀ 28.08.2010 ਅ/ਧ 61/1/14 ਐਕਸਾਈਜ਼ ਐਕਟ ਦਰਜ ਰਜਿਸਟਰ ਕਰਕੇ 07 ਪੇਟੀਆਂ ( 84 ਬੋਤਲਾਂ ) ਹਰਿਆਣਾ ਮਾਰਕਾ ਨਾਜਾਇਜ਼ ਸ਼ਰਾਬ ਤਫੱਜਲਪੁਰਾ ਨੇੜੇ ਇਕ ਛੱਤ ਤੋਂ ਬਰਾਮਦ ਕਰਕੇ ਮੁੱਢਲੀ ਤਫਤੀਸ਼ ਨੂੰ ਅਮਲ ਵਿੱਚ ਲਿਆਂਦਾ ਗਿਆ।ਇਹ ਸ਼ਰਾਬ ਇਕ ਸਰਕਾਰੀ ਜਗਾਂ ਤੋਂ ਬਰਾਮਦ ਹੋਈ ਹੈ ਪਰ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਸ ਨੂੰ ਤਫ਼ਤੀਸ਼ ਕਰਨ ਤੇ ਜਲਦੀ ਹੀ ਗਿਰਫ਼ਤਾਰ ਕੀਤਾ ਜਾਵੇਗਾ।ਇਹ ਜਾਣਕਾਰੀ ਅਰਬਨ ਅਸਟੇਟ ਦੇ ਥਾਣਾ ਮੁੱਖੀ ਹੈਰੀ ਬੋਪਾਰਾਏ ਨੇ ਹੁਣੇ ਦਿੱਤੀ ਹੈ।