ਮਗਸੀਪਾ ਵੱਲੋਂ ਐੱਨਆਈਡੀਐੱਮ ਨਾਲ ਮਿਲਕੇ ਉੱਤਰੀ ਰਾਜਾਂ ਪੰਜਾਬ ਅਤੇ ਲੱਦਾਖ ਲਈ ਹਾਦਸਾ ਪ੍ਰਤੀਕਿਰਿਆ ਪ੍ਰਣਾਲੀ (ਆਈਆਰਐੱਸ) ’ਤੇ ਔਨਲਾਈਨ ਸਿਖਲਾਈ ਪ੍ਰੋਗਰਾਮ ਸ਼ੁਰੂ
ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ–ਕਮ-ਮਗਸੀਪਾ ਦੇ ਡਾਇਰੈਕਟਰ ਜਨਰਲ ਕੇ. ਬੀ.ਐੱਸ. ਸਿੱਧੂ ਨੇ ਪ੍ਰੋਗਰਾਮ ਦਾ ਕੀਤਾ ਉਦਘਾਟਨ ਕੀਤਾ
ਚੰਡੀਗੜ੍ਹ, 16 ਸਤੰਬਰ, 2020 : ਰਾਸ਼ਟਰੀ ਆਫ਼ਤ ਪ੍ਰਬੰਧਨ ਸੰਸਥਾਨ (ਐੱਨਆਈਡੀਐੱਮ) ਦੇ ਸਹਿਯੋਗ ਨਾਲ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ, ਪੰਜਾਬ (ਮਗਸੀਪਾ) ਨੇ ਭਾਰਤੀ ਆਫ਼ਤ ਪ੍ਰਬੰਧਨ ਪ੍ਰਣਾਲੀ ਵਿੱਚ ਯੋਗਦਾਨ ਦੇਣ ਲਈ ਇੱਕ ਸੁਸੱਜਿਤ ਸਿੱਖਿਅਤ ਕਾਰਜ ਸ਼ਕਤੀ ਬਣਾਉਣ ਅਤੇ ਜ਼ਿਲ੍ਹਾ ਅਧਿਕਾਰੀਆਂ ਦਾ ਸਮਰੱਥਾ ਵਿਕਾਸ ਕਰਨ ਦਾ ਟੀਚਾ ਰੱਖਿਆ ਹੈ। ਇਸ ਤਹਿਤ ਅੱਜ ਇਥੇ ਉੱਤਰੀ ਰਾਜਾਂ - ਪੰਜਾਬ ਅਤੇ ਲੱਦਾਖ ਲਈ “ਹਾਦਸਾ ਪ੍ਰਤੀਕਿਰਿਆ ਪ੍ਰਣਾਲੀ’ (ਆਈਆਰਐੱਸ) ਬਾਰੇ ਤਿੰਨ ਰੋਜ਼ਾ ਔਨਲਾਈਨ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ। ਇਸ ਵਿੱਚ ਪੰਜਾਬ ਅਤੇ ਲੱਦਾਖ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ 400 ਤੋਂ ਵੱਧ ਪ੍ਰਤੀਭਾਗੀਆਂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਈ। ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਭੂਤਕਾਲ ਅਤੇ ਹਾਲ ਦੀਆਂ ਵੱਡੀਆਂ ਆਫ਼ਤਾਂ ਦੇ ਵਿਸ਼ਲੇਸ਼ਣ ਨਾਲ ਆਫ਼ਤ ਦੇ ਜੋਖਮ ’ਤੇ ਹਿੱਸਾ ਲੈਣ ਵਾਲੀਆਂ ਏਜੰਸੀਆਂ ਨੂੰ ਸੰਵੇਦਨਸ਼ੀਲ ਬਣਾਉਣਾ ਹੈ, ਹਾਦਸੇ ਦੀ ਪ੍ਰਤੀਕਿਰਿਆ ਪ੍ਰਣਾਲੀ ਦੇ ਦਿਸ਼ਾ ਨਿਰਦੇਸ਼ਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਅਤੇ ਇਸ ਪ੍ਰਣਾਲੀ ਅਤੇ ਇਸ ਦੇ ਤਰੀਕਿਆਂ ਬਾਰੇ ਭਾਗੀਦਾਰਾਂ ਨੂੰ ਜਾਣੂ ਕਰਨਾ ਹੈ। ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ–ਕਮ-ਮਗਸੀਪਾ ਦੇ ਡਾਇਰੈਕਟਰ ਜਨਰਲ ਕੇ. ਬੀ.ਐੱਸ. ਸਿੱਧੂ, ਆਈਏਐੱਸ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ।
ਇਸ ਤਿੰਨ ਰੋਜ਼ਾ ਔਨਲਾਈਨ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕੇ.ਬੀ.ਐੱਸ. ਸਿੱਧੂ ਨੇ ਇਸ ਦੇ ਦਿਸ਼ਾ-ਨਿਰਦੇਸ਼ਾਂ ਦੇ ਢਾਂਚੇ ਵਿੱਚ ਦੱਸੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਪੂਰਨ ਪ੍ਰਸ਼ਾਸਕੀ ਅਤੇ ਤਕਨੀਕੀ ਸਹਾਇਤਾ ਅਤੇ ਪੂਰੀ ਤਰ੍ਹਾਂ ਸਰਗਰਮ ਸਟੇਟ ਅਧਿਆਇਆਂ ਨਾਲ ਹਾਦਸੇ ਦੀ ਪ੍ਰਤੀਕਿਰਿਆ ਪ੍ਰਣਾਲੀ ਨੂੰ ਵਿਆਪਕ ਆਧਾਰ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਦੁਨੀਆ ਦੇ ਸਰਵੋਤਮ ਅਭਿਆਸਾਂ ਨਾਲ ਲੈਸ ਸਿੱਖਿਅਤ ਮਨੁੱਖੀ ਸ਼ਕਤੀ ਨੂੰ ਇਸ ਕੰਮ ਨਾਲ ਜੁੜਿਆ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਤਬਾਹੀ ਦੀਆਂ ਮੁਸੀਬਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਦੀ ਪਾਲਣਾ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਆਫ਼ਤ ਵਿੱਚ ਹਾਦਸੇ ਸਬੰਧੀ ਪ੍ਰਤੀਕਿਰਿਆ ਪ੍ਰਣਾਲੀ ਦੇ ਲੋੜੀਂਦੇ ਟੀਚਿਆਂ ਦੀ ਪ੍ਰਾਪਤੀ ਲਈ ਕੋਸ਼ਿਸ਼ਾਂ ਦਾ ਮਾਰਗ ਦਰਸ਼ਨ ਕਰਨ ਲਈ ਪ੍ਰਭਾਵਸ਼ਾਲੀ ਕਮਾਂਡ ਨਾਲ ਵੱਖ ਵੱਖ ਭਾਗੀਦਾਰ ਏਜੰਸੀਆਂ ਵਿਚਕਾਰ ਇੱਕ ਪ੍ਰਭਾਵਸ਼ਾਲੀ ਟੀਮ ਵਰਕ ਕਲਚਰ ਅਤੇ ਪ੍ਰਭਾਵਸ਼ਾਲੀ ਤਾਲਮੇਲ ਜ਼ਰੂਰੀ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਗ ਲੈਣ ਵਾਲੀਆਂ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਤੇਜ਼ ਪ੍ਰਤੀਕਿਰਿਆ ਨਿਰਵਿਘਨ ਅਤੇ ਨਤੀਜਾ-ਮੁਖੀ ਹੋਣੀ ਚਾਹੀਦੀ ਹੈ, ਇਸ ਲਈ ਅਣਦੇਖੀ ਦੀ ਕੋਈ ਵੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ ਅਤੇ ਇਸ ਵਿੱਚ ਸਹਿਜ ਪਹੁੰਚ ਦੀ ਜ਼ਰੂਰਤ ਹੈ। ਵਿਸ਼ਵਵਿਆਪੀ ਪੱਧਰ ’ਤੇ ਚੱਲ ਰਹੇ ਹੁਨਰਾਂ ਅਤੇ ਅਭਿਆਸਾਂ ਨੂੰ ਅਪਡੇਟ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਸ੍ਰੀ ਸਿੱਧੂ ਨੇ ਅੱਗੇ ਤਜਵੀਜ਼ ਦਿੱਤੀ ਕਿ ਭਾਰਤ ਸਰਕਾਰ ਅਤੇ ਐੱਨਆਈਡੀਐੱਮ ਨੂੰ ਰਾਜ ਦੇ ਅਧਿਆਇਆਂ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਉੱਨਤ ਦੇਸ਼ਾਂ ਵੱਲੋਂ ਅਪਣਾਈਆਂ ਜਾ ਰਹੀਆਂ ਆਫ਼ਤ ਪ੍ਰਬੰਧਨ ਰਣਨੀਤੀਆਂ ਨਾਲ ਖੁਦ ਨੂੰ ਅਪਡੇਟ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਸਿਖਲਾਈ ਰਣਨੀਤੀਆਂ ਦਾ ਨਿਰੰਤਰ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਗੰਭੀਰ ਪਾੜੇ, ਜੇਕਰ ਕੋਈ ਹੋਣ ਤਾਂ ਇਹ ਆਫ਼ਤ ਪ੍ਰਬੰਧਨ ਵਿੱਚ ਵਿਸ਼ਵ ਦੇ ਸਰਵੋਤਮ ਅਭਿਆਸਾਂ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ ਅਤੇ ਪਹਿਲ ਦੇ ਆਧਾਰ ’ਤੇ ਇਨ੍ਹਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਸਾਡੀਆਂ ਰਣਨੀਤੀਆਂ ਨੂੰ ਮੁੜ ਤਿਆਰ ਕਰਨ ਅਤੇ ਇਸ ਦੇ ਪੁਨਰਗਠਨ ਤੋਂ ਬਾਅਦ, ਰਾਜ ਸਰਕਾਰਾਂ ਨੂੰ ਆਫ਼ਤ ਕਾਰਨ ਪੈਦਾ ਹੋਏ ਸੰਕਟਕਾਲ ਨਾਲ ਨਜਿੱਠਣ ਲਈ ਉਸਦੀ ਜਨ ਸ਼ਕਤੀ ਨੂੰ ਸਿਖਲਾਈ ਦੇਣ ਲਈ ਸ਼ਾਮਲ ਹੋਣਾ ਚਾਹੀਦਾ ਹੈ।
ਸਿੱਧੂ ਨੇ ਰਾਜ ਸਰਕਾਰ ਦੇ ਅਧਿਕਾਰੀਆਂ ਲਈ ਅਜਿਹੇ ਸਿਖਲਾਈ ਪ੍ਰੋਗਰਾਮ ਕਰਵਾਉਣ ਲਈ ਐੱਨਆਈਡੀਐੱਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਉਪਕਰਨਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਆਫ਼ਤ ਦੀ ਸਥਿਤੀ ਵਿੱਚ ਤੁਰੰਤ ਜ਼ਰੂਰਤਾਂ ਦੀ ਪੂਰਤੀ ਲਈ ਰਾਜ ਸਰਕਾਰਾਂ ਨੂੰ ਉਪਲੱਬਧ ਕਰਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਕਮਿੳਨਿਟੀ ਸਮਰੱਥਾ ਵਧਾਉਣ ਦੇ ਸੰਕਲਪ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ।
ਇਸ ਔਨਲਾਈਨ ਤਿੰਨ ਰੋਜ਼ਾ ਪ੍ਰੋਗਰਾਮ ਦੌਰਾਨ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈ ਰਹੇ ਹੋਰਾਂ ਵਿੱਚ ਪੰਜਾਬ ਸਰਕਾਰ ਦੀ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਮਗਸੀਪਾ ਜਸਪ੍ਰੀਤ ਤਲਵਾੜ, ਆਈ.ਏ.ਐੱਸ., ਐੱਨਆਈਡੀਐੱਮ, ਭਾਰਤ ਸਰਕਾਰ ਦੇ ਕਾਰਜਕਾਰੀ ਡਾਇਰੈਕਟਰ ਮੇਜਰ ਜਨਰਲ ਮਨੋਜ ਕੁਮਾਰ ਬਿੰਦਲ, ਐੱਨਆਈਡੀਐੱਮ, ਨਵੀਂ ਦਿੱਲੀ ਦੀ ਆਫ਼ਤ ਪ੍ਰਤੀਕਿਰਿਆ ਅਤੇ ਰਿਕਵਰੀ ਡਿਵੀਜ਼ਨ ਦੇ ਸਹਾਇਕ ਪ੍ਰੋਫੈਸਰ ਸ਼ੇਖਰ ਚਤੁਰਵੇਦੀ, ਦੱਖਣੀ ਏਸ਼ੀਆ ਮਾਹਿਰ ਸੰਯੁਕਤ ਰਾਸ਼ਟਰ ਜੰਗਲਾਤ ਸੇਵਾਵਾਂ ਦੇ ਸ਼੍ਰੀ ਬਾਲਾਜੀ ਸਿੰਘ ਚੌਹਾਨ, ਆਈਸੀਐੱਸ, ਆਫ਼ਤ ਪ੍ਰਬੰਧਨ ਦੇ ਪ੍ਰੋਫੈਸਰ ਅਤੇ ਮਾਹਿਰ ਕਰਨਲ (ਸੇਵਾਮੁਕਤ) ਵੀ. ਐੱਨ. ਸੁਪਨੇਕਰ, ਮਗਸੀਪਾ ਦੇ ਜਨਰਲ ਮੈਨੇਜਰ (ਸਿਖਲਾਈ, ਪ੍ਰਾਜੈਕਟ ਅਤੇ ਕੰਸਲਟੈਂਸੀ) ਕਰਨਲ ਦਲਬੀਰ ਸਿੰਘ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਨੀਕਿਤਾ ਪ੍ਰਮੁੱਖ ਸਨ ।