ਜੀ ਐਸ ਪੰਨੂ
ਪਟਿਆਲਾ, 12 ਸਤੰਬਰ 2020 - ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਵਲੋਂ ਪਟਿਆਲਾ ਸ੍ਰੀ ਗੁਰੂ ਸਿੰਘ ਸਭਾ ਮਾਲ ਰੋਡ ਸਥਿੱਤ ਲੈਬਾਰੋਟਰੀ ਦੀ ਸਮਰੱਥਾ ਵਿੱਚ ਵਾਧਾ ਕੀਤਾ ਹੈ।
ਜਿਸ ਦਾ ਉਦਘਾਟਨ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐੱਸ ਪੀ ਸਿੰਘ ਓਬਰਾਏ ਅਤੇ ਪਟਿਆਲਾ ਦੇ ਐੱਸ ਐਸ ਪੀ ਵਿਕਰਜੀਤ ਦੁੱਗਲ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ।
ਇਸ ਮੌਕੇ ਤੇ ਡਾ ਐਸ ਪੀ ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਹਨ। ਜਿਨ੍ਹਾਂ ਵਿੱਚ ਲੋੜਵੰਦਾਂ ਲਈ ਰਿਆਇਤੀ ਦਰਾਂ ਤੇ ਡਾਇਲਸਿਸ ਕਰਵਾਉਣੇ, ਮੈਡੀਕਲ ਐਮਰਜੈਂਸੀ ਲਈ ਮਾਲੀ ਮਦਦ ਤੋਂ ਇਲਾਵਾ ਉੱਤਰੀ ਭਾਰਤ ਵਿੱਚ ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਰਿਆਇਤੀ ਦਰ ਤੇ ਟੈਸਟ ਕਰਵਾਉਣ ਦੇ ਲਈ ਲੈਬਾਰੋਟਰੀਆਂ ਵੀ ਖੋਲ੍ਹੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਸਮਰੱਥਾ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।
ਪਟਿਆਲਾ ਦੇ ਐੱਸ ਐੱਸ ਪੀ ਵਿਕਰਮਜੀਤ ਦੁੱਗਲ ਨੇ ਡਾ ਓਬਰਾਏ ਦੇ ਯਤਨਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹੋ ਜਿਹੀਆਂ ਸਖਸ਼ੀਅਤਾਂ ਸਦਕਾ ਲੋਕ ਭਲਾਈ ਦੇ ਕੰਮ ਸੰਭਵ ਹੋ ਰਹੇ ਹਨ।
ਇਸ ਮੌਕੇ ਤੇ ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਵਲੋਂ ਪਟਿਆਲਾ ਪੁਲਿਸ ਦੀ ਮੰਗ ਤੇ 10 ਹਜ਼ਾਰ ਸਾਬਣ, 5 ਹਜ਼ਾਰ ਮਾਸਕ ਅਤੇ 2000 ਸੈਨੀਟਾਈਜ਼ਰ ਦਿੱਤੇ ਗਏ ।
ਇਸ ਮੌਕੇ ਤੇ ਟਰੱਸਟ ਵਲੋਂ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ, ਸਕੱਤਰ ਗਗਨਦੀਪ ਆਹੂਜਾ, ਸਿਹਤ ਸਲਾਹਕਾਰ ਡਾ ਡੀ ਐਸ ਗਿੱਲ, ਡਾਇਰੈਕਟਰ ਸਿੱਖਿਆ ਇੰਦਰਜੀਤ ਕੌਰ ਗਿੱਲ, ਡਾ ਆਰ ਐੱਸ ਅਟਵਾਲ, ਕੇ ਐਸ ਗਰੇਵਾਲ ਵਕੀਲ ਜਿੰਦੂ ਆਦਿ ਮੌਜੂਦ ਸਨ।
ਇਸ ਮੌਕੇ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐੱਸ ਪੀ ਸਿੰਘ ਓਬਰਾਏ ਵਲੋਂ ਐਸ ਐੱਸ ਪੀ ਵਿਕਰਮਜੀਤ ਦੁੱਗਲ, ਐੱਸ ਪੀ ਪਲਵਿੰਦਰ ਸਿੰਘ ਚੀਮਾ ਆਦਿ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਗੁਰੂ ਸਿੰਘ ਸਭਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਜਿਨ੍ਹਾਂ ਵਿੱਚ ਇੰਦਰਮੋਹਨ ਸਿੰਘ ਬਾਜ਼ਾਜ਼, ਪ੍ਰੋ ਬਾਬੂ ਸਿੰਘ ਗੁਰਮ, ਨਰਿੰਦਰ ਸਿੰਘ ਸਹਿਗਲ, ਗੁਰਦੀਪ ਸਿੰਘ ਸਾਬਕਾ ਏ ਆਈ ਜੀ ਆਦਿ ਵੀ ਮੌਜੂਦ ਸਨ।