ਜੀ ਐਸ ਪੰਨੂ
ਪਟਿਆਲਾ, 11 ਸਤੰਬਰ 2020 - ਪਟਿਆਲਾ ਪੁਲਿਸ ਨੇ, ਥਾਣਾ ਜੁਲਕਾਂ ਨਾਲ ਸਬੰਧਤ ਦੋ ਵੱਖ-ਵੱਖ ਮਾਮਲਿਆਂ 'ਚ ਘਰੋਂ ਲਾਪਤਾ ਹੋਈਆਂ ਨਾਬਾਲਗ ਲੜਕੀਆਂ ਨੂੰ 24 ਘੰਟਿਆਂ ਦੇ ਰਿਕਾਰਡ ਸਮੇਂ ਦੇ ਅੰਦਰ-ਅੰਦਰ ਲੱਭਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇੱਕ 17 ਸਾਲ ਦੀ ਲੜਕੀ ਨੂੰ ਲੱਭ ਕੇ ਉਸਦੇ ਮਾਪਿਆਂ ਦੇ ਸਪੁਰਦ ਕੀਤਾ। ਇਸ ਮਾਮਲੇ 'ਚ ਗੁਰਦੀਪ ਸਿੰਘ ਦੀਪੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਇਸ ਲੜਕੀ ਨੂੰ ਉਸਦੇ ਮਾਪਿਆਂ ਦੀ ਮਰਜੀ ਦੇ ਖ਼ਿਲਾਫ਼ ਜਾ ਕੇ ਭਜਾ ਕੇ ਲੈ ਗਿਆ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਤੇਜੀ ਨਾਲ ਕਾਰਵਾਈ ਕਰਦਿਆਂ ਇਸੇ ਤਰ੍ਹਾਂ ਇੱਕ ਹੋਰ 14 ਸਾਲਾਂ ਦੀ ਲੜਕੀ ਨੂੰ ਵੀ ਉਸਦੇ ਮਾਪਿਆਂ ਨਾਲ ਮਿਲਾਇਆ, ਲੜਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 9 ਸਤੰਬਰ 2020 ਤੋਂ ਲੜਕੀ ਲਾਪਤਾ ਹੈ। ਇਸ ਸ਼ਿਕਾਇਤ 'ਤੇ ਥਾਣਾ ਜੁਲਕਾ ਦੀ ਟੀਮ ਨੇ ਰਿਕਾਰਡ ਸਮੇਂ 'ਚ ਲੱਭਕੇ ਇਸ ਨਾਬਾਲਗ ਲੜਕੀ ਨੂੰ ਵਾਰਸਾਂ ਦੇ ਹਵਾਲੇ ਕੀਤਾ ਹੈ।