ਮਨਿੰਦਰਜੀਤ ਸਿੱਧੂ
ਜੈਤੋ, 8 ਸਿਤੰਬਰ 2020 - ਅੱਜ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵੱਲੋਂ ਯੂਨੀਵਰਸਿਟੀ ਕਾਲਜ਼ ਜੈਤੋ ਦੇ ਵਿਦਿਆਰਥੀਆਂ ਦੀ ਕਮੇਟੀ ਦੀ ਚੋਣ ਕੀਤੀ ਗਈ। ਮੀਟਿੰਗ ਦੌਰਾਨ ਗਗਨਦੀਪ ਦਬੜੀਖਾਨਾ ਨੂੰ ਪ੍ਰਧਾਨ, ਅਰਸ਼ਦੀਪ ਕੌਰ ਸੂਰਘੂਰੀ ਨੂੰ ਮੀਤ ਪ੍ਰਧਾਨ, ਹਰਦੀਪ ਨੇਹੀਆਂ ਵਾਲਾ ਨੂੰ ਜਰਨਲ ਸਕੱਤਰ, ਸਾਹਿਬ ਪ੍ਰੀਤ ਚੰਦਭਾਨ ਨੂੰ ਖਚਾਨਚੀ, ਜਸਵੀਰ ਮੱਤਾ ਨੂੰ ਪ੍ਰੈਸ ਸਕੱਤਰ ਅਤੇ ਇਹਨਾਂ ਤੋਂ ਇਲਾਵਾ ਪ੍ਰਿਅੰਕਾ ਜੈਤੋ, ਮੀਨੂੰ ਬਰਕੰਦੀ, ਸੁਖਜਿੰਦਰ ਚੰਦਭਾਨ, ਲਵਪ੍ਰੀਤ ਨਿਆਮੀਵਾਲਾ, ਸੈਫੀ ਕੋਟਕਪੂਰਾ, ਹਰਭਗਵਾਨ ਕੋਟਲੀ, ਕਮੇਟੀ ਮੈਂਬਰ ਵਜੋਂ ਚੁਣੇ ਗਏ।ਇਸ ਮੀਟਿੰਗ ਵਿੱਚ ਵਿਦਿਆਰਥੀਆਂ ਮੰਗਾਂ ਮਸਲਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ। ਸਿੱਖਿਆ ਦੇ ਡਿੱਗ ਰਹੇ ਮਿਆਰ ਤੇ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ ਵਿਦਿਆਰਥੀਆਂ ਨੂੰ ਲਾਮਬੰਦ ਕਰਨ ਦੀ ਅਪੀਲ ਕੀਤੀ ਗਈ। ਸਿੱਖਿਆ ਨੀਤੀ 2020 ਨੂੰ ਰੱਦ ਕਰਨ ਲਈ ਸੰਘਰਸ਼ਾਂ ਦਾ ਪਿੜ ਮਘਾਉਣ ਲਈ ਕਿਹਾ ਗਿਆ।ਇਸ ਮੌਕੇ ਮੂਣਕ ਵਿਖੇ ਹੋ ਰਹੀ ਜਥੇਬੰਦਕ ਕਨਵੈਨਸ਼ਨ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ।