ਮਨਿੰਦਰਜੀਤ ਸਿੱਧੂ
ਜੈਤੋ, 12 ਸਤੰਬਰ 2020 - ਪਿਛਲ਼ੇ ਦਿਨੀਂ ਪ੍ਰਸ਼ਾਸਨ ਵੱਲੋਂ ਜੈਤੋ ਦੀ ਪਟਵਾਰੀਆਂ ਵਾਲੀ ਗਲੀ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਪਾਜ਼ੀਟਿਵ ਕੇਸ ਆ ਜਾਣ ਤੇ ਉਸ ਦੇ ਆਸ ਪਾਸ ਵਾਲੇ ਸਾਰੇ ਇਲਾਕੇ ਨੂੰ ਮਾਈਕਰੋ ਕੰਨਟੋਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਜਦੋਂ ਇਸ ਇਲਾਕੇ ਨੂੰ ਸੀਲ ਕੀਤਾ ਜਾਣਾ ਸੀ ਤਾਂ ਉਸ ਵਕਤ ਇਸ ਇਲਾਕੇ ਦੇ ਲੋਕਾਂ ਨੇ ਵਿਰੋਧ ਵੀ ਕੀਤਾ ਸੀ ਅਤੇ ਪ੍ਰਸ਼ਾਸਨ ਉੱਪਰ ਇਲਾਕੇ ਵਿੱਚ ਫੈਲੀ ਗੰਦਗੀ ਅਤੇ ਸਫਾਈ ਨਾ ਕਰਵਾਉਣ ਦੇ ਦੋਸ਼ ਵੀ ਲਗਾਏ ਸਨ।
ਅੱਜ ਮਾਈਕਰੋ ਕੰਨਟੋਨਮੈਂਟ ਜੋਨ ਐਲਾਨੇ ਉਕਤ ਇਲਾਕੇ ਵਿੱਚ ਲੋਕਾਂ ਦੀ ਸਾਰ ਲੈਣ ਲਈ ਜਦ ਜੈਤੋ ਹਲਕੇ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਪਹੁੰਚੇ ਤਾਂ ਉੱਥੇ ਸਫ਼ਾਈ ਵਗੈਰਾ ਦਾ ਕੋਈ ਪ੍ਰਬੰਧ ਨਹੀਂ ਸੀ, ਨਾਲੀਆਂ ਦਾ ਗੰਦਾ ਪਾਣੀ ਗਲੀਆਂ ਵਿੱਚ ਭਰਿਆ ਹੋਇਆ ਸੀ ਅਤੇ ਲੋਕਾਂ ਦੇ ਘਰਾਂ ਵਿੱਚ ਵੀ ਵੜਿਆ ਹੋਇਆ ਸੀ। ਵਿਧਾਇਕ ਬਲਦੇਵ ਸਿੰਘ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਦਾ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਹੈ। ਇਹ ਲੋਕ ਆਪਣੇ ਏ.ਸੀ. ਕਮਰਿਆਂ ਵਿੱਚ ਬੈਠੇ ਹੀ ਇਲਾਕਿਆਂ ਨੂੰ ਕੰਨਟੋਨਮੈਂਟ ਜ਼ੋਨ ਐਲਾਨ ਕੇ ਸੀਲ ਕਰਨ ਲਈ ਤਾਂ ਕਹਿ ਦਿੰਦੇ ਹਨ ਪਰ ਉਸ ਇਲਾਕੇ ਦੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੰਦੇ।
ਉਹਨਾਂ ਕਿਹਾ ਕਿ ਜੋ ਇਲਾਕੇ ਮਾਈਕਰੋ ਕੰਨਟੋਨਮੈਂਟ ਜੋਨ ਐਲਾਨੇ ਜਾਂਦੇ ਹਨ, ਉਸ ਇਲਾਕੇ ਦੀ ਸਫ਼ਾਈ, ਸੈਨੀਟਾਈਜ ਕਰਨਾ, ਲੋਕਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨਾ ਅਤੇ ਲੋਕਾਂ ਦੀ ਦਵਾਈ ਬੂਟੀ ਦਾ ਪ੍ਰਬੰਧ ਕਰਨਾ ਸਥਾਨਕ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ, ਪਰ ਬੜੇ ਅਫ਼ਸੋਸ ਨਾਲ ਦੀ ਗੱਲ ਹੈ ਕਿ ਜੈਤੋ ਦਾ ਸਿਵਲ ਪ੍ਰਸ਼ਾਸਨ ਇਸ ਮਾਮਲੇ ਵਿੱਚ ਪੂਰੀ ਤਰ•ਾਂ ਫੇਲ• ਹੋ ਚੁੱਕਿਆ ਹੈ। ਉਹਨਾਂ ਮੌਕੇ ਉੱਪਰ ਹੀ ਡੀ.ਸੀ. ਫਰੀਦਕੋਟ ਨੂੰ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਤੁਰੰਤ ਇਲਾਕੇ ਦੀ ਸਫ਼ਾਈ ਕਰਵਾਉਣ ਲਈ ਕਿਹਾ।