ਜਲੰਧਰ, 14 ਸਤੰਬਰ 2020: ਸੋਮਵਾਰ ਨੂੰ ਇਕ ਕਰਮਚਾਰੀ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਲਾ ਸੇਵਾ ਕੇਂਦਰ ਦੋ ਦਿਨਾਂ ਲਈ ਬੰਦ ਰਹੇਗਾ। ਸੇਵਾ ਕੇਂਦਰ, ਜੋ ਕਿ ਟਾਈਪ -1 ਸ਼੍ਰੇਣੀ ਦਾ ਹੈ, ਜਨਤਕ ਕੰਮਾਂ ਲਈ 15 ਅਤੇ 16 ਸਤੰਬਰ ਨੂੰ ਬੰਦ ਰਹੇਗਾ ਅਤੇ ਦੋ ਦਿਨ ਕੰਪਲੈਕਸ ਦੇ ਅੰਦਰ ਉਚਿਤ ਕੀਟਾਣੂਨਾਸ਼ਕ ਮੁਹਿੰਮ ਚਲਾਈ ਜਾਵੇਗੀ।
ਜ਼ਿਲ੍ਹਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਵਧਾਨੀ ਦੇ ਤੌਰ ‘ਤੇ ਸਾਰੇ ਸਟਾਫ ਅਤੇ ਹੋਰਾਂ ਨੂੰ ਸਖ਼ਤੀ ਨਾਲ ਘਰਾਂ ਵਿੱਚ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਤੇ ਕੋਵਿਡ ਟੈਸਟ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਲੋਕ ਦਮੋਰੀਆ ਰੇਲਵੇ ਓਵਰ ਬ੍ਰਿਜ, ਪਿਮਸ ਦੇ ਅੰਦਰ, ਲੰਬਾ ਪਿੰਡ ਚੌਕ, ਲੱਧੇਵਾਲੀ ਅਤੇ ਮਾਡਲ ਟਾਊਨ ਨੇੜਲੇ ਸੇਵਾ ਕੇਂਦਰਾਂ ਵਿੱਚ ਆਪਣੇ ਕੰਮਾਂ ਲਈ ਜਾ ਸਕਦੇ ਹਨ।