ਜਗਦੀਸ਼ ਥਿੰਦ
ਫਾਜ਼ਿਲਕਾ, 14 ਸਤੰਬਰ
ਜ਼ਿਲ੍ਹਾ ਫਾਜ਼ਿਲਕਾ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਅਤੇ ‘ਮਿਰਾਕੀ’ ਸੰਸਥਾ ਦੇ ਸਹਿਯੋਗ ਨਾਲ ‘ਡਿਜੀਟਲ ਮਾਤਾ-ਪਿਤਾ ਮਾਰਗ ਦਰਸ਼ਕ ਪ੍ਰੋਗਰਾਮ’ 5 ਸਤੰਬਰ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ, ਸੁਪਰਵਾਇਜ਼ਰਾ ਅਤੇ ਆਂਗਣਵਾੜੀ ਵਰਕਰਾਂ ਨੂੰ ਆਨਲਾਈਨ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਕਿ ਇਹ ਪ੍ਰੋਗਰਾਮ ਸਫਲਤਾ ਪੁਰਵਕ ਚੱਲ ਸਕੇ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ‘ਡਿਜੀਟਲ ਮਾਤਾ-ਪਿਤਾ ਮਾਰਗ ਦਰਸ਼ਕ ਪ੍ਰੋਗਰਾਮ’ ਦਾ ਉਦੇਸ਼ 6 ਸਾਲ ਤੋਂ ਘੱਟ ਉਮਰ ਬੱਚਿਆਂ ਦਾ ਸਰਵਪੱਖੀ ਵਿਕਾਸ ਜਿਵੇ ਸ਼ਰੀਰਿਕ,ਮਾਨਸਿਕ , ਬੋਧਿਕ , ਭਾਵਨਾਤਵਕ ਅਤੇ ਭਾਸ਼ਾ ਦਾ ਵਿਕਾਸ ਕਰਨਾ, ਮਾਪਿਆ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਕਰਨਾ, ਬੱਚਿਆ ਵਿਚ ਜੀਵਨ ਹੁਨਰਾਂ ਨੂੰ ਵਿਕਸਿਤ ਕਰਨਾ ਹੈ, ਕਿਉਕਿ ਇਹਨਾ ਸਾਲਾਂ ਵਿੱਚ ਬੱਚੇ ਦਾ ਮਾਨਸਿਕ ਅਤੇ ਸ਼ਰਰੀਕ ਵਿਕਾਸ ਤੇਜ ਗਤੀ ਨਾਲ ਹੁੰਦਾ ਹੈ। ਇਸ ਪ੍ਰੋਗਰਾਮ ਤਹਿਤ ਆਂਗਣਵਾੜੀ ਵਰਕਰ ਵੱਲੋ ਅਪਣੇ-ਅਪਣੇ ਖੇਤਰ/ਪਿੰਡਾ ‘ਚ ਮਾਤਾ-ਪਿਤਾ ਦੇ ਵਟਸਐਪ ਤੇ ਗਰੁੱਪ ਬਣਾਏ ਗਏ ਹਨ। ਇਹਨਾ ਵਟਸਐਪ ਗਰੁਪਾ ਰਾਹੀ 3060 ਪਰਿਵਾਰ/ਪੇਰੈਂਟਸ ਨੂੰ ਜੋੜਿਆ ਗਿਆ ਹੈ। ਇਹਨਾ ਵਟਸਐਪ ਗਰੁੱਪਾਂ ਰਾਹੀ ਦੋ ਭਾਗਾਂ ਵਿੱਚ 2 ਸਾਲ ਤੋਂ ਘੱਟ ਅਤੇ 3-6 ਸਾਲ ਤੱਕ ਬੱਚਿਆ ਲਈ ਰੋਜਾਨਾ ਰੋਚਕ ਗਤਿਵਿਧਿਆ/ਏਕਟਿਵਿਟੀਸ ਦੀਆ ਵੀਡਿਉਸ ਮਾਪਿਆ ਨਾਲ ਸਾਂਝੀਆ ਕੀਤੀਆ ਜਾਂਦੀਆ ਹਨ।
ਉਨ੍ਹਾਂ ਦੱਸਿਆ ਕਿ ਇਹ ਗਤਿਵਿਧਿਆ ਇਹੋ ਜਿਹੀਆਂ ਹੁੰਦਿਆ ਹਨ ਜਿਨ੍ਹਾਂ ਰਾਹੀ ਬੱਚਿਆਂ ਦਾ ਸੰਪੂਰਨ ਵਿਕਾਸ ਹੋ ਸਕੇ, ਜਿਵੇ ਕਿ ਸ਼ਰੀਰਿਕ,ਮਾਨਸਿਕ , ਬੋਧਿਕ , ਭਾਵਨਾਤਵਕ ਅਤੇ ਭਾਸ਼ਾ ਦਾ ਵਿਕਾਸ, ਮਾਪਿਆ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਅਤੇ ਬੱਚਿਆ ਵਿਚ ਜੀਵਨ ਹੁਨਰ ਦਾ ਵਿਕਾਸ ਹੋ ਸਕੇ। ਮਾਪਿਆ ਵੱਲੋ ਬੱਚਿਆਂ ਨੂੰ ਇਹ ਗਤਿਵਿਧੀਆਂ ਕਰਵਾ ਕੇ ਵਟਸਐਪ ਰਾਹੀਂ ਆਂਗਣਵਾੜੀ ਵਰਕਰ ਨੂੰ ਵੀਡਿਉ ਬਣਾ ਕੇ ਭੇਜਿਆਂ ਜਾਦਿਆਂ ਹਨ ਇਹ ਗਤਿਵਿਧੀਆ ਕੋਵਿਡ-19 ਮਹਾਂਮਾਰੀ ਦੇ ਇਸ ਸਮੇਂ ਵਿੱਚ ਬੱਚਿਆ ਨੂੰ ਤਨਾਅ ਤੋ ਦੁਰ ਰੱਖਣ, ਮਾਪਿਆ ਅਤੇ ਬੱਚਿਆ ਵਿੱਚ ਸਾਂਝ ਪੈਂਦਾ ਕਰਨ ਅਤੇ ਬੱਚੇ ਨੂੰ ਸੁੱਰਖਿਤ ਮਹਿਸੂਸ ਕਰਵਾਉਣ ਵਿੱਚ ਸਹਾਈ ਹੋਣਗੀਆ। ਮਾਪਿਆ ਵੱਲੋ ਸਾਂਝੀਆ ਕੀਤੀਆ ਗਈਆ ਵੀਡਿਉਸ ਵਿਚੋ ਸਭ ਤੋ ਵਧੀਆ ਵਿਡੀਉ ਭੇਜਣ ਵਾਲੇ ਮਾਪਿਆ ਨੂੰ ਵਿਭਾਗ ਦੇ ਉੱਚ ਅਧਿਆਰੀ ਨਾਲ ਮੀਟਿੰਗ ਵਿੱਚ ਸ਼ਾਮਿਲ ਕੀਤਾ ਜਾਵੇਗਾ ਤਾ ਉਹਨਾ ਦਾ ਪ੍ਰੋਤਸਾਹਣ ਹੋ ਸਕੇ ਅਤੇ ਉਹ ਅਪਣੇ ਵਿਚਾਰ ਸਾਂਝੇ ਕਰ ਸਕਣ। ਇਹਨਾ ਮਾਪਿਆ ਦੇ ਵਿਚਾਰ ਦੂਜਿਆ ਮਾਪਿਆ ਨੂੰ ਗਰੁਪਾ ਰਾਹੀ ਸਾਂਝੇ ਕੀਤੇ ਜਾਣਗੇ ਤਾ ਜੋ ਦੁਜੇ ਵੀ ਮਾਪੇ ਪ੍ਰੇਰਿਤ ਹੋ ਸਕਣ। ਇਸ ਪ੍ਰਗੋਰਾਮ ਨੂੰ ਮਾਪਿਆ ਵੱਲੋ ਵੱਡਾ ਹੁੰਗਾਰਾ ਮਿਲਿਆ ਹੈ। 6 ਸਾਲ ਤੋਂ ਉਮਰ ਘੱਟ ਬੱਚਿਆ ਦੇ ਮਾਤਾ-ਪਿਤਾ ਜੋ ਇਸ ਪ੍ਰੋਗਰਾਮ ਵਿੱਚ ਹਿਸਾ ਲੈਣਾ ਚਾਹੁੰਦੇ ਹਨ ਉਹ ਆਪਣੇ ਪਿੰਡ ਪਧੱਰ/ਖੇਤਰ ਦੇ ਆਂਗਣਵਾੜੀ ਵਰਕਰ ਨਾਲ ਸੰਪਰਕ ਕਰ ਸਕਦੇ ਹਨ।