ਜੀ ਐਸ ਪੰਨੂ
ਪਟਿਆਲਾ, 2 ਸਤੰਬਰ 2020 - ਜ਼ਿਲ੍ਹੇ ਦੇ 41 ਸੇਵਾ ਕੇਂਦਰਾਂ 'ਚ ਦਿੱਤੀਆਂ ਜਾ ਰਹੀਆਂ 276 ਸੇਵਾਵਾਂ ਲੋਕਾਂ ਨੂੰ ਨਿਰਵਿਘਨ ਪਹੁੰਚਾਉਣ ਅਤੇ ਸਰਕਾਰ ਵੱਲੋਂ ਦਿੱਤੀਆ ਹਦਾਇਤਾਂ ਦੀ ਪਾਲਣਾ ਹਿੱਤ ਕੋਵਿਡ ਕਾਰਨ ਸ਼ਹਿਰੀ ਸੇਵਾ ਕੇਂਦਰਾਂ 'ਚ ਦੋ ਸ਼ਿਫ਼ਟਾਂ 'ਚ ਸਟਾਫ਼ ਕਰ ਰਿਹਾ ਹੈ ਕੰਮ ਸੇਵਾ ਕੇਂਦਰਾਂ 'ਚ 50 ਫ਼ੀਸਦੀ ਸਟਾਫ਼ ਨਾਲ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸ਼ਹਿਰੀ ਸੇਵਾ ਕੇਂਦਰਾਂ ਦੇ ਕੰਮਕਾਜ ਦੇ ਸਮੇਂ ਸਵੇਰੇ 8 ਵਜੇ ਤੋਂ ਦੁਪਹਿਰ 1:30 ਵਜੇ ਤੱਕ ਅੱਧੇ ਸਟਾਫ਼ ਨਾਲ ਅਤੇ ਦੁਪਹਿਰ 1:30 ਵਜੇ ਤੋਂ ਸ਼ਾਮ 6 ਵਜੇ ਤੱਕ ਅਗਲੇ ਅੱਧੇ ਸਟਾਫ਼ ਨਾਲ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਪਿੰਡਾਂ ਦੇ ਸੇਵਾ ਕੇਂਦਰਾਂ 'ਚ ਪੂਰੇ ਸਟਾਫ਼ ਨਾਲ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ 5 ਵਜੇ ਤੱਕ ਸੇਵਾਵਾਂ ਦਿੱਤੀਆਂ ਜਾਣਗੀਆਂ। ਇਥੇ ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਸੇਵਾਵਾਂ ਦਾ ਨਿੱਜੀਕਰਨ ਮੰਡੀ ਕਰਨ ਕੀਤਾ ਗਿਆ ਹੈ ਲੋਕਾਂ ਨੂੰ ਸੇਵਾਵਾਂ ਦੇ ਬਦਲੇ ਕਾਫ਼ੀ ਰਕਮ ਵੀ ਦਿੱਤੀ ਜਾਂਦੀ ਹੈ ਅਗਰ ਇਕ ਐਸ ਡੀ ਐਮ ਦੇ ਹੁਕਮਾਂ ਦੀ ਕਾਪੀ ਚਾਹੀਦੀ ਹੈ ਤਾਂ ਘੱਟੋ ਘੱਟ ਇੱਕ ਹਜ਼ਾਰ ਰੁਪਏ ਪ੍ਰਤੀ ਕਾਪੀ ਲੱਗ ਜਾਂਦੇ ਹਨ ਤੇ ਧੁੱਪ ਛਾਂ ਵਿੱਚ ਖੜਨ ਦੇ ਨਾਲ ਨਾਲ ਸਮੇਂ ਦੀ ਖਰਾਬੀ ਵੱਖ ਕਰਨੀ ਪੈਂਦੀ ਹੈ। ਕਰੋਨਾ ਦੀ ਮਾਰ ਕਰਕੇ ਮਾਸਕ ਪਾਕੇ ਦੂਰ ਖੱੜਨਾ ਔਰਤ ਬੱਚੇ ਬਜ਼ੁਰਗਾਂ ਲਈ ਬਹੁਤ ਔਖਾਂ ਹੋ ਜਾਂਦਾ ਹੈ।
ਜੇਕਰ ਮੈਨ ਸਕੱਤਰੇਤ ਦੇ ਕੇਂਦਰ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਸੁਵਿਧਾ ਕੇਂਦਰ ਤੋਂ ਬਾਹਰ ਹੀ ਸਵਖਤੇ ਆ ਕੇ ਖੜਨਾਂ ਪੈਂਦਾ ਹੈ ਫਿਰ ਉਥੋਂ ਦੇ ਇਨਚਾਰਜ ਦੀ ਆਮ ਹੁਦਰੀ ਸੈਣੀ ਪੈਂਦੀ ਹੈ ਆਮ ਇਹ ਲੋਕ ਏਸੀ ਬੈਠ ਲੋਕਾਂ ਨਾਲ ਪਿੰਡ ਕਰਦੇ ਹਨ। ਕਈ ਵਾਰੀ ਇਹ ਇਨਚਾਰਜ ਗਰਭਵਤੀ ਔਰਤਾਂ ਬਜ਼ੁਰਗਾਂ ਨਾਲ ਲੜਦਾ ਦੇਖਿਆ ਗਿਆ ਹੈ ।ਦੋ ਚੰਗਾ ਬੋਲਣ ਤੋਂ ਅਸਮਰਥ ਹਨ ਉਨ੍ਹਾਂ ਅਜਿਹੇ ਸੇਵਾ ਕੇਂਦਰਾਂ ਵਿੱਚ ਰੱਖਣਾ ਚੰਗਾ ਨਹੀਂ ਹੈਂ। ਪਿਛਲੇ ਸਮੇਂ ਵਿੱਚ ਇਥੇ ਲੋਕਾਂ ਨੂੰ ਛਾਅ ਲਈ ਕੇਂਦਰ ਦੇ ਬਾਹਰ ਟੈਂਟ ਵੀ ਲਗਾਇਆ ਗਿਆ ਹੈ ਪਰ ਲੋਕ ਉਥੇ ਖੱੜ ਨਹੀਂ ਸਕਦੇ ਸਨ ਕਿਉਂਕਿ ਧੁੱਪ ਵਿਚ ਖੜ੍ਹਨ ਦੀ ਤਕਲੀਫ ਘੱਟ ਹੀ ਝੰਲੀ ਜਾਂਦੀ ਹੈ। ਇਹੋ ਹਾਲ ਇਕ ਦੋ ਹੋਰ ਕੇਂਦਰਾਂ ਦਾ ਵੀ ਫੋਟੋਆਂ ਸ਼ਾਮਲ ਹਨ ਦਸਦੀਆਂ ਹਨ ਚੰਗੇ ਕੰਮ ਕਰਨ ਵਾਲੇ ਹਨ।