ਦਸਤਖ਼ਤ ਕਰਕੇ ਜਾਗਰੂਕ ਕਰਨ ਦੀਆਂ ਕੋਸ਼ਿਸ਼ ਦੀ ਇੱਕ ਤਸਵੀਰ
ਜਗਦੀਸ਼ ਥਿੰਦ
ਫਾਜ਼ਿਲਕਾ, 16 ਸਤੰਬਰ
ਕੁਪੋਸ਼ਨ ਦੇ ਖਾਤਮੇ ਲਈ ਸਰਕਾਰ ਵੱਲੋਂ ਪੋਸ਼ਣ ਅਭਿਆਨ ਤਹਿਤ ਸਤੰਬਰ 2020 ਪੋਸ਼ਣ ਮਾਹ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਇਸ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ `ਤੇ ਸਬੰਧਤ ਵਿਭਾਗਾਂ ਵੱਲੋਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਗਤੀਵਿਧੀਆਂ ਦੀ ਲੜੀ ਤਹਿਤ ਕਮਿਉਨਿਟੀ ਹੈਲਥ ਸੈਂਟਰ ਖੂਈ ਖੇੜਾ ਵਿਖੇ ਐਸ.ਐਮ.ਓ ਸ੍ਰੀ ਰੋਹਿਤ ਗੋਇਲ ਦੀ ਅਗਵਾਈ ਹੇਠ ਸਕੰਲਪ ਪੋਸਟਰ ਮੇਰਾ ਬਚਾ ਮੇਰਾ ਵਾਅਦਾ ਦਸਤਖਤ ਮੁਹਿੰਮ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਦਾ ਮੰਤਵ ਹਰੇਕ ਮਾਪੇ ਵੱਲੋਂ ਆਪਣੇ ਬਚਿਆਂ ਦੀ ਪੂਰੀ ਤਰ੍ਹਾਂ ਦੇਖਭਾਲ ਕਰਨ ਦਾ ਵਾਅਦਾ ਹੈ। ਉਨ੍ਹਾਂ ਕਿਹਾ ਕਿ ਬਚਿਆਂ ਦੇ ਪਾਲਣ-ਪੋਸ਼ਣ `ਚ ਜਨਮ ਤੋਂ ਹੀ ਕਿਸੇ ਵੀ ਖੁਰਾਕੀ ਮਾਤਰਾ ਦੀ ਕਮੀ ਨਾ ਰਹੇ ਤਾਂ ਜ਼ੋ ਉਸ ਅੰਦਰ ਵੱਡੇ ਹੋਣ ਤੱਕ ਕੋਈ ਕਮਜ਼ੋਰੀ ਨਾ ਆ ਸਕੇ।
ਉਨ੍ਹਾਂ ਕਿਹਾ ਕਿ ਪੋਸ਼ਣ ਅਭਿਆਨ ਤਹਿਤ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕਰਕੇ ਲੋਕਾਂ ਨੂੰ ਵਿਸ਼ੇਸ਼ ਤੌਰ `ਤੇ ਬਚਿਆਂ ਦੇ ਪੋਸ਼ਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਚਿਆਂ ਨੂੰ ਜਨਮ ਤੋਂ ਹੀ ਸਹੀ ਪੋਸ਼ਣ ਦੀ ਮਾਤਰਾ ਦਿੱਤੀ ਗਈ ਹੋਵੇ ਤਾਂ ਕੋਈ ਵੀ ਬਚੇ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ਸਬੰਧੀ ਸੰਕਲਪ ਪੋਸਟਰ ਹੈਲਥ ਸੈਂਟਰ ਵਿਖੇ ਲਗਾਏ ਗਏ।ਇਸ ਮੁਹਿੰਮ ਵਿਚ ਪਿੰਡ ਦੇ ਪਤਵੰਤੇ ਸਜਨਾਂ ਨੇ ਸ਼ਮੂਲੀਅਤ ਕਰਕੇ ਮੁਹਿੰਮ ਤਹਿਤ ਦਸਤਖਤ ਕਰਕੇ ਕੁਪੋਸ਼ਣ ਖਾਤਮੇ ਦਾ ਸੰਕਲਪ ਲਿਆ।
ਇਸ ਮੌਕੇ ਡਾ. ਸੁਰਿੰਦਰਪਾਲ ਸਿੰਘ, ਲਖਵਿੰਦਰ ਸਿੰਘ, ਬਲਬੀਰ ਕੌਰ, ਸੀ.ਡੀ.ਪੀਓ ਖੂਈਆਂ ਸਰਵਰ ਸੰਜ, ਸੁਪਰਵਾਈਜਰ ਸ਼ਾਰਧਾ ਰਾਣੀ ਮੌਜੂਦ ਸਨ।