← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 14 ਸਤੰਬਰ 2020: ਇੰਸਪੈਕਟਰ ਰਜਿੰਦਰ ਕੁਮਾਰ ਨੂੰ ਉਨਾਂ ਦੀਆਂ ਸੇਵਾਵਾਂ ਦੇ ਮੱਦੇਨਜਰ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਸੀਆਈਏ -2 ਦਾ ਇੰਚਾਰਜ ਨਿਯੁਕਤ ਕੀਤਾ ਹੈ। ਰਜਿੰਦਰ ਕੁਮਾਰ ਨੇ ਅੱਜ ਆਪਣਾ ਅਹੁਦਾ ਸੰਭਾਲਦਿਆਂ ਡਿਊਟੀ ਤਨਦੇਹੀ ਨਾਲ ਕਰਨ ਦੀ ਗੱਲ ਆਖੀ ਹੈ। ਪਿਛਲੇ ਦਿਨੀ ਅਕਾਲੀ ਆਗੂ ਸੁਖਨ ਸੰਧੂ ਦੇ ਕਤਲ ਮਾਮਲੇ ’ਚ ਪ੍ਰੀਵਾਰਕ ਮੈਂਬਰਾਂ ਵੱਲੋਂ ਸੀਆਈਏ ਸਟਾਫ 2 ਦੇ ਇੰਚਾਰਜ ਨੂੰ ਤਬਦੀਲ ਕਰਨ ਦੀ ਚਰਚਾ ਚੱਲ ਰਹੀ ਸੀ ਜਿਸ ਨੂੰ ਐਸਐਸਪੀ ਦੇ ਹੁਕਮਾਂ ਨੂੰ ਵਿਰਾਮ ਲਾ ਦਿੱਤਾ ਹੈ। ਗੌਰਤਲਬ ਹੈ ਕਿ ਇੰਸਪੈਕਟਰ ਰਜਿੰਦਰ ਕੁਮਾਰ ਇਸ ਤੋਂ ਪਹਿਲਾਂ ਸੀਆਈਏ -1 ਵਿੱਚ ਸੇਵਾ ਨਿਭਾਅ ਚੁੱਕੇ ਹਨ ਜਿੱਥੇ ਉਨਾਂ ਨੇ ਕਈ ਸੰਗੀਨ ਅਪਰਾਧਿਕ ਮਾਮਲਿਆਂ ਨੂੰ ਹੱਲ ਕਰਨ ’ਚ ਸਫਲਤਾ ਹਾਸਲ ਕੀਤੀ ਸੀ। ਇਸ ਸਮੇਂ ਉਹ ਥਾਣਾ ਨਥਾਣਾ ਦੇ ਮੁੱਖ ਥਾਣਾ ਅਫਸਰ ਵਜੋਂ ਸੇਵਾ ਨਿਭਾਅ ਰਹੇ ਸਨ ਜਿੱਥੇ ਵੀ ਉਨਾਂ ਨੇ ਕਈ ਮਾਮਲਿਆਂ ਨੂੰ ਹੱਲ ਕੀਤਾ ਸੀ। ਇੰਸਪੈਕਟਰ ਰਜਿੰਦਰ ਕੁਮਾਰ ਨੂੰ ਵਧੀਆ ਸੇਵਾਵਾਂ ਲਈ ਮੁੱਖ ਮੰਤਰੀ ਐਵਾਰਡ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਿਆ ਹੈ। ਪੰਜਾਬ ਦੇ ਕਾਲੇ ਦਿਨਾਂ ਦੌਰਾਨ ਵੀ ਰਜਿੰਦਰ ਕੁਮਾਰ ਨੇ ਸ਼ਾਨਦਾਰ ਸੇਵਾਵਾਂ ਨਿਭਾਈਆਂ ਸਨ ਜਿੰਨਾਂ ਦੀ ਤੱਤਕਾਲੀ ਡੀਜੀਪੀ ਕੇਪੀ ਐਸ ਗਿੱਲ ਨੇ ਸ਼ਲਾਘਾ ਕੀਤੀ ਸੀ। ਕੁੱਝ ਸਾਲ ਪਹਿਲਾਂ ਪਿੰਡ ਗੁਲਾਬਗੜ ਵਿੱਚ ਵਿੱਕੀ ਗੌਂਡਰ ਗਰੁੱਪ ਦੇ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਦੌਰਾਨ ਰਾਜਿੰਦਰ ਕੁਮਾਰ ਅਤੇ ਉਸ ਦੀ ਟੀਮ ਨੇ ਦੋ ਖਤਰਨਾਕ ਗੈਂਗਸਟਰ ਜਿਉਂਦੇ ਫੜ ਲਏ ਸਨ ਜਦੋਂਕਿ ਫੜ ਲਿਆ ਸੀ ਜਦੋਂਕਿ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਫਾਜਲਿਕਾ ਵਿੱਚ ਸੀਆਈਏ ਦੇ ਇੰਚਾਰਜ ਹੁੰਦਿਆਂ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕਾਬੂ ਕਰਨ ਪਿੱਛੋਂ ਜੇਲ ਭੇਜਣ ’ਚ ਵੀ ਰਜਿੰਦਰ ਕੁਮਾਰ ਦਾ ਯੋਗਦਾਨ ਰਿਹਾ ਸੀ। ਰਾਜਿੰਦਰ ਕੁਮਾਰ ਦਾ ਕਹਿਣਾ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਹ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ।
Total Responses : 188