← ਪਿਛੇ ਪਰਤੋ
ਪ੍ਰਸਿੱਧ ਕੀਰਤਨੀਏ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲੇ ਨਹੀਂ ਰਹੇ ਅੰਮ੍ਰਿਤਸਰ, 16 ਸਤੰਬਰ, 2020 : ਵਿਸ਼ਵ ਪ੍ਰਸਿੱਧ ਕੀਰਤਨੀਏ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦਾ ਦਿਹਾਂਤ ਹੋ ਗਿਆ ਹੈ। ਉਹ ਸ੍ਰੀ ਦਰਬਾਰ ਸਾਹਿਬ ਵਿਖੇ ਹਜ਼ੂਰੀ ਰਾਗੀ ਸਨ। ਬਰਨਾਲਾ ਵਿਖੇ ਜਨਮ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲੇ ਇਸ ਵੇਲੇ ਜਲੰਧਰ ਰਹਿੰਦੇ ਸਨ ਤੇ ਅਚਨਚੇਤ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਨੂੰ ਅਮਰੀਕਾ ਤੇ ਕੈਨੇਡਾ ਸਮੇਤ ਦੁਨੀਆਂ ਦੇ ਅਨੇਕਾਂ ਮੁਲਕਾਂ ਵਿਚ ਜਾ ਕੇ ਗੁਰਬਾਣੀ ਕੀਰਤਨ ਕਰਨ ਦਾ ਮਾਣ ਹਾਸਲ ਸੀ।
Total Responses : 188