ਮਨਿੰਦਰਜੀਤ ਸਿੱਧੂ
ਜੈਤੋ, 29 ਅਗਸਤ 2020 - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਗੁਰਦੁਆਰਾ ਭਾਈ ਜੈਤਾਆਣਾ ਸਾਹਿਬ ਜੈਤੋ ਵਿਖੇ ਹੋਈ। ਇਹ ਮੀਟਿੰਗ ਬਲਾਕ ਪ੍ਰਧਾਨ ਛਿੰਦਰਪਾਲ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਮੀਤ ਪ੍ਰਧਾਨ ਨਛੱਤਰ ਸਿੰਘ ਜੈਤੋ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸਕੱਤਰ ਤੇ ਖੇਤੀਬਾੜੀ ਨੋਡਲ ਅਧਿਕਾਰੀ ਕਾਹਨ ਸਿੰਘ ਪੰਨੂੰ ਨੇ ਕੰਬਾਇਨ ਮਸ਼ੀਨਾਂ ਐਸ.ਐਮ.ਐਸ. ਲਾਜਮੀ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸਖਤ ਸ਼ਬਦਾ ਵਿੱਚ ਇਸਦਾ ਵਿਰੋਧ ਕਰਦੀ ਹੈ । ਜਿਹੜੀਆਂ ਮਸ਼ੀਨਾ ਇਹ ਜਬਤ ਕਰਨ ਨੂੰ ਆਖਦੇ ਹਨ ਅਸੀ ਇਹ ਕਿਸੇ ਹਾਲਤ ਵਿੱਚ ਹੋਣ ਨਹੀਂ ਦੇਵਾਗੇ ਅਤੇ ਇਹ ਐਸ.ਐਮ.ਐਸ. ਮਸੀਨਾ ਤੇ ਵੀ ਕਾਮਯਾਬ ਨਹੀਂ ਹੈ ।ਇਸਦੇ ਰੇਟ ਦਾ ਵਾਧੂ ਬੋਝ ਕਿਸਾਨਾ ਉੱਪਰ ਪਵੇਗਾ। ਦੂਜੀ ਗੱਲ ਜੋ ਝੋਨੇ ਦੀ ਪਰਾਲੀ ਦਾ ਪ੍ਰਦੂਸ਼ਣ ਬਾਰੇ ਕਹਿੰਦੇ ਹਨ ਤਾਂ ਪਿੰਡ ਸੇਢਾ ਸਿੰਘ ਵਾਲਾ ਵਿਖੇ ਲੱਗੀ ਪਰਾਲੀ ਤੋਂ ਬਿਜਲੀ ਬਨਾਉਣ ਵਾਲੀ ਫੈਕਟਰੀ ਉਸ ਦਾ ਦਿਨ ਰਾਤ ਧੂੰਆ ਨਿਕਲਦਾ ਹੈ ਜਿਸ ਨਾਲ ਆਸ-ਪਾਸ ਪਿੰਡਾਂ ਦੇ ਲੋਕ ਇਸ ਤੋਂ ਬਹੁਤ ਦੁਖੀ ਹਨ।ਇਸਦੀ ਸੁਆਹ ਕਾਰਨ ਲੋਕਾਂ ਦਾ ਖਾਣਾ-ਪੀਣਾ ਦੁੱਭਰ ਹੋਇਆ ਪਿਆ ਹੈ।ਜਦਕਿ ਝੋਨੇ ਦੀ ਪਰਾਲੀ ਦਾ ਧੂੰਆਂ ਤਾਂ 10-12 ਦਿਨ ਹੁੰਦਾ ਹੈ ਪਰ ਫੈਕਟਰੀ ਦਾ ਧੂੰਆਂ ਸਾਰਾ ਸਾਲ ਹੁੰਦਾ ਹੈ । ਇਸ ਤੋ ਇਲਾਵਾ ਸਰਕਾਰ ਦੁਆਰਾ ਕਿਹਾ ਗਿਆ ਸੀ ਕਿ ਜਿਹੜਾ ਕਿਸਾਨ ਅੱਗ ਨਹੀ ਲਾਏਗਾ ਉਸਨੂੰ ਪੈਸੇ ਦਿੱਤੇ ਜਾਣਗੇ ਪਰ ਅਜੇ ਤੱਕ ਕਿਸੇ ਨੂੰ ਕੁੱਝ ਵੀ ਨਹੀਂ ਮਿਲਿਆ ਸਗੋਂ ਕਣਕ ਦੀ ਫਸਲ ਦੀ ਬਿਜਾਈ ਵੀ ਲੇਟ ਹੋ ਗਈ। ਜਿਹੜਾ ਝੋਨਾ ਕਿਸਾਨਾ ਨੇ ਐਸ.ਐਮ.ਐਸ. ਮਸੀਨਾ ਤੋਂ ਵਢਾਇਆ ਸੀ ਅਤੇ ਉਸ ਤੋਂ ਬਾਅਦ ਜਦੋਂ ਕਣਕ ਬੀਜੀ ਸੀ, ਉਸਨੂੰ ਵੀ ਸੁੰਡੀ ਤੇ ਚਿੱਟਾ ਮੱਛਰ ਪੈ ਗਿਆ। ਜਿਸ ਕਾਰਨ ਉਸਨੂੰ ਵਾਹੁਣਾ ਪੈ ਗਿਆ।ਉਹਨਾਂ ਕਿਹਾ ਕਿ ਅਸੀਂ ਤਹਿਸੀਲਦਾਰ ਜੈਤੋ ਨੂੰ ਵੀ ਮੌਕਾ ਵਿਖਾਇਅ, ਪਰ ਕਿਸੇ ਵੀ ਕਿਸਾਨ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ।ਇਸ ਲਈ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਨੇ ਇਹ ਫੈਸਲਾ ਲਿਆ ਹੈ ਕਿ ਮਸ਼ੀਨਾਂ ਨੂੰ ਬਿਨ੍ਹਾ ਐਸ.ਐਮ.ਐਸ ਤੋਂ ਚਲਾਇਆ ਜਾਵੇਗਾ।।ਇਸ ਮੌਕੇ ਕਿਸਾਨ ਜਲੋਰਾ ਸਰਪੰਚ ,ਜਗਸੀਰ ਇਕਾਈ ਪ੍ਰਧਾਨ, ਕੇਵਲ ਸਿੰਘ, ਜਗਦੇਵ ਸਿੰਘ, ਸੋਢੀ ਸਿੰਘ, ਜੱਗੀ ਸਿੰਘ, ਪ੍ਰੀਤਮ ਸਿੰਘ, ਗੇਲਾ ਸਿੰਘ, ਨਹਿਰੂ ਸਿੰਘ, ਤੇਜੀ ਸਿੰਘ, ਗਾਗੀ ਸਿੰਘ, ਹਾਜਰ ਹੋਏ।