ਜੀ ਐਸ ਪੰਨੂ
ਪਟਿਆਲਾ, 9 ਸਤੰਬਰ 2020 - ਪੰਜਾਬ ਸਰਕਾਰ ਨੇ ਪਟਿਆਲਾ ਦੇ ਦੁਕਾਨਦਾਰਾਂ ਦੇ ਦੁਕਾਨਾਂ ਖੋਲ੍ਹਣ ਦਾ ਟਾਈਮ ਸ਼ਾਮ 7 ਵਜੇ ਤੱਕ ਦਾ ਕਰ ਦਿੱਤਾ ਗਿਆ ਸੀ। ਜਿਸ ਦੇ ਸੰਬੰਧ ਵਿੱਚ ਆਮ ਆਦਮੀ ਪਾਰਟੀ ਵਲੋਂ ਸੁੱਤੀ ਪਈ ਪੰਜਾਬ ਸਰਕਾਰ ਨੂੰ ਦੁਕਾਨਦਾਰਾਂ ਦੇ ਪਹਿਲਾ ਤੋਂ ਹੀ ਚੱਲ ਰਹੇ ਮਾੜੇ ਹਾਲਾਤਾਂ ਬਾਰੇ ਜਾਣੂ ਕਰਵਾਇਆ ਗਿਆ। ਹਲਕਾ ਪਟਿਆਲਾ ਦਿਹਾਤੀ ਦੇ ਪ੍ਰੀਤੀ ਮਲਹੋਤਰਾ ਸਾਬਕਾ ਹਲਕਾ ਇੰਚਾਰਜ ਬਿਜਲੀ ਅੰਦੋਲਨ ਪਟਿਆਲਾ ਦਿਹਾਤੀ ਨੇ ਹੋਰ ਬੋਲਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਅਤੇ ਸਰਕਾਰ ਦੀਆਂ ਬੇਰੁਖੀਆਂ ਕਾਰਨ ਦੁਕਾਨਦਾਰਾਂ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਸੀ ਜਿਸ ਕਾਰਨ ਦੁਕਾਨਦਾਰਾਂ ਦਾ ਗੁੱਸਾ ਅਸਮਾਨ ਨੂੰ ਛੂ ਰਿਹਾ ਸੀ ਪਰ ਆਖਰ ਵਿਰੋਧੀ ਧਿਰ ਅਤੇ ਦੁਕਾਨਦਾਰਾਂ ਦੇ ਗੁੱਸੇ ਅੱਗੇ ਸਰਕਾਰ ਨੂੰ ਝੁਕਣਾ ਪਿਆ। ਜਿਸ ਦਾ ਨਤੀਜਾ ਦੁਕਾਨਾਂ ਨੂੰ ਖੋਲ੍ਹਣ ਦਾ ਟਾਈਮ ਰਾਤੀ 9 ਵਜੇ ਤੱਕ ਕਰਨਾ ਪਿਆ। ਪ੍ਰੀਤੀ ਮਲਹੋਤਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਦੁਕਾਨਦਾਰਾਂ, ਬਿਜ਼ਨਸਮੈਨਾਂ, ਅਤੇ ਹਰ ਤਰ੍ਹਾਂ ਦੇ ਕਿਰਤੀਆਂ, ਕਾਮਿਆ ਦੇ ਨਾਲ਼ ਹਮੇਸ਼ਾ ਖੜੀ ਹੈ।