ਸਾਡੇ 7 ਅਫ਼ਸਰ ਲੈ ਲਓ ਜੇਲ੍ਹ ਸੁਪਰਡੰਟ ਲਾਉਣ ਲਈ - ਬੀ ਐਸ ਐਫ ਨੇ ਭੇਜੀ ਲਿਸਟ
ਚੰਡੀਗੜ੍ਹ , 15 ਸਤੰਬਰ , 2020 : ਬੀ ਐਸ ਐਫ ਨੇ ਪੰਜਾਬ ਸਰਕਾਰ ਨੂੰ ਆਪਣੇ ਡਿਪਟੀ ਕਮਾਡੈਂਟ ਪੱਧਰ ਦੇ ਅਫ਼ਸਰਾਂ ਦੀ ਸੂਚੀ ਭੇਜ ਕੇ ਪੇਸ਼ਕਸ਼ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਜੇਲ੍ਹ ਸੁਪਰਡੰਟ ਪੋਸਟ ਕਰਨਾ ਹੋਵੇ ਤਾਂ ਉਨ੍ਹਾਂ ਦੀਆਂ ਸੇਵਾਵਾਂ ਹਾਜ਼ਰ ਨੇ .
ਬੀ ਐਸ ਐਫ ਅਧਿਕਾਰੀਆਂ ਵੱਲੋਂ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਜੇਲ੍ਹਾਂ ਨੂੰ ਭੇਜੇ ਇੱਕ ਖ਼ਤ ਵਿਚ ਕਿਹਾ ਗਿਆ ਹੈ ਕਿ ਇਹ ਪੇਸ਼ਕਸ਼ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਮੰਗ ਦੇ ਜਵਾਬ ਵਿਚ ਕੀਤੀ ਗਈ ਹੈ .
ਜਵਾਬੀ ਖ਼ਤ ਵਿਚ ਇਹ ਕਿਹਾ ਗਿਆ ਹੈ ਕਿ ਭਾਰਤ ਦੀ ਹੋਮ ਮਿਨਿਸਟਰੀ ਵੱਲੋਂ ਇਨ੍ਹਾਂ 7 ਅਫ਼ਸਰਾਂ ਨੂੰ ਪੰਜਾਬ ਜੇਲ੍ਹ ਮਹਿਕਮੇ ਵਿਚ ਡੈਪੂਟੇਸ਼ਨ ਤੇ ਭੇਜਣ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ . ਇਸ ਕਮਿਊਨੀਕੇਸ਼ਨ ਦੇ ਨਾਲ ਇਨ੍ਹਾਂ ਅਫ਼ਸਰਾਂ ਦੇ ਜੀਵਨ ਵੇਰਵੇ ਅਤੇ ਪਿਛਲੇ 5 ਸਾਲਾਂ ਦੀਆਂ ਏ ਸੀ ਆਰਜ਼ ਵੀ ਨੱਥੀ ਕੀਤੀਆਂ ਗਈਆਂ ਹਨ .
ਇਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ :
ਜਦੋਂ ਇਸ ਬੜੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਹਰ ਸਾਲ ਕੀਤੀ ਜਾਂਦੀ ਹੈ ਪਰ ਇਸ ਸੂਚੀ ਵਿਚੋਂ ਕੋਈ ਅਫ਼ਸਰ ਡੈਪੂਟੇਸ਼ਨ ਤੇ ਲੈਣਾ ਹੈ ਜਾਂ ਨਹੀਂ ਇਸ ਬਾਰੇ ਫ਼ੈਸਲਾ ਲੋੜ ਅਤੇ ਮੈਰਿਟ ਡੀ ਆਧਾਰ ਤੇ ਕੀਤਾ ਜਾਂਦਾ ਹੈ . ਮੌਜੂਦਾ ਅਫ਼ਸਰਾਂ ਬਾਰੇ ਅਜੇ ਤੱਕ ਕੋਈ ਨਿਰਨਾ ਨਹੀਂ ਕੀਤਾ ਗਿਆ .