← ਪਿਛੇ ਪਰਤੋ
ਸਟਾਫ ਮੈਂਬਰ ਕੋਰੋਨਾ ਪਾਜ਼ੀਟਿ ਆਉਣ 'ਤੇ ਪੰਜਾਬ ਰਾਜ ਚੋਣ ਕਮਿਸ਼ਨ ਦਾ ਦਫਤਰ ਕੀਤਾ ਬੰਦ ਚੰਡੀਗੜ੍ਹ, 16 ਸਤੰਬਰ, 2020 : ਪੰਜਾਰ ਰਾਜ ਚੋਣ ਕਮਿਸ਼ਨ ਦੇ ਦਫਤਰ ਦੇ ਇਕ ਸਟਾਫ ਮੈਂਬਰ ਦੇ ਕੋਰੋਨਾ ਪਾਜ਼ੀਟਿਵ ਆਉਣ ਮਗਰੋਂ ਦਫਤਰ ਦੋ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਕ ਸੁਪਰਡੈਂਟ ਦਾ ਕੋਰੋਨਾ ਟੈਸਟ ਪਾਜ਼ੀਟਿਵ ਆ ਗਿਆ ਹੈ। ਪਹਿਲਾਂ ਇਸਦੀ ਪਤਨੀ ਪਾਜ਼ੀਟਿਵ ਆ ਗਈ ਸੀ। ਹੁਣ ਦਫਤਰ 17 ਅਤੇ 18 ਸਤੰਬਰ ਨੂੰ ਬੰਦ ਰਹੇਗਾ ਤੇ ਇਸ ਦੌਰਾਨ ਇਸਦੀ ਸੈਨੇਟਾਈਜ਼ੇਸ਼ਨ ਕੀਤੀ ਜਾਵੇਗੀ।
Total Responses : 936