ਯੂ ਜੀ ਸੀ-ਨੈਟ ਪ੍ਰੀਖਿਆ ਹੋਈ ਮੁਲਤਵੀ, ਹੁਣ 24 ਸਤੰਬਰ ਤੋਂ ਹੋਵੇਗੀ
ਨਵੀਂ ਦਿੱਲੀ, 15 ਸਤੰਬਰ, 2020 : ਨੈਸ਼ਨਲ ਟੈਸਟਿੰਗ ਏਜੰਸੀ ਨੇ ਐਲਾਨ ਕੀਤਾ ਹੈ ਕਿ ਯੂ ਜੀ ਸੀ –ਨੈਟ (ਨੈਸ਼ਨਲ ਐਲੀਜੀਬਿਲਟੀ ਟੈਸਟ) ਮੁਲਤਵੀ ਕਰ ਦਿੱਤਾ ਗਿਆ ਹੈ ਤੇ ਇਹ 24 ਸਤੰਬਰ ਨੂੰ ਹੋਵੇਗਾ।
ਐਨ ਟੀ ਏ ਦੇ ਸੀਨੀਅਰ ਡਾਇਰੈਕਟਰ ਸਾਧਨਾ ਪ੍ਰਾਸ਼ਰ ਨੇ ਕਿਹਾ ਕਿ ਆਈ ਸੀ ਏ ਆਰ ਪ੍ਰੀਖਿਆ ਏ ਆਈ ਈ ਈ ਏ-ਅੰਡਰ ਗਰੈਜੂਏਟ/ਪੋਸਟ ਗਰੈਜੂਏਟ ਅਤੇ ਏ ਆਈ ਸੀ ਈ ਜੂਨੀਅਰ ਰਿਸਰਚ ਫੈਲੋ/ਸੀਨੀਅਰ ਰਿਸਰਚ ਫੈਲੋ (ਪੀ ਐਚ ਡੀ) 2020-21 (16, 17, 22 ਅਤੇ 23 ਸਤੰਬਰ 2020) ਨੂੰ ਹੋ ਰਹੀ ਹੈ, ਇਸ ਲਈ ਯੂ ਜੀ ਸੀ ਨੈਟ ਪ੍ਰੀਖਿਆ 2020 ਹੁਣ 24 ਸਤੰਬਰ ਤੋਂ ਹੋਵੇਗੀ। ਅਜਿਹਾ ਇਸ ਕਰ ਕੇ ਕੀਤਾ ਗਿਆ ਹੈ ਕਿਉਂਕਿ ਕੁਝ ਉਮੀਦਵਾਰਾਂ ਤੋਂ ਬੇਨਤੀ ਪ੍ਰਾਪਤ ਹੋਈ ਹੈ ਕਿ ਉਹਨਾਂ ਨੇ ਦੋਵੇਂ ਪ੍ਰੀਖਿਆਵਾਂ ਦੇਣੀਆਂ ਹਨ। ਵਿਸ਼ੇ ਵਾਰ ਤੇ ਸ਼ਿਫਟ ਵਾਰ ਪ੍ਰੀਖਿਆ ਦੇ ਵੇਰਵੇ ਬਾਅਦ ਵਿਚ ਅਪਲੋਡ ਕੀਤੇ ਜਾਣਗੇ।