ਅਸ਼ੋਕ ਵਰਮਾ
ਬਠਿੰਡਾ, 14 ਸਤੰਬਰ 2020: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਆਉਟਲੁੱਕ-ਆਈਕੇਅਰ ਇੰਡੀਆ ਰੈਂਕਿੰਗ 2020 ਵਿੱਚ ਦੇਸ਼ ਦੀਆਂ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਚੋਂ 12ਵਾਂ ਰੈਂਕ ਪ੍ਰਾਪਤ ਕਰਕੇ ਆਪਣੀ ਸਫਲਤਾ ਯਾਤਰਾ ਵਿੱਚ ਮੀਲ ਪੱਥਰ ਸਥਾਪਿਤ ਕੀਤਾ ਹੈ। ਹਾਲ ਹੀ ਵਿੱਚ ਜਾਰੀ ਸਰਵੇਖਣ ਦੌਰਾਨ ਸੀਯੂਪੀਬੀ ਨੂੰ ਭਾਰਤ ਦੀ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਸ਼੍ਰੇਣੀ ’ਚ ਵਿੱਚ 73ਵਾਂ ਰੈਂਕ ਮਿਲਿਆ ਹੈ। ਸੀਯੂਪੀਬੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਦੱਸਿਆ ਕਿ ਇਸ ਸਰਵੇਖਣ ਵਿੱਚ ਆਉਟਲੁੱਕ ਇੰਡੀਆ ਨੇ ਸੰਸਥਾਵਾਂ ਦਾ ਪੰਜ ਮਾਪਦੰਡਾਂ‘ ਤੇ ਮੁਲਾਂਕਣ ਕੀਤਾ ਹੈ ਜਿਸ ਲੂ’ਚ ਅਕਾਦਮਿਕ ਤੇ ਖੋਜ ਉਦਯੋਗ ਇੰਟਰਫੇਸ ਤੇ ਪਲੇਸਮੈਂਟ, ਬੁਨਿਆਦੀ ਢਾਂਚਾ ਤੇ ਸਹੂਲਤਾਂ; ਪ੍ਰਸ਼ਾਸ਼ਨ ਤੇ ਦਾਖਲੇ ਅਤੇ ਵਿਭਿੰਨਤਾ ਤੇ ਪਹੁੰਚ ਸ਼ਾਮਲ ਹਨ ਜਿੰਨਾਂ ’ਚ ਸੀਯੂਪੀਬੀ ਨੇ 1000 ਵਿੱਚੋਂ 512.72 ਅੰਕ ਪ੍ਰਾਪਤ ਕੀਤੇ ਹਨ।
ਪ੍ਰੋ. ਤਿਵਾੜੀ ਨੇ ਸਮੁੱਚੇ ਸੀਯੂਪੀਬੀ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਜਾਰੀ ਕੀਤੀ ਗਈ ਐਨਆਈਆਰਐਫ-2020 ਰੈਂਕਿੰਗ ਵਿੱਚ ਵੀ ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਦੀ ਸੂਚੀ ਵਿੱਚ 87 ਸਥਾਨ ਪ੍ਰਾਪਤ ਕੀਤਾ ਹੈ। ਉਨਾਂ ਦੱਸਿਆ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਯੂਨੀਵਰਸਿਟੀ ਜਿਸ ਮੰਤਵ ਲਈ ਸਥਾਪਿਤ ਕੀਤੀ ਸੀ ਉਸ ਨੂੰ ਹਾਸਲ ਕਰਨ ਲਈ ਅੱਗੇ ਵਧ ਰਹੀ ਹੈ। ਉਨਾਂ ਆਖਿਆ ਕਿ ਇਸ ਦੇ ਬਾਵਜੂਦ ਵਰਸਿਟੀ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਹੋਰ ਬਿਹਤਰ ਬਨਾਉਣ ਲਈ ਯਤਨ ਕਰਨ ਦੀ ਲੋੜ ਹੈ। ਪ੍ਰੋ. ਤਿਵਾੜੀ ਨੇ ਉਮੀਦ ਜਤਾਈ ਕਿ ਯੂਨੀਵਰਸਿਟੀ ਭਵਿੱਖ ’ਚ ਹੋਰ ਵੀ ਬੁਲੰਦਆਂ ਛੁਹੇਗੀ ਜਿਸ ਦੇ ਅਧਾਰ ਤੇ ਕੌਮਾਂਤਰੀ ਪੱਧਰ ਦੀਆਂ ਕਿਉਂ.ਐਸ. ਰੈਂਕਿੰਗ ਅਤੇ ਟਾਈਮਜ਼ ਰੈਂਕਿੰਗ ਆਦਿ ਵਿੱਚ ਬੇਹਤਰ ਪ੍ਰਦਰਸ਼ਨ ਕਰਨ ਦੀ ਜਿੰਮੇਵਾਰੀ ਹੋਵੇਗੀ। ਪ੍ਰੋ. ਤਿਵਾੜੀ ਨੇ ਇਸ ਸਫਲਤਾ ਦਾ ਸਿਹਰਾ ਫੈਕਲਟੀ, ਅਧਿਕਾਰੀਆਂ, ਸਟਾਫ, ਆਈਕੇਯੂਏਸੀ ਸੈੱਲ, ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਲਗਨ ਨੂੰ ਦਿੱਤਾ।