ਜੀ ਐਸ ਪੰਨੂ
ਪਟਿਆਲਾ, 15 ਸਤੰਬਰ 2020 - ਆਲ ਪੰਜਾਬ ਬੇਰੁਜ਼ਗਾਰ ਡੀ ਪੀ ਈ ਅਧਿਆਪਕ ਯੂਨੀਅਨ ਵਲੋਂ ਆਪਣੀ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਵਿੱਚ ਪੁੱਜੀ ਆਮ ਆਦਮੀ ਪਾਰਟੀ ਨੇ ਅਧਿਆਪਕਾਂ ਦੇ ਹੱਕ ਚ ਆਵਾਜ਼ ਬੁਲੰਦ ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕੀਤੀ। ਮੌਕੇ ਤੇ ਅਧਿਆਪਕਾਂ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਸਾਬਕਾ ਬਿਜਲੀ ਅੰਦੌਲਨ ਇੰਚਾਰਜ ਨੂੰ ਇੱਕ ਮੰਗ ਪੱਤਰ ਵੀ ਸੋਂਪਿਆ।
ਅਧਿਆਪਕਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਦੇ ਹੱਕ ਚ ਬੋਲਦਿਆਂ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਸਾਬਕਾ ਬਿਜਲੀ ਅੰਦੋਲਨ ਇੰਚਾਰਜ਼ ਨੇ ਕਿਹਾ ਕਿ ਪੰਜਾਬ ਚ ਸਮੇਂ ਦੀਆਂ ਸਰਕਾਰਾਂ ਵੱਲੋਂ ਹਮੇਸ਼ਾ ਹੀ ਬੇਰੁਜਗਾਰ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਸਿਆਸਤ ਖੇਡਣ ਦਾ ਹੀ ਕੰਮ ਕੀਤਾ ਜਾਂਦਾ ਰਿਹਾ ਹੈ। ਹੁਣ ਪੰਜਾਬ ਦੀ ਕੈਪਟਨ ਸਰਕਾਰ ਵੀ ਉਹੀ ਕਰ ਰਹੀ ਹੈ। ਪੰਜਾਬ ਚ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਸਰਕਾਰ ਵੱਲੋਂ ਨੌਜ਼ਵਾਨਾਂ ਦੀ ਵੱਡੇ ਪੱਧਰ ਤੇ ਭਰਤੀ ਕਰਨ, ਅਧਿਆਪਕਾਂ ਦੀ ਖਾਲੀ ਅਸਾਮੀਆਂ ਦੇ ਭਰਨ, ਵਧੀਆ ਸਿੱਖਿਆ ਪ੍ਰਣਾਲੀ ਦੀ ਗੱਲ ਕਹੀ ਗਈ ਸੀ, ਜਿਨ੍ਹਾਂ ਚ ਹਾਲੇ ਤੱਕ ਕਿਸੀ ਵੀ ਗੱਲ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ।
ਮਹਿਤਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਮੋਹਾਲੀ ਵੱਲੋਂ ਸਾਲ 2011 ਚ 645 ਪੋਸਟਾਂ ਦਾ ਇਸ਼ਤਿਹਾਰ ਕੱਢਿਆ ਗਿਆ ਸੀ। ਜਿਸ 'ਚ ਹੁਣ ਤੱਕ ਕੇਵਲ 228 ਪੋਸਟਾਂ ਦਾ ਵਾਧਾ ਕਰ ਕੁੱਲ 873 ਅਸਾਮੀਆਂ ਭਰਨ ਦਾ ਕੰਮ ਕਰਨਾ ਕੇਵਲ ਖ਼ਾਨਾਪੂਰਤੀ ਦੇ ਬਰਾਬਰ ਹੈ। ਐਨੇ ਵੱਡੇ ਅੰਤਰਾਲ ਤੋਂ ਬਾਅਦ ਉਮੀਦਵਾਰਾਂ ਦੀ ਸੰਖਿਆ ਵਧੀ ਹੈ ਘਟੀ ਨਹੀਂ। ਜਿਸ ਤੋਂ ਲੱਗਦਾ ਹੈ ਕਿ ਪੰਜਾਬ ਸਰਕਾਰ ਵਲੋਂ 873 ਪਦ ਤੇ ਭਰਤੀ ਕਰਨਾ ਕੇਵਲ ਇਕ ਸਿਆਸੀ ਡਰਾਮਾ ਹੈ ਕਿਉਂਕਿ ਕੈਪਟਨ ਸਰਕਾਰ ਨੂੰ ਆਉਣ ਵਾਲੀਆਂ ਚੌਣਾਂ ਦੌਰਾਨੇ ਆਪਣੀ ਕੁਰਮੀ ਡਗਮਗਾਉਣ ਦਾ ਡਰ ਸਤਾਉਣ ਲੱਗਾ ਹੈ।
ਮਹਿਤਾ ਅਤੇ ਪ੍ਰੀਤੀ ਮਲਹੌਤਰਾ ਨੇ ਕਿਹਾ ਕਿ ਉਹ ਅਧਿਆਪਕਾਂ ਦੀਆਂ ਬਾਕੀ ਮੰਗਾਂ ਜਿਵੇਂ ਕਿ ਸਪੋਰਟਸ ਕੋਟਾਂ 2 ਤੋਂ ਵਧਾ ਕੇ 100 ਪ੍ਰਤੀਸ਼ਤ ਕਰਨਾ, ਮੈਰਿਟ ਜ਼ਿਆਦਾ ਅਤੇ ਪਾਸ ਆਊਟ ਉਮੀਦਵਾਰਾਂ ਨੂੰ ਘੱਟ ਪੋਸਟਾਂ ਕਾਰਣ ਮੌਕਾ ਨਾ ਮਿਲਣਾ, ਪੋਸਟਾਂ 'ਚ ਵਾਧਾ ਕਰਨ ਆਦਿ ਸਾਰੀਆਂ ਮੰਗਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੱਕ ਪਹੁੰਚਾ ਕੇ ਹੱਲ ਕਰਵਾਉਣਗੇ। ਇਸ ਮੌਕੇ ਸਾਬਕਾ ਬਿਜਲੀ ਅੰਦੋਲਨ ਇੰਚਾਰਜ਼ ਪ੍ਰੀਤੀ ਮਲਹੌਤਰਾ, ਵਿਕਰਮ ਸ਼ਰਮਾ, ਹਰਪ੍ਰੀਤ ਸਿੰਘ, ਅਸ਼ੌਕ ਸਿਰਸਵਾਲ, ਖੁਸ਼ਵੰਤ ਸ਼ਰਮਾ, ਜਸਵੰਤ ਸ਼ਰਮਾ ਦੇ ਇਲਾਵਾ ਪਟਿਆਲਾ ਤੋਂ ਪਾਰਟੀ ਆਗੂਆਂ ਵਿਚੋਂ ਕੁੰਦਨ ਗੌਗੀਆ, ਜੇਪੀ ਸਿੰਘ, ਕਰਨਵੀਰ ਸਿੰਘ ਟਿਵਾਣਾ, ਮੇਘ ਚੰਦ ਸ਼ੇਰਮਾਜਰਾ ਨੇ ਧਰਨੇ 'ਚ ਸ਼ਿਰਕਤ ਕਰਦਿਆਂ ਆਪਣਾ ਸਮਰਥਨ ਦਿੱਤਾ।