ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ, 15 ਸਤੰਬਰ 2020 - ਦੇਸ਼ ਦੀਆਂ ਸੜਕਾਂ ਤੇ ਐਕਸੀਡੈਂਟਸ ਨੂੰ ਘਟਾਉਣ ਜਿਹੜੇ ਸਖ਼ਤ ਜੁਰਮਾਨੇ ਮੁਕੱਰਰ ਕੀਤੇ ਗਏ ਹਨ। ਉਹਨਾਂ 'ਚ ਗੱਡੀਆਂ ਤੇ ਸਿੱਧਮ ਸਿੱਧਾ ਮੌਤ ਦਾ ਸਮਾਨ ਲੱਦੀ ਫਿਰਨ ਨੂੰ ਕੋਈ ਖ਼ਾਸ ਜੁਰਮ ਵਜੋਂ ਸ਼ਾਮਿਲ ਨਹੀਂ ਕੀਤਾ ਗਿਆ। ਐਕਸੀਡੈਂਟ ਚ ਹੋਈ ਮੌਤ ਤੇ ਕਿਸੇ ਗੱਡੀ ਦੇ ਡਰਾਇਵ ਦੀ ਗਲਤੀ ਸਾਬਿਤ ਵੀ ਹੋ ਜਾਵੇ ਉੱਥੇ ਵੱਧ ਤੋਂ ਵੱਧ ਸਜ਼ਾ 2 ਸਾਲ ਦੀ ਹੀ ਹੋ ਸਕਦੀ ਹੈ। ਸਜ਼ਾ ਇਹ ਸੋਚ ਕੇ ਘੱਟ ਰੱਖੀ ਗਈ ਹੈ ਕਿ ਕੋਈ ਡਰਾਇਵਰ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰਦਾ। ਪਰ ਜਿੱਥੇ ਕੋਈ ਗੱਡੀ ਅਜਿਹੇ ਤਰੀਕੇ ਨਾਲ ਜਾਣ ਬੁੱਝ ਕੇ ਅਜਿਹੇ ਤਰੀਕੇ ਨਾਲ ਮਾਲ ਲੱਦੇ ਜੋ ਰਾਹਗੀਰਾਂ ਲਈ ਮੌਤ ਦਾ ਕਾਰਨ ਬਣੇ ਉਹਦੇ ਵਾਸਤੇ ਕੋਈ ਸਜ਼ਾ ਨਹੀਂ ਬਲਕਿ ਓਵਰਲੋਡਿੰਗ ਵਰਗਾ ਹੀ ਚਲਾਣ ਕੱਟਿਆ ਜਾ ਸਕਦਾ ਹੈ।
ਫੋਟੋ ਵਿੱਚ ਤੁਸੀਂ ਟਰਾਲਿਆਂ ਤੇ ਕੀਤੀ ਹੋਈ ਅਜਿਹੀ ਲੱਦਾਈ ਦੇਖ ਰਹੇ ਹੋਂ ਜਿਸ 'ਤੇ ਤਿੱਖੇ ਲੋਹੇ ਦਾ ਕਬਾੜ ਲੱਦਿਆ ਹੋਇਆ ਹੈ ਜੋ ਕਿ ਟਰਾਲੇ ਦੀ ਬਾਡੀ ਤੋਂ 10-10 ਫੁੱਟ ਤੱਕ ਬਾਹਰ ਹੈ। ਬਾਹਰ ਵਧੇ ਹੋਏ ਮਾਲ ਤੇ ਕੋਈ ਲਾਈਟ ਜਾਂ ਰਿਫਲੈਕਟਰ ਵਗੈਰਾ ਵੀ ਨਹੀਂ ਲਾਏ ਗਏ। ਲੁਧਿਆਣਾ-ਫ਼ਿਰੋਜ਼ਪੁਰ ਰੋਡ ਤੇ ਠਾਣਾ ਦਾਖਾ ਦੀ ਹਦੂਦ ਚ ਗਹੌਰ ਦੇ ਰਾਹ ਕੋਲ ਖੜੇ ਇਨ੍ਹਾਂ ਟਰਾਲਿਆਂ ਦੀ ਇਹ ਫੋਟੋ ਅੱਜ ਸ਼ਾਮ 6 ਵਜੇ ਖਿੱਚੀ ਗਈ। ਪਤਾ ਲੱਗਿਆ ਹੈ ਕਿ ਅਜਿਹੇ ਖ਼ਤਰਨਾਕ ਲੋਡ ਵਾਲੇ ਟਰਾਲੇ ਸਿਰਫ ਰਾਤ ਨੂੰ ਹੀ ਸਫਰ ਕਰਦੇ ਹਨ ਜੋ ਕੇ ਦਿਨ ਨਾਲ਼ੋਂ ਵੀ ਵੱਧ ਖ਼ਤਰਨਾਕ ਸਾਬਿਤ ਹੁੰਦੇ ਹਨ। ਲੁਧਿਆਣਾ ਮਿਲਕ ਪਲਾਂਟ ਕੋਲ ਹਵਾਈ ਅੱਡਾ ਰੈਸਟੋਰੈਂਟ ਵਾਲੇ ਹਵਾਈ ਜਹਾਜ ਦਾ ਇਹ ਖੋਖਾ ,ਤੋੜ ਭੰਨ ਕਰਕੇ ਇਹਨਾ ਟਰਾਲਿਆਂ ਤੇ ਲੱਦਿਆ ਹੋਇਆ ਹੈ। ਟਰਾਲਿਆਂ ਤੇ " ਪੰਜਾਬ ਕੰਟੇਨਰਜ਼ ਸਰਵਿਸ " ਫ਼ੋਨ ਨੰਬਰ 9465864413 ਲਿਖਿਆ ਹੋਇਆ ਹੈ। ਦੇਖੋ ਭਾਰਤ ਸਰਕਾਰ ਜਾਂ ਸੂਬਾਈ ਸਰਕਾਰਾਂ ਮੌਤ ਦੇ ਸਮਾਨ ਦੀ ਅਜਿਹੀ ਖ਼ਤਰਨਾਕ ਢੋਆ ਢੁਆਈ ਤੇ ਕਦੋਂ ਰੋਕ ਲਾਉਂਦੀਆਂ ਹਨ।