- ਜੁਆਇੰਟ ਐਕਸ਼ਨ ਕਮੇਟੀ ਨੇ ਨਗਰ ਕੌਂਸਲ ਦੀ ਕਾਰਵਾਈ ਦਾ ਕੀਤਾ ਸਵਾਗਤ
ਜ਼ੀਰਕਪੁਰ, 09 ਸਤੰਬਰ 2020 - ਢਕੋਲੀ ਪਾਰਕ ਨੇੜੇ ਫਿਓ ਹੋਮਜ਼ ਬਿਲਡਰ ਵੱਲੋਂ ਵਿਛਾਈ ਜਾ ਰਹੀ ਬਿਜਾਈ ਸੀਵਰੇਜ ਲਾਈਨ ਦਾ ਗਰੀਨ ਵੈਲੀ ਸਮੇਂਤ ਕਈ ਸੁਸਾਇਟੀਆਂ ਦੇ ਵਿਰੋਧ ਨੂੰ ਵੇਖਦਿਆਂ ਅੱਜ ਹਰਕਤ 'ਚ ਆਈ ਨਗਰ ਕੌਂਸਲ ਨੇ ਵਿਛਾਈ ਸੀਵਰ ਲਾਈਨ ਨੂੰ ਜੇਸੀਬੀ ਮਸ਼ੀਨ ਨਾਲ ਉਖਾੜ ਦਿੱਤਾ। ਨਗਰ ਕੌਂਸਲ ਦੀ ਇਸ ਕਾਰਵਾਈ ਦਾ ਜਿੱਥੇ ਸੁਸਾਇਟੀਆਂ ਵੱਲੋਂ ਸਵਾਗਤ ਕੀਤਾ ਗਿਆ ਉੱਥੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਵੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਰੋਸ ਜਤਾ ਰਹੇ ਵੱਖ ਵੱਖ ਸੁਸਾਇਟੀਆਂ ਦੇ ਲੋਕਾਂ ਦੇ ਦੋਸ਼ ਸਨ ਕਿ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਨਗਰ ਕੌਂਸਲ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਐਤਵਾਰ ਨੂੰ ਜੁਆਇੰਟ ਐਕਸ਼ਨ ਕਮੇਟੀ ਦੇ ਸਹਿਯੋਗ ਨਾਲ ਵੱਡੀ ਸੰਖਿਆ ਵਿੱਚ ਲੋਕਾਂ ਨੇ ਔਰਤਾਂ ਸਣੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਰਵਾਈ ਨਾ ਕਰਨ ਦੀ ਸੂਰਤ ਤੇ ਚੰਡੀਗੜ੍ਹ ਦਿੱਲੀ ਨੈਸ਼ਨਲ ਹਾਈਵੇ ਤੇ ਜਾਮ ਲਗਾ ਕੇ ਧਰਨਾ ਦੇਣ ਦੀ ਚੇਤਾਵਨੀ ਦਿੱਤੀ ਸੀ।
ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਸਭ ਤੋਂ ਪਹਿਲਾਂ ਨਗਰ ਕੌਂਸਲ ਦੀ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਕਾਰਵਾਈ ਨਾਲ ਲੋਕਾਂ ਦੇ ਆਵਾਜ਼਼ ਦੀ ਜਿੱਤ ਹੋਈ ਹੈ। ਪਹਿਲਾਂ ਅਧਿਕਾਰੀਆਂ ਦੀ ਚੁੱਪੀ ਦਾ ਲਾਭ ਲੈ ਕੇ ਬਿਲਡਰ ਵੱਲੋਂ ਇੱਥੇ ਨਜਾਇਜ਼਼ ਰੂਪ ਨਾਲ ਸੀਵਰ ਲਾਈਨ ਪਾਈ ਜਾ ਰਹੀ ਸੀ ਜਿਸ ਕਾਰਨ ਇੱਥੇ ਹਜ਼ਾਰਾਂ ਘਰਾਂ ਦੇ ਲੋਕਾਂ ਅੱਗੇ ਸੰਕਟ ਆ ਗਿਆ ਸੀ। ਉਨ੍ਹਾਂ ਕਿਹਾ ਕਿ ਸੰਸਥਾ ਅੱਗੇ ਵੀ ਇਸੀ ਪ੍ਰਕਾਰ ਲੋਕਾਂ ਦੇ ਹੱਕਾਂ ਦੀ ਆਵਾਜ ਉਠਾਉਦੀ ਰਹੇਗੀ ਅਤੇ ਜਨਤਾ ਨੂੰ ਹੀ ਲੈ ਕੇ ਢਕੋਲੀ ਤੋਂ ਇਲਾਵਾ ਪੀਰ ਮੁੱਛਲਾਂ ਅਤੇ ਹੋਰਨਾਂ ਥਾਵਾਂ ਤੇ ਪਾਈ ਗਈ ਛੋਟੀ ਸੀਵਰ ਲਾਈਨ ਨੂੰ 24 ਇੰਚ ਦਾ ਕਰਵਾਉਣਗੇ ਜਿਸ ਦਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਵੀ ਦਿੱਤਾ ਹੈ। ਮੀਡੀਆ ਵੱਲੋਂ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼਼ਿਤ ਕੀਤਾ ਗਿਆ ਜਿਸ ਦਾ ਨਤੀਜਾ ਰਿਹਾ ਕਿ ਇਸੀ ਦਬਾਅ ਦੇ ਚਲਦੇ ਨਗਰ ਕੌਂਸਲ ਨੂੰ ਕਾਰਵਾਈ ਕਰਨੀ ਪਈ। ਹਰ ਨਜਾਇਜ ਕੰਮ, ਨਿਰਮਾਣ ਅਤੇ ਭ੍ਰਿਸ਼ਟਾਚਾਰੀ ਲੋਕਾਂ ਖ਼ਿਲਾਫ਼ ਇਹ ਮੋਰਚਾ ਹਰ ਸਮੇ ਖੁੱਲ੍ਹਾ ਰਹੇਗਾ। ਜੁਆਇੰਟ ਐਕਸ਼ਨ ਕਮੇਟੀ ਇਸ ਮੁੱਦੇ ਖ਼ਿਲਾਫ਼ ਲੋਕਾਂ ਨੂੰ ਨਾਲ ਲੈ ਕੇ ਹਮੇਸ਼ਾ ਡਟ ਕੇ ਲੜਾਈ ਲੜਦੀ ਰਹੇਗੀ।
ਸੰਸਥਾ ਨਾਲ ਜੁੜੇ ਰਾਮ ਕੁਮਾਰ ਸ਼ਰਮਾ ਸਵਾਮੀ ਐਨਕਲੇਵ, ਪ੍ਰਦੀਪ ਗਰਗ, ਮਨਜੀਤ ਬਤੱਰਾ, ਭਗਵੰਗ ਸ਼ਰਮਾ, ਜੇ.ਆਰ. ਵਰਮਾ ਆਦਰਸ਼ ਐਨਕਲੇਵ, ਰਾਮ ਪ੍ਰਕਾਸ ਮੋਗਾ, ਪਵਨ ਜੋਸ਼ੀ, ਗਿਰੀਸ਼ ਸੇਮ ਵਾਲ, ਅਤੁੱਲ ਚੰਦ, ਰਾਮ ਗੋਪਾਲ ਅਰੋੜਾ, ਰਾਜੇਂਦਰ ਰਿੰਕੂ, ਹੀਰਾ ਸਿੰਘ ਵਰਿਸ਼ਟ, ਦਵਿੰਦਰ ਸਿੰਘ ਗਰੀਨ ਵੈਲੀ ਅਪਾਰਟਮੈਂਟ ਸਮੇਤ ਹੋਰਨਾਂ ਨੇ ਇਸ ਕਾਰਵਾਈ ਤੇ ਨਗਰ ਕੌਂਸਲ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਫਿਓ ਹੋਮਜ਼ ਦੇ ਬਿਲਡਰ ਵੱਲੋਂ ਇੱਥੇ ਪਾਰਕ ਦੇ ਨਾਲ ਨਾਲ ਸੀਵਰ ਲਾਈਨ ਪਾਈ ਗਈ ਸੀ ਜਿਸਦਾ ਵਿਰੋਧ ਇੱਥੇ ਦੇ ਲੋਕਾਂ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਨਾਲ ਕੀਤਾ ਗਿਆ। ਇਨ੍ਹਾਂ ਦੀ ਮੰਗ ਸੀ ਕਿ ਇਹ ਪ੍ਰੋਜੈਕਟ ਡੀਪੀਐਸ ਸਕੂਲ ਵਾਲੇ ਮਾਰਗ ਹਨ ਅਤੇ ਸੀਵਰ ਇੱਥੋਂ ਦੀਆਂ ਕਾਲੋਨੀਆਂ 'ਚ ਪਾਇਆ ਜਾ ਰਿਹਾ ਹੈ। ਇੱਥੇ ਪਹਿਲਾਂ ਤੋਂ ਹੀ ਸਵੀਰ ਓਵਰਲੋਡ ਹੈ। ਗੁਰਜੀਵਨ ਵਿਹਾਰ, ਸਵਾਮੀ ਐਨਕਲੇਵ, ਪਾਈਨ ਹੋਮਜ਼, ਬਾਲੀਵੁੱਡ ਹਾਈਟਸ, ਐਮਐਸ ਟੂ 'ਤੇ ਗਰੀਨ ਵੈਲੀ ਅਪਾਰਟਮੈਂਟ ਦੇ ਲੋਕਾਂ ਨੇ ਸਥਾਨਕ ਬਿਲਡਰ ਦਾ ਵਿਰੋਧ ਕੀਤਾ ਅਤੇ ਕੌਂਸਲ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਸੀ।