ਹਰੀਸ਼ ਕਾਲੜਾ
- ਕੋਰੋਨਾ ਦੌਰਾਨ ਖੂਨਦਾਨ ਦਾਨ ਦੇਣ ਵਾਲੇ ਅਸਲ ਵਿਚ ਦੇ ਰਹੇ ਹਨ ਜੀਵਨ ਦਾਨ
ਸ੍ਰੀ ਅਨੰਦਪੁਰ ਸਾਹਿਬ (ਢੇਰ), 15 ਸਤੰਬਰ 2020 - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਰਵਪੱਖ ਵਿਕਾਸ ਦੇ ਆਪਣੇ ਦਾਅਵੇ ਨੂੰ ਮੁੜ ਦੁਹਰਾਉਂਦੇ ਹੋਏ ਕਿਹਾ ਹੈ ਕਿ ਇਸ ਖੇਤਰ ਵਿਚ ਸੁਰੂ ਹੋਏ ਸਾਰੇ ਵਿਕਾਸ ਕਾਰਜ ਸਾਲ 2021 ਦੀ ਸਮਾਪਤੀ ਤੋ ਪਹਿਲਾ ਮੁਕੰਮਲ ਕਰਦੇ ਲੋਕ ਅਰਪਣ ਕਰ ਦਿੱਤੇ ਜਾਣਗੇ।
ਸਪੀਕਰ ਰਾਣਾ ਕੇ.ਪੀ ਸਿੰਘ ਅੱਜ ਪਿੰਡ ਢੇਰ ਵਿਚ ਲਗਾਏ ਇੱਕ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਲਈ ਇਥੇ ਪੁੱਜੇ ਸਨ। ਕਾਮਰੇਡ ਗੁਰਦਿਆਲ ਸਿੰਘ ਦੀ ਯਾਦ ਵਿਚ ਲਗਾਏ ਇਸ ਖੂਨਦਾਨ ਕੈਂਪ ਮੋਕੇ ਬੋਲਦਿਆਂ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਕਰੋਨਾਂ ਮਹਾਂਮਾਰੀ ਦੋਰਾਨ ਖੂਨਦਾਨ ਕਰਨ ਵਾਲੇ ਲੋਕਾ ਨੂੰ ਜੀਵਨਦਾਨ ਦੇਣ ਦਾ ਕੰਮ ਕਰ ਰਹੇ ਹਨ। ਕਿਉਂਕਿ ਅਜਿਹੇ ਸਮੇਂ ਇਸ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਲਈ ਖੂਨਦਾਨ ਦੀ ਬੇਹੱਦ ਜਰੂਰਤ ਹੈ। ਇਸ ਲਈ ਅਜਿਹੇ ਖੂਨਦਾਨ ਕੈਂਪ ਬਹੁਤ ਹੀ ਮਹੱਤਵਪੂਰਨ ਹਨ। ਖੂਨਦਾਨ ਕਰਨ ਵਾਲੇ ਦਾਨੀਆਂ ਤੋਂ ਇਲਾਵਾ ਅਜਿਹੇ ਕੈਂਪ ਲਗਾਉਣ ਵਾਲੇ ਪ੍ਰਬੰਧਕ ਅਤੇ ਗ੍ਰਾਮ ਪੰਚਾਇਤ ਦਾ ਵੀ ਵਿਸ਼ੇਸ਼ ਸਨਮਾਨ ਹੈ ਜਿਨ੍ਹਾਂ ਨੇ ਅਜਿਹੇ ਨਾਜੁਕ ਦੌਰ ਵਿਚ ਇਹ ਉਪਰਾਲਾ ਕੀਤਾ ਹੈ। ਸਿਹਤ ਵਿਭਾਗ ਅਤੇ ਮੈਡੀਕਲ ਸਟਾਫ ਵਲੋ ਕੋਵਿਡ ਦੀਆ ਸਾਵਧਾਨੀਆਂ ਅਪਨਾਉਦੇ ਹੋਏ ਕੀਤੇ ਗਏ ਪ੍ਰਬੰਧ ਵੀ ਸ਼ਲਾਘਾਯੋਗ ਹਨ। ਲੋਕਾਂ ਨੂੰ ਅਜਿਹੇ ਸਮਾਜ ਸੇਵਾ ਦੇ ਕੰਮ ਵਿਚ ਵੱਧ ਚੜ ਕੇ ਅੱਗੇ ਆਉਣਾ ਚਾਹੀਦਾ ਹੈ।
ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਚਹੁੰਮੁਖੀ ਵਿਕਾਸ ਦਾ ਜਿਕਰ ਕਰਦੇ ਹੋਏ ਕਿਹਾ ਕਿ ਕਰੋੜਾ ਰੁਪਏ ਦੀ ਲਾਗਤ ਨਾਲ ਨੰਗਲ ਵਿਚ ਬਹੁ ਮੰਤਵੀ ਫਲਾਈ ਓਵਰ ਪੁੱਲ ਉਸਾਰੀ ਅਧੀਨ ਹੈ, ਮਹੈਣ ਵਿਚ ਲੜਕੀਆਂ ਦਾ ਕਾਲਜ ਮੰਨਜੂਰ ਕਰਵਾ ਕੇ ਉਸ ਦਾ ਨੀਹ ਪੱਥਰ ਰੱਖ ਦਿੱਤਾ ਹੈ, ਸਤਲੁਜ ਦਰਿਆ ਉਤੇ ਪੁੱਲ ਪਾ ਕੇ ਬੇਲਿਆ ਦੇ ਲੋਕ ਵੀ ਇਸ ਕਾਲਜ ਤੋ ਮਿਲਣ ਵਾਲੀ ਵਿੱਦਿਆ ਦਾ ਲਾਭ ਆਪਣੇ ਬੱਚਿਆ ਨੂੰ ਦੇ ਸਕਣਗੇ। ਇਸ ਤੋਂ ਇਲਾਵਾ ਪੇਂਡੂ ਖੇਤਰ ਦੀਆਂ ਸੜਕਾਂ ਜਿਵੇ ਕਿ ਜਿੰਦਵੜੀ ਤੋਂ ਭਲਾਣ ਆਦਿ ਨੂੰ ਚੋੜਾ ਕਰਨ ਅਤੇ ਕਈ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਜਲਦੀ ਸੁਰੂ ਕਰਵਾਇਆ ਜਾਵੇਗਾ।
ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਬਲਾਕ ਸੰਮਤੀ ਦੀ ਉਪ ਚੇਅਰਮੈਨ ਬੇਗਮ ਫਰੀਦਾ, ਮੈਬਰ ਮਨਪ੍ਰੀਤ ਸਿੰਘ,ਕਮਲਜੀਤ ਸਿੰਘ ਪਪਲੂ, ਸਰਪੰਚ ਰਜਿੰਦਰ ਸਿੰਘ, ਆਈ.ਟੀ.ਆਈ ਗਰਲਜ਼ ਦਾ ਪ੍ਰਿੰ.ਰਾਮ ਸਿੰਘ, ਸਵ:ਕਾਮਰੇਡ ਗੁਰਦਿਆਲ ਸਿੰਘ ਦੇ ਪੁੱਤਰ ਜ਼ਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਸਿਕੰਦਰ ਸਿੰਘ, ਸੁਰਜੀਤ ਸਿਘ ਢੇਰ, ਇੰਦਰਜੀਤ ਸਿੰਘ, ਹਰਜੀਤ ਸਿੰਘ, ਪ੍ਰਦੀਪ ਸ਼ਰਮਾ, ਤਰਸੇਮ ਸਿੰਘ ਭੱਲੜੀ, ਮਨਜੀਤ ਸ਼ ਮਾਸਟਰ ਰਜਿੰਦਰ ਸਿੰਘ, ਸੁਖਦੇਵ ਸਿੰਘ ਖਾਨਪੁਰ, ਬਲਵੰਤ ਸਿੰਘ ਅਟਵਾਲ, ਗੁਰਦਿਆਲ ਸਿੰਘ ਅਟਵਾਲ, ਪ੍ਰੇਮ ਸਿੰਘ ਪ੍ਰਧਾਨ, ਦਰਸ਼ਨ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਚਰਨ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਕੇਸਰ ਸਿੰਘ ਅਟਵਾਲ, ਮਾਸਟਰ ਦਲਜੀਤ ਸਿੰਘ, ਦਿਲਾਵਰ ਸਿੰਘ ਗੱਗ, ਮਾਸਟਰ ਵਿਕਾਸ ਕੁਮਾਰ, ਮਾਸਟਰ ਅਜੇ, ਪ੍ਰੋ. ਜ਼ੋਤੀ, ਸੋਹਣ ਸਿੰਘ, ਸੁਖਵੀਰ ਸਿੰਘ ਮਹੈਣ, ਹੁਕਮ ਸਿੰਘ, ਭਜਨ ਸਿੰਘ ਸੰਦੋਆ, ਬਾਬਾ ਮੁਰਾਦ ਅਲੀ ਜੀ , ਰਾਕੇਸ਼ ਬਾਲੀ,ਸਾਬਕਾ ਸਰਪੰਚ ਗੁਰਮੀਤ ਸਿੰਘ,ਦਵਿੰਦਰ ਨੰਗਲੀ, ਹਰਜਾਪ ਸਿੰਘ ਪਡਿਆਲ, ਜ਼ਸਵਿੰਦਰ ਸਿੰਘ, ਥਾਣੇਦਾਰ ਸੁਰਿੰਦਰਪਾਲ ਤੋ ਇਲਾਵਾ ਐਸ.ਡੀ.ਐਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ ਵੀ ਮੌਜੂਦ ਰਹੇ।