ਜਗਦੀਸ਼ ਥਿੰਦ
ਅਬੋਹਰ, 16 ਸਤੰਬਰ
ਸਿਵਲ ਸਰਜਨ ਡਾ ਭੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੋਸ਼ਣ ਮਹੀਨੇ ਦੇ ਮੱਦੇਨਜਰ ਅੱਜ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਕਰਵਾਏ ਗਏ ਜਾਗਰੂਕਤਾ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਅਨਿਲ ਧਾਮੂ ਨੇ ਦੱਸਿਆ ਕਿ ਮਾਂ ਅਤੇ ਬੱਚੇ ਦੀ ਸਿਹਤ ਲਈ ਪਹਿਲਾਂ 1000 ਦਿਨ ਬਹੁਤ ਮਹੱਤਵਪੂਰਣ ਹੁੰਦੇ ਹਨ।ਇਸ ਦਿਨਾਂ ਵਿੱਚ ਪ੍ਰਸਵ ਦੇ ਬਾਅਦ ਮਾਂ ਨੂੰ ਜਿੱਥੇ ਪੌਸ਼ਟਿਕ ਖਾਣੇ ਦੀ ਲੋੜ ਹੁੰਦੀ ਹੈ ਉਥੇ ਹੀ ਬੱਚੇ ਲਈ ਵੀ ਪਹਿਲਾਂ 6 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਲਾਜ਼ਮੀ ਹੋਣਾ ਚਾਹੀਦਾ ਤਾ ਜ਼ੋ ਬੱਚੇ ਦਾ ਸੰਪੂਰਣ ਮਾਨਸਿਕ ਤੇ ਸ਼ਰੀਰਕ ਵਿਕਾਸ ਹੋ ਸਕੇ ।
ਉਨ੍ਹਾਂ ਦੱਸਿਆ ਕਿ ਇਸ ਲਈ ਮਾਂ ਨੂੰ ਵੀ ਪੌਸ਼ਟਿਕ ਖਾਣੇ ਦੀ ਲੋੜ ਹੁੰਦੀ ਹੈ ਤਾਂ ਜ਼ੋ ਮਾਂ ਨੇ ਆਪਣੇ ਬੱਚੇ ਦੀ ਜ਼ਰੂਰਤ ਪੂਰੀ ਕਰਣੀ ਹੁੰਦੀ ਹੈ।ਇਸਦੇ ਨਾਲ ਹੀ ਮਾਂ ਨੂੰ ਅਨਿਮਿਆ ਨਾ ਹੋਵੇ ਇਸਦੇ ਲਈ ਉਸਨੂੰ ਆਪਣੇ ਖੂਨ ਦੀ ਜਾਂਚ ਕਰਾਂਦੇ ਰਹਿਣਾ ਚਾਹੀਦਾ।ਉਨ੍ਹਾਂ ਕਿਹਾ ਘਰ ਵਿੱਚ ਹੀ ਦਾਲਾਂ, ਅਨਾਜ, ਗੁੜ, ਛੋਲੇ, ਦੁੱਧ, ਦਹੀ, ਮੁਸੰਮੀ, ਫਲ, ਹਰੀ ਸਬਜੀਆਂ ਖਾਂਦੇ ਰਹਿਣਾ ਚਾਹੀਦਾ।ਉਨ੍ਹਾਂ ਦੱਸਿਆ ਕਿ ਗਰਭਵਤੀ ਅਤੇ ਦੁੱਧ ਪਿਲਾਣ ਵਾਲੀ ਮਾਵਾਂ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਆਇਰਨ ਫੋਲਿਕ ਏਸਿਡ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਕੁਪੋਸ਼ਣ ਦਾ ਇੱਕ ਕਾਰਨ ਬਚਿਆਂ ਵਿੱਚ ਦਸਤ ਰੋਗ ਦਾ ਹੋਣਾ ਵੀ ਹੈ।ਇਸਦਾ ਮੁੱਖ ਕਾਰਨ ਹੈ ਨਿਜੀ ਸਾਫ਼ ਸਫਾਈ ਉੱਤੇ ਧਿਆਨ ਨਾ ਦੇਣਾ। ਉਨ੍ਹਾਂ ਕਿਹਾ ਕਿ ਖਾਸ ਕਰ ਬਚਿਆਂ ਨੂੰ ਖੁੱਲੇ ਵਿੱਚ ਸ਼ੋਚ ਨਹੀਂ ਕਰਵਾਉਣਾ ਚਾਹੀਦਾ ਕਿਉਂਕਿ ਖੁਲੇ੍ਹ ਵਿਚ ਸ਼ੋਚ ਜਾਣਾ ਦਸਤ ਰੋਗ ਹੋਣ ਵਿੱਚ ਇਹ ਬਹੁਤ ਵੱਡੀ ਭੁਮਿਕਾ ਨਿਭਾਉਂਦਾ ਹੈ।ਇਸਦੇ ਲਈ ਮਾਂ ਨੂੰ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਣਾ ਚਾਹੀਦਾ।ਕੋਵਿਡ ਵਰਗੀ ਮਹਾਂਮਾਰੀ ਤੋਂ ਬਚਣ ਲਈ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ ਅਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਜੇਕਰ ਮਾਂ ਆਪਣੀ ਖੁਰਾਕ, ਆਪਣੀ ਤੇ ਬੱਚੇ ਦੀ ਸਾਫ਼ ਸਫਾਈ ਅਤੇ 6 ਮਹਿਨੇ ਤੱਕ ਸਿਰਫ ਆਪਣਾ ਦੁੱਧ ਪਿਲਾਏ ਤਾਂ ਨਿਸ਼ਚਾ ਹੀ ਕੁਪੋਸ਼ਣ ਤੋਂ ਬਚਿਆ ਜਾ ਸਕਦਾ ਹੈ ।
ਇਸ ਮੌਕੇ ਲਕਸ਼ਮੀ, ਦਿਨੇਸ਼, ਭਾਰਤ ਭੁਸ਼ਣ ਅਤੇ ਜਗਦੀਸ਼, ਸਿਹਤ ਸਟਾਫ ਅਤੇ ਹੋਰ ਮਾਤਾਵਾਂ ਮੌਜੂਦ ਸਨ।