ਮ੍ਰਿਤਕ ਰਾਮ ਗੌਰਵਰਾਪੂ ਦੀ ਫਾਇਲ ਫੋਟੋ
ਹਰਦਮ ਮਾਨ
ਸਰੀ, 15 ਸਤੰਬਰ 2020 - ਬੀਸੀ ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲੇ ਰਾਹੀਂ ਸਰੀ ਦੇ ਇਕ ਪ੍ਰਾਪਰਟੀ ਮੈਨੇਜਰ ਤੇਜਵੰਤ ਧੰਜੂ ਨੂੰ ਆਪਣੇ ਕੌਮਨ ਲਾਅ ਪਾਰਟਨਰ ਦੇ ਕਤਲ ਦੇ ਸੰਬਧ ਵਿਚ 12 ਸਾਲ ਲਈ ਬਿਨਾਂ ਪੈਰੋਲ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
71 ਸਾਲਾ ਤੇਜਵੰਤ ਧੰਜੂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਰਾਮ ਗੌਰਵਰਾਪੂ ਦੀ ਮੌਤ ਵਿੱਚ ਸੈਕਿੰਡ ਡਿਗਰੀ ਕਤਲ ਦੇ ਸਬੰਧ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਤੇਜਵੰਤ ਧੰਜੂ ਉਪਰ 22 ਜੁਲਾਈ, 2018 ਨੂੰ ਵੈਸਟ ਕੈਲੋਨਾ ਦੇ ਇੱਕ ਹੋਟਲ ਦੇ ਕਮਰੇ ਵਿੱਚ 56 ਸਾਲਾ ਰਾਮਾ ਗੌਰਵਰਾਪੂ ਦਾ ਕਤਲ ਕਰਨ ਦਾ ਦੋਸ਼ ਆਇਦ ਕੀਤਾ ਗਿਆ ਸੀ। ਰਾਮਾ ਗੌਰਵਾਰਪੂ ਸਰੀ ਰਾਇਲ ਬੈਂਕ ਦੀ ਸਰੀ ਬਰਾਂਚ ਵਿੱਚ ਫਾਇਨੈਂਸ਼ਲ ਪਲਾਨਰ ਸੀ।
ਬੀ.ਸੀ. ਸੁਪਰੀਮ ਕੋਰਟ ਦੇ ਜਸਟਿਸ ਐਲੀਸਨ ਬੀਮਜ਼ ਨੇ ਅੱਜ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਬਹੁਤ ਸਾਰੇ ਸਬੂਤ ਹਨ ਜਿਨ੍ਹਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਤੇਜਵੰਤ ਧੰਜੂ ਨੇ ਗੌਰਵਰਾਪੂ ਦਾ ਕਤਲ ਕੀਤਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com