ਜੀ ਐਸ ਪੰਨੂ
ਪਟਿਆਲਾ, 4 ਸਤੰਬਰ 2020 - ਦੇਸ਼ ਦੇ ਮਰਹੂਮ ਰਾਸ਼ਟਰਪਤੀ ਸ੍ਰੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਮੌਕੇ ਮਨਾਏ ਜਾਂਦੇ ਅਧਿਆਪਕ ਦਿਵਸ ਤੋਂ ਇਕ ਦਿਨ ਪਹਿਲਾਂ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਤੇ ਰਾਜਪੁਰਾ ਰੋਟਰੀ ਕਲੱਬ ਨੇ ਕਮਿਸ਼ਨਰ ਦਫ਼ਤਰ, ਪਟਿਆਲਾ ਵਿਖੇ ਸੰਕੇਤਕ ਰੂਪ 'ਚ ਅਧਿਆਪਕ ਦਿਵਸ ਮਨਾਇਆ।ਸਮਾਗਮ 'ਚ ਰਾਜਪੁਰਾ ਤਹਿਸੀਲ ਦੇ ਤਕਰੀਬਨ 12 ਸਰਕਾਰੀ ਤੇ ਗ਼ੈਰ ਸਰਕਾਰੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੇ ਅਧਿਆਪਕ ਸਾਡੀ ਸਫਲਤਾ ਦੇ ਅਸਲ ਥੰਮ ਹਨ।ਉਹ ਭਵਿਖ ਲਈ ਵਿਦਿਆਰਥੀਆਂ ਨੂੰ ਤਿਆਰ ਕਰਦੇ ਹਨ, ਕਿਉਂਕਿ ਉਹ ਗਿਆਨ ਤੇ ਬੁੱਧੀ ਦੇ ਅਸਲ ਪ੍ਰਤੀਕ ਹਨ। ਉਨ੍ਹਾਂ ਨੇ ਵਿਦਿਆਰਥੀ ਦੇ ਜੀਵਨ 'ਚ ਅਧਿਆਪਕ ਦੀ ਉਸਾਰੂ ਭੂਮਿਕਾ ਬਾਰੇ ਵੀ ਦੱਸਿਆ।
ਵਿਸ਼ੇਸ਼ ਮਹਿਮਾਨ ਵਜੋਂ ਆਰੀਅਨਜ਼ ਗਰੁਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ ਅੰਸ਼ੂ ਕਟਾਰੀਆ ਨੇ ਸ਼ਿਰਕਤ ਕੀਤੀ ਤੇ ਕਿਹਾ ਕਿ ਇੱਕ ਅਧਿਆਪਕ ਇੱਕ ਮਿੱਤਰ, ਦਾਰਸ਼ਨਿਕ ਅਤੇ ਗਾਈਡ ਹੁੰਦਾ ਹੈ, ਜੋ ਨੌਜਵਾਨਾਂ ਦੇ ਮਨਾਂ 'ਚ ਵਿਸ਼ਵਾਸ ਪੈਦਾ ਕਰਦਾ ਹੈ, ਉਨ੍ਹਾਂ ਨੂੰ ਦਿਸ਼ਾ ਦਿੰਦਾ ਹੈ ਤੇ ਉਨ੍ਹਾਂ ਨੂੰ ਸੁਪਨੇ ਵੇਖਣ ਲਈ ਉਤਸ਼ਾਹਿਤ ਕਰਦਾ ਹੈ। ਅਧਿਆਪਕ ਆਪਣਾ ਸਾਰਾ ਸਾਲ ਸਾਨੂੰ ਸਿਖਿਅਤ ਕਰਨ 'ਚ ਬਿਤਾਉਂਦੇ ਹਨ।
ਸਮਾਗਮ ਦੀ ਪ੍ਰਧਾਨਗੀ ਰੋਟਰੀ ਕਲੱਬ ਰਾਜਪੁਰਾ ਦੇ ਪ੍ਰਧਾਨ ਐਡਵੋਕੇਟ ਰਾਕੇਸ਼ ਮਹਿਤਾ ਨੇ ਕੀਤੀ ਅਤੇ ਦੱਸਿਆ ਕਿ 1966 'ਚ ਸਥਾਪਤ ਹੋਏ ਰੋਟਰੀ ਕਲੱਬ ਰਾਜਪੁਰਾ ਵੱਲੋਂ ਲਗਾਤਾਰ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਦੌਰਾਨ ਪੂਨਿਕਾ ਮਹਾਜਨ, ਕੁਸੁਮ ਸੂਦ ਤੇ ਮਨਪ੍ਰੀਤ ਮਾਨ, ਆਰੀਅਨਜ਼ ਗਰੁੱਪ ਆਫ਼ ਕਾਲੇਜਿਜ ਸਮੇਤ ਕੁਲ 12 ਅਧਿਆਪਕ ਜਸਵਿੰਦਰ ਕੌਰ, ਸਕਾਲਰ ਪਬਲਿਕ ਸਕੂਲ, ਰਿੰਪੀ ਵਰਮਾ, ਸਰਕਾਰੀ ਐਲੀਮੈਂਟਰੀ ਸਕੂਲ ਰਾਜਪੁਰਾ; ਰੇਨੂੰ ਰਹੀਜਾ, ਸਰਕਾਰੀ ਐਲੀਮੈਂਟਰੀ ਸਕੂਲ (ਪੀਹਰ ਕੱਲ੍ਹਾ); ਜਸਵੀਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ, ਰਾਜਪੁਰਾ;, ਸੁਮਿਤ ਕੁਮਾਰ, ਸਰਕਾਰ ਕੋਇਡ. ਸੀਨੀਅਰ ਸੈਕੰਡਰੀ ਸਕੂਲ, ਐਨਟੀਸੀ ਰਾਜਪੁਰਾ; ਲਲਿਤ, ਪਟੇਲ ਪਬਲਿਕ ਸਕੂਲ, ਰਾਜਪੁਰਾ; ਮੋਨੀਆ ਸੋਫਟ, ਸਰਕਾਰੀ ਮਿਡਲ ਸਕੂਲ ਖਾਨਪੁਰ; ਭਾਰਤੀ ਜੋਸ਼ੀ, ਸਕਾਲਰ ਪਬਲਿਕ ਸਕੂਲ ਰਾਜਪੁਰਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਾਬਕਾ ਪ੍ਰਧਾਨ ਪਰਵੀਨ ਅਨੇਜਾ, ਸਕੱਤਰ ਸੁਨੀਲ ਪਬਰੇਜਾ, ਬਰਜਿੰਦਰ ਗੁਪਤਾ, ਸੰਦੀਪ ਅਹੂਜਾ ਤੇ ਅਰਵਿੰਦਰਪਾਲ ਸਿੰਘ ਰਾਜੂ, ਤੇਜ਼ਵੀਰ ਜੈਲਦਾਰ, ਰਿਸ਼ੀ ਸ਼ਾਹੀ ਵੀ ਮੌਜੂਦ ਸਨ।