ਪਾਕਿਸਤਾਨ 'ਚ 73 ਸਾਲਾਂ ਦੀ ਸੇਵਾ ਮਗਰੋਂ ਮੁਸਲਿਮ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਿੱਖ ਭਾਈਚਾਰੇ ਨੂੰ ਸੌਂਪੇ
ਬਾਬਰ ਜਲੰਧਰੀ
ਲਾਹੌਰ, 14 ਸਤੰਬਰ, 2020 : ਸਿਆਲਕੋਟ ਦੇ ਇਕ ਮੁਸਲਿਮ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪੁਰਾਤਨ ਸਰੂਪ 73 ਸਾਲਾਂ ਦੀ ਸੇਵਾ ਮਗਰੋਂ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੇ ਹਨ। ਹੁਣ ਇਹ ਸਰੂਪ ਗੁਰਦੁਆਰਾ ਬਾਬੇ ਦੇ ਬੇਰ ਸਾਹਿਬ, ਸਿਆਲਕੋਟ ਪਾਕਿਸਤਾਨ ਵਿਖੇ ਸ਼ੁਸ਼ੋਭਿਤ ਕੀਤੇ ਗਏ ਹਨ।
ਗੁਰਦੁਆਰਾ ਸਾਹਿਬ ਦੇ ਹੈਡ ਗੰ੍ਰਥੀ ਜਸਕਰਨ ਸਿੰਘ ਤੇ ਸੇਵਾਦਾਰ ਕਰਨਬੀਰ ਸਿੰਘ ਨੇ ਇਹ ਸਰੂਪ ਪ੍ਰਾਪਤ ਕਰਨ ਦੀ ਸੇਵਾ ਨਿਭਾਈ।
ਇਹ ਗੁਰਦੁਆਰਾ 2 ਜੁਲਾਈ 2019 ਨੂੰ ਸੰਗਤਾਂ ਲਈ ਖੋਲਿਆ ਗਿਆ ਸੀ ਤੇ ਇਹ 500 ਸਾਲ ਪੁਰਾਣਾ ਗੁਰਦੁਆਰਾ ਕਈ ਸਾਲਾਂ ਤੋਂ ਬੰਦ ਸੀ।