ਮਨਿੰਦਰਜੀਤ ਸਿੱਧੂ
ਜੈਤੋ, 2 ਸਤੰਬਰ 2020 - ਜੈਤੋ ਸ਼ਹਿਰ ਦੇ ਸਮਾਜ਼ਸੇਵੀ ਅਤੇ ਮਾਰਕੀਟ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਰਾਕੇਸ਼ ਕੁਮਾਰ ‘ਘੋਚਾ’ ਨੂੰ ਉਸ ਵਕਤ ਸਦਮਾ ਲੱਗਿਆ ਜਦ ਉਹਨਾਂ ਦੇ ਮਾਤਾ ਪਰਮਜੀਤ ਸ਼ਰਮਾ (65) ਧਰਮਪਤਨੀ ਦਰਸ਼ਨ ਕੁਮਾਰ ਸ਼ਰਮਾ ਦਾ ਦੇਹਾਂਤ ਹੋ ਗਿਆ। ਜਿਕਰਯੋਗ ਹੈ ਕਿ ਪਰਮਜੀਤ ਸ਼ਰਮਾ ਜੀ ਨੂੰ ਖਰਾਬ ਸਿਹਤ ਦੇ ਚੱਲਦਿਆਂ ਦਯਾਨੰਦ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਅੱਜ ਉਹਨਾਂ ਆਖਰੀ ਸਾਹ ਲਏ।ਇਸ ਦੁੱਖ ਦੀ ਘੜੀ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ, ਸ੍ਰੋਮਣੀ ਅਕਾਲੀ ਦਲ ਜੈਤੋ ਦੇ ਹਲਕਾ ਇੰਚਾਰਜ਼ ਸੂਬਾ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ, ਇੰਸਪੇਕਟਰ ਦਲਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਸੂਰਜ਼ ਭਾਰਦਵਾਜ, ਮਹਿਲਾ ਕਾਂਗਰਸੀ ਆਗੂ ਬੀਬਾ ਜ਼ਾਵੇਦ ਅਖਤਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਗੋਇਲ, ਛੱਜੂ ਰਾਮ ਬਾਂਸਲ, ਬੰਤ ਰਾਮ ਦਬੜੀਖਾਨਾ, ਜੀਵਨ ਗਰਗ, ਸ਼ੇਖ ਫਰੀਦ ਪ੍ਰੈਸ ਕਲੱਬ ਦੇ ਪ੍ਰਧਾਨ ਭੋਲਾ ਸ਼ਰਮਾ, ਇੰਸਪੈਕਟਰ ਫੂਡ ਸਪਲਾਈ ਚਿਰਾਗ ਗੁਪਤਾ, ਜਤਿੰਦਰ ਕੁਮਾਰ ਜੀਤੂ ਬਾਂਸਲ, ਇੰਦਰਜੀਤ ਸਿੰਘ ਸਿੱਧੂ, ਪੱਤਰਕਾਰ ਸ਼ਗਨ ਕਟਾਰੀਆ, ਗੁਰਪ੍ਰੀਤ ਸਿੰਘ, ਨਰੇਸ਼ ਰੁਪਾਣਾ ਆਦਿ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।