ਅਸ਼ੋਕ ਵਰਮਾ
ਬਠਿੰਡਾ, 14 ਸਤੰਬਰ 2020: ਬਠਿੰਡਾ ਪੁਲਿਸ ਨੇ ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਆਰਡੀਨੈਂਸਾਂ ਖਿਲਾਫ ਕੀਤੇ ਜਾ ਰਹੇ ਸੰਘਰਸ਼ ਤਹਿਤ ਮੰਗਲਵਾਰ ਨੂੰ ਲਾਏ ਜਾਣ ਵਾਲੇ ਜਾਮ ਨੂੰ ਦੇਖਦਿਆਂ ਆਵਾਜਾਈ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਬਦਲਵਾਂ ਰੂਟ ਪਲਾਨ ਜਾਰੀ ਕੀਤਾ ਹੈ। ਜ਼ਿਲਾ ਪੁਲਿਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਪੰਜਾਬ ਦੀਆਂ 11 ਕਿਸਾਨ ਜਥੇਬੰਦੀਆਂ ਪੰਜਾਬ ’ਚ ਦੁਪਿਹਰ 12 ਵਜੇ ਤੋਂ ਦੁਪਿਹਰ 2 ਵਜੇ ਤੱਕ ਰੋਡ ਜਾਮ ਕਰ ਰਹੀਆਂ ਹਨ। ਜੱਥੇਬੰਦੀਆਂ ਵਲੋਂ ਜ਼ਿਲਾ ਬਠਿੰਡਾ ਅੰਦਰ ਟੋਲ ਪਲਾਜਾ ਪਿੰਡ ਜੀਦਾ ਥਾਣਾ ਨੇਹੀਆਵਾਲਾ ਐਨ.ਐਚ.-54 ਤੇ ਭਾਈ ਘਨੱਈਆ ਚੌਂਕ ਨੇੜੇ ਨਹਿਰ ਪੁਲ ਨੇੜੇ ਐਨ.ਐਚ.-54 ਬਠਿੰਡਾ ਆਦਿ ਥਾਵਾਂ ਤੇ ਸੜਕ ਜਾਮ ਕਰਕੇ ਧਰਨੇ ਲਗਾਏ ਜਾ ਰਹੇ ਹਨ।
ਜ਼ਿਲਾ ਪੁਲਿਸ ਮੁਖੀ ਨੇ ਹੋਰ ਦੱਸਿਆ ਕਿ ਧਰਨੇ ਦੇ ਮੱਦੇਨਜ਼ਰ ਜ਼ਿਲਾ ਪੁਲਿਸ ਵਲੋਂ ਆਮ ਲੋਕਾਂ ਦੀ ਸਹੂਲਤ ਲਈ ਬਾਜਾਖ਼ਾਨਾ ਸਾਈਡ ਤੋਂ ਬਠਿੰਡਾ ਵੱਲ ਆਉਣ ਵਾਲੀ ਟੈ੍ਰਫ਼ਿਕ ਲਈ ਬਾਜਾਖ਼ਾਨਾ ਬਠਿੰਡਾ ਰੋਡ ਟੀ ਪੁਆਇੰਟ ਤੋਂ ਪਿੰਡ ਰੋਮਾਣਾ ਅਜੀਤ ਸਿੰਘ, ਘਣੀਆ, ਮਲੂਕਾ, ਕੋਠਾਗੁਰੂ, ਨਥਾਣਾ, ਭੁੱਚੋਂ ਚੌਂਕ ਤੋਂ ਬਠਿੰਡਾ ਰੂਟ ਰਹੇਗਾ। ਇਸੇ ਤਰਾਂ ਜ਼ਿਲਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਜੈਤੋ ਤੋਂ ਬਠਿੰਡਾ ਆਉਣ ਵਾਲੇ ਟ੍ਰੈਫ਼ਿਕ ਲਈ ਪਿੰਡ ਗਿੱਲ ਪੱਤੀ, ਜੇਲ ਰੋਡ, ਪਿੰਡ ਜੋਗਾਨੰਦ ਤੋਂ ਨਹਿਰ ਪੁਲ ਦੇ ਉਪਰ ਦੀ ਮਾਡਲ ਟਾਊਨ ਫੇਜ਼-4 ਤੇ 5 ਤੋਂ ਪੈਲਿਸ ਰੋਡ ਤੋਂ ਬੱਤੀਆਂ ਵਾਲਾ ਚੌਂਕ (ਬਠਿੰਡਾ ਬਰਨਾਲਾ ਰੋਡ) ਨੇੜੇ ਗੁਰੂਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਬਠਿੰਡਾ ਰੂਟ ਪਲਾਟ ਹੋਵੇਗਾ। ਇਸੇ ਤਰਾਂ ਮਲੋਟ ਤੇ ਸ਼੍ਰੀ ਮੁਕਤਸਰ ਸਾਇਡ ਤੋਂ ਬਠਿੰਡਾ ਵੱਲ ਆਉਣ ਵਾਲੀ ਟੈ੍ਰਫ਼ਿਕ ਮਲੋਟ-ਬਠਿੰਡਾ ਰੋਡ ਟੀ ਪੁਆਇੰਟ, ਰਿੰਗ ਰੋਡ ਤੋਂ ਚੌਂਕ ਨੇੜੇ ਸਕਾਈਲੈਂਡ ਰਿਜੋਰਟ ਮੁਲਤਾਨੀਆ ਰੋਡ ਤੋਂ ਬਠਿੰਡਾ ਰਹੇਗਾ।
ਜ਼ਿਲਾ ਪੁਲਿਸ ਮੁਖੀ ਦੱਸਿਆ ਕਿ ਮਲੋਟ ਰੋਡ ਤੋਂ ਫ਼ਰੀਦਕੋਟ ਵੱਲ ਜਾਣ ਵਾਲੀ ਟੈ੍ਰਫ਼ਿਕ ਟੀ ਪੁਆਇੰਟ ਸਿਵੀਆ (ਮਲੋਟ-ਬਠਿੰਡਾ ਰੋਡ) ਤੋਂ ਪਿੰਡ ਸਿਵੀਆ ਤੋਂ ਗਿੱਲ ਪੱਤੀ ਤੋਂ ਗੋਨਿਆਣਾ ਮੰਡੀ ਤੋਂ ਵਾਇਆ ਜੈਤੋ। ਇਸੇ ਤਰਾਂ ਡੱਬਵਾਲੀ ਰੋਡ ਤੋਂ ਫ਼ਰੀਦਕੋਟ ਸਾਇਡ ਜਾਣ ਵਾਲੀ ਟੈ੍ਰਫ਼ਿਕ ਟੀ ਪੁਆਇੰਟ ਇੰਜੀਨੀਅਰ ਕਾਲਜ ਤੋਂ ਲਾਡਲੀ ਧੀ ਚੌਂਕ ਤੋਂ ਰਿੰਗ ਰੋਡ ਤੋਂ ਟੀ ਪੁਆਇੰਟ ਬਠਿੰਡਾ ਮਲੋਟ ਰੋਡ ਤੋਂ ਟੀ ਪੁਆਇੰਟ ਸਿਵੀਆ ਤੋਂ ਪਿੰਡ ਸਿਵੀਆ ਤੋਂ ਗਿੱਲ ਪੱਤੀ ਤੋਂ ਗੋਨਿਆਣਾ ਮੰਡੀ ਤੋਂ ਵਾਇਆ ਜੈਤੋਂ। ਬਾਦਲ ਰੋਡ ਤੋਂ ਫ਼ਰੀਦਕੋਟ ਸਾਇਡ ਜਾਣ ਵਾਲੀ ਟੈ੍ਰਫ਼ਿਕ ਲਾਡਲੀ ਧੀ ਚੌਂਕ ਤੋਂ ਰਿੰਗ ਰੋਡ ਤੋਂ ਟੀ ਪੁਆਇੰਟ ਬਠਿੰਡਾ ਮਲੋਟ ਰੋਡ ਤੋਂ ਟੀ ਪੁਆਇੰਟ ਸਿਵੀਆ ਤੋਂ ਪਿੰਡ ਸਿਵੀਆ ਤੋਂ ਗਿੱਲ ਪੱਤੀ ਤੋਂ ਗੋਨਿਆਣਾ ਮੰਡੀ ਤੋਂ ਵਾਇਆ ਜੈਤੋਂ ਰਹੇਗਾ।
ਇਸੇ ਤਰਾਂ ਮਾਨਸਾ ਤੇ ਤਲਵੰਡੀ ਰੋਡ ਤੋਂ ਫ਼ਰੀਦਕੋਟ ਸਾਇਡ ਜਾਣ ਵਾਲੀ ਟੈ੍ਰਫ਼ਿਕ ਆਈ.ਟੀ.ਆਈ. ਚੌਂਕ ਤੋਂ ਟੀ ਪੁਆਇੰਟ ਇੰਜਨੀਅਰ ਕਾਲਜ ਤੋਂ ਲਾਡਲੀ ਧੀ ਚੌਂਕ ਤੋਂ ਰਿੰਗ ਰੋਡ ਤੋਂ ਟੀ ਪੁਆਇੰਟ ਬਠਿੰਡਾ-ਮਲੋਟ ਰੋਡ ਤੋਂ ਟੀ ਪੁਆਇੰਟ ਸਿਵੀਆ ਤੋਂ ਪਿੰਡ ਸਿਵੀਆ ਤੋਂ ਗਿੱਲ ਪੱਤੀ ਤੋਂ ਗੋਨਿਆਣਾ ਮੰਡੀ ਤੋਂ ਵਾਇਆ ਜੈਤੋਂ। ਬਰਨਾਲਾ-ਰਾਮਪੁਰਾ ਰੋਡ ਤੋਂ ਫ਼ਰੀਦਕੋਟ ਸਾਇਡ ਜਾਣ ਵਾਲਾ ਟੈ੍ਰਫ਼ਿਕ ਟੋਲ ਪਲਾਜਾ ਲਹਿਰਾ ਮੁਹੱਬਤ ਲੰਘ ਕੇ ਬਠਿੰਡਾ ਸਾਇਡ ਪੁਲ ਚੜਨ ਤੋਂ ਪਹਿਲਾ ਸਲਿੱਖ ਰੋਡ ਹੋ ਕੇ ਭੁੱਚੋਂ ਚੌਂਕ ਤੋਂ ਭੁੱਚੋ ਕਲਾਂ ਤੋਂ ਨਥਾਣਾ ਤੋਂ ਕੋਠਾ ਗੁਰੂ ਤੋਂ ਭਗਤਾ ਤੋਂ ਬਾਜਾਖਾਨਾ ਹੋਵੇਗਾ। ਇਸੇ ਤਰਾਂ ਬਰਨਾਲਾ-ਰਾਮਪੁਰਾ ਰੋਡ ਤੋਂ ਮਲੋਟ, ਸ਼੍ਰੀ ਮੁਕਤਸਰ ਸਾਹਿਬ ਸਾਇਡ ਜਾਣ ਵਾਲਾ ਟ੍ਰੈਫ਼ਿਕ ਬੱਤੀਆਂ ਵਾਲਾ ਚੌਂਕ (ਬਠਿੰਡਾ ਬਰਨਾਲਾ ਰੋਡ) ਨੇੜੇ ਗੁਰੂਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਤੋਂ ਨਾਰੰਗ ਹਸਪਤਾਲ ਰੋਡ ਤੋਂ ਆਈ.ਸੀ.ਆਈ.ਸੀ. ਬੈਂਕ ਚੌਂਕ ਤੋਂ 100 ਫੁੱਟੀ ਰੋਡ ਤੋਂ ਭਾਗੂ ਰੋਡ ਤੋਂ ਲਿਬਰਟੀ ਚੌਂਕ ਤੋਂ ਸਬਜ਼ੀ ਮੰਡੀ ਤੋਂ ਮੁਲਤਾਨੀਆ ਰੋਡ ਤੋਂ ਸਕਾਈਲੈਂਡ ਰਿਜੋਰਟ ਚੌਂਕ ਤੋਂ ਰਿੰਗ ਰੋਡ ਤੋਂ ਟੈ੍ਰਫ਼ਿਕ ਜਾਵੇਗੀ।