ਹਰੀਸ਼ ਕਾਲੜਾ
ਰੂਪਨਗਰ, 14 ਸਤੰਬਰ 2020: ਜਿਲੇ ਵਿਚ ਅੱਜ ਕਰੋਨਾ ਕਾਰਨ 01 ਮਰੀਜ਼ ਨੇ ਦਮ ਤੋੜ ਦਿਤਾੱ ਤੇ 63 ਨਵੇਂ ਕੇਸ ਸਾਹਮਣੇ ਆਏ ਹਨ।ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਐਚ.ਐਨ.ਸ਼ਰਮਾ ਨੇ ਦਸਿਆ ਕਿ ਹੁਣ ਤੱਕ ਜਿਲੇ ਵਿਚ ਕਰੋਨਾ ਦੇ 41007 ਸੈਂਪਲ ਲਏ ਗਏ ਜਿਸ ਵਿਚੋਂ 39264 ਨੈਗੇਟਿਵ ਅਤੇ 720 ਪੈਂਡਿੰਗ ਹਨ।ਉਨਾਂ ਦਸਿਆ ਕਿ ਹੁਣ ਤੱਕ ਜਿਲੇ ਵਿਚ 1391 ਪੋਜ਼ਿਟਿਵ ਹੋ ਚੁਕੇ ਹਨ ਜਿਨਾਂ ਵਿਚੋਂ ਹੁਣ ਤੱਕ 948 ਠੀਕ ਹੋ ਚੁਕੇ ਹਨ ।ਹੁਣ ਤੱਕ 45 ਜਣਿਆਂ ਦੀ ਕਰੋਨਾਂ ਕਾਰਨ ਮੋਤ ਹੋ ਚੁਕੀ ਹੈ ,ਅੱਜ 650 ਜਣਿਆਂ ਦੇ ਸੈਂਪਲ ਲਏ ਗਏ ਜਦਕਿ ਅੱਜ 21 ਜਣਿਆਂ ਨੇ ਕਰੋਨਾ ਤੇ ਫਤਿਹ ਪਾਈ।ਉਨਾਂ ਜਿਲੇ ਵਿਚਲੇ ਕਰੋਨਾ ਪੋਜ਼ਿਟਿਵ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ ਜਿਲੇ ਵਿਚ 63 ਜਣੇ ਕਰੋਨਾ ਪੋਜ਼ਿਟਿਵ ਆਏ ਜਿਨਾਂ ਵਿਚੋਂ ਰੂਪਨਗਰ 15,ਸ਼੍ਰੀ ਚਮਕੌਰਸਾਹਿਬ ਵਿਚ 04,ਭਰਤਗੜ ਵਿਚ 06,ਸ਼੍ਰੀ ਆਨੰਦਪੁਰ ਸਾਹਿਬ ਵਿਚ 14,ਮੋਰਿੰਡਾ ਵਿਚ 01, ਜਦਕਿ ਸ਼੍ਰੀ ਨੰਗਲ ਵਿਚ 23 ਜਣੇ ਸ਼ਾਮਿਲ ਹਨ ।